29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਬਿਜਲੀ ਦੇ ਲੱਗਦੇ ਅਣਐਲਾਨੇ ਕੱਟਾਂ ਤੋਂ ਲੋਕ ਪ੍ਰੇਸ਼ਾਨ

ਹੁਸੈਨਪੁਰ, 28 ਅਗਸਤ (ਤਰਲੋਚਨ ਸਿੰਘ ਸੋਢੀ)- ਪੰਜਾਬ ਸਰਕਾਰ ਵੱਲੋਂ ਭਾਵੇਂ ਪੰਜਾਬ ਅੰਦਰ ਬਿਜਲੀ ਦੀ ਕੋਈ ਘਾਟ ਨਾ ਹੋਣ ਅਤੇ ਪੰਜਾਬ ਵਿਚ ਬਿਜਲੀ ਸਰਪਲੱਸ ਹੋਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਪਰ ਬੀਤੇ ਦਿਨਾਂ ਤੋਂ ਲਗਾਤਾਰ ਲੱਗਦੇ ਬਿਜਲੀ ਦੇ ਲੰਬੇ-ਲੰਬੇ ਕੱਟਾ ਕਾਰਨ ਆਮ ਲੋਕ ਡਾਢੇ ਪਰੇਸ਼ਾਨ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਗੁਰਬਚਨ ਸਿੰਘ ਸਰਪੰਚ ਬੂਲਪੁਰ, ਪਿਆਰਾ ਸਿੰਘ ਪਾਜੀਆਂ ਸੀਨੀਅਰ ਆਗੂ ਭਾਰਤੀ ਜਨਤਾ ਪਾਰਟੀ ਕਪੂਰਥਲਾ, ਉੱਘੇ ਸਮਾਜ ਸੇਵਕ ਵਿਨੋਦ ਕੁਮਾਰ ਮਨਚੰਦਾ, ਖ਼ਾਲਸਾ ਮਾਰਬਲ ਹਾਊਸ ਵਾਲੇ ਸੁਖਬੀਰ ਸਿੰਘ ਖ਼ਾਲਸਾ, ਬਾਬਾ ਬੀਰ ਸਿੰਘ ਇੰਟਰਪ੍ਰਾਈਜ਼ ਦੇ ਐਮ. ਡੀ.

Ad Position 21
No active advertisement
ਅਜੀਤ ਡੈਸਕ 29-08-2026
ਹੁਸੈਨਪੁਰ, 28 ਅਗਸਤ (ਤਰਲੋਚਨ ਸਿੰਘ ਸੋਢੀ)- ਪੰਜਾਬ ਸਰਕਾਰ ਵੱਲੋਂ ਭਾਵੇਂ ਪੰਜਾਬ ਅੰਦਰ ਬਿਜਲੀ ਦੀ ਕੋਈ ਘਾਟ ਨਾ ਹੋਣ ਅਤੇ ਪੰਜਾਬ ਵਿਚ ਬਿਜਲੀ ਸਰਪਲੱਸ ਹੋਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਪਰ ਬੀਤੇ ਦਿਨਾਂ ਤੋਂ ਲਗਾਤਾਰ ਲੱਗਦੇ ਬਿਜਲੀ ਦੇ ਲੰਬੇ-ਲੰਬੇ ਕੱਟਾ ਕਾਰਨ ਆਮ ਲੋਕ ਡਾਢੇ ਪਰੇਸ਼ਾਨ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਗੁਰਬਚਨ ਸਿੰਘ ਸਰਪੰਚ ਬੂਲਪੁਰ, ਪਿਆਰਾ ਸਿੰਘ ਪਾਜੀਆਂ ਸੀਨੀਅਰ ਆਗੂ ਭਾਰਤੀ ਜਨਤਾ ਪਾਰਟੀ ਕਪੂਰਥਲਾ, ਉੱਘੇ ਸਮਾਜ ਸੇਵਕ ਵਿਨੋਦ ਕੁਮਾਰ ਮਨਚੰਦਾ, ਖ਼ਾਲਸਾ ਮਾਰਬਲ ਹਾਊਸ ਵਾਲੇ ਸੁਖਬੀਰ ਸਿੰਘ ਖ਼ਾਲਸਾ, ਬਾਬਾ ਬੀਰ ਸਿੰਘ ਇੰਟਰਪ੍ਰਾਈਜ਼ ਦੇ ਐਮ. ਡੀ. ਗੁਰਦਿਆਲ ਸਿੰਘ ਠੱਟਾ, ਸਮਾਜਸੇਵੀ ਸਤਨਾਮ ਸਿੰਘ ਸੋਢੀ ਖੈੜਾ, ਕਾਂਗਰਸ ਕਿਸਾਨ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਖੈੜਾ, ਨੰਬਰਦਾਰ ਲਾਭ ਚੰਦ ਥਿੱਗਲੀ, ਪ੍ਰਧਾਨ ਨਿਰਮਲ ਸਿੰਘ ਦਦਰਾਲ ਅਤੇ ਹੋਰ ਕਈ ਸਿਰਕੱਢ ਆਗੂਆਂ ਨੇ ਪੰਜਾਬ ਸਰਕਾਰ ਦੇ ਇਨ੍ਹਾਂ ਫੋਕੇ ਦਾਅਵਿਆਂ ਦੀ ਫ਼ੂਕ ਕੱਢਦਿਆਂ ਕਿਹਾ ਕਿ ਸ਼ਾਮ ਵੇਲੇ ਜਿੱਥੇ ਘਰਾਂ ਵਿਚ ਔਰਤਾਂ ਦੇ ਰਸੋਈ ਦੇ ਕੰਮ ਕਰਨ ਦਾ ਸਮਾਂ ਹੁੰਦਾ ਹੈ ਉੱਥੇ ਪਸ਼ੂ ਪਾਲਕਾਂ ਅਤੇ ਕਿਸਾਨਾਂ ਵੱਲੋਂ ਪਸ਼ੂਆਂ ਨੂੰ ਪਾਣੀ ਪਿਆਉਣ ਤੇ ਚਾਰਾ ਕੁਤਰਨ (ਤਿਆਰ ਕਰਨ) ਦਾ ਸਮਾਂ ਵੀ ਹੁੰਦਾ ਹੈ ਪਰ ਉਸ ਵੇਲੇ ਬਿਜਲੀ ਦੇ ਲੱਗਦੇ ਕੱਟਾਂ ਕਰਕੇ ਔਰਤਾਂ ਤੇ ਪਸ਼ੂ ਪਾਲਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਕਤ ਆਗੂਆਂ ਨੇ ਕਿਹਾ ਕਿ ਸਾਰਾ ਦਿਨ ਕੰਮ ਕਰਨ ਵਾਲੇ ਮਿਹਨਤਕਸ਼ ਮਜ਼ਦੂਰਾਂ ਅਤੇ ਕਿਸਾਨਾਂ ਦਾ ਉਹੀ ਸਮਾਂ ਘਰ ਵਿਚ ਆ ਕੇ ਆਰਾਮ ਕਰਨ ਦਾ ਹੁੰਦਾ ਹੈ ਉਸੇ ਸਮੇਂ ਬਿਜਲੀ ਬੋਰਡ ਵੱਲੋਂ ਘੱਟ ਤੋਂ ਘੱਟ ਦੋ ਢਾਈ ਘੰਟੇ ਦਾ ਕੱਟ ਲਗਾ ਕੇ ਲੋਕਾਂ ਨੂੰ ਜਿੱਥੇ ਬੇ ਅਰਾਮ ਕੀਤਾ ਜਾਂਦਾ, ਉੱਥੇ ਮਿਹਨਤਕਸ਼ ਮਜ਼ਦੂਰਾਂ ਨੂੰ ਅੱਤ ਦੀ ਗਰਮੀ ਵਿਚ ਸਮਾਂ ਗੁਜ਼ਾਰਨ ਲਈ ਮਜਬੂਰ ਕੀਤਾ ਜਾਂਦਾ ਹੈ | ਉਨ੍ਹਾਂ ਕਿਹਾ ਬੀਤੇ ਦਿਨਾਂ ਤੋਂ ਰੋਜ਼ਾਨਾ ਸ਼ਾਮ ਨੂੰ 6.30, 7. 00 ਵਜੇ ਤੋਂ ਰਾਤ 8.00 ਵਜੇ ਤੱਕ ਅਤੇ 9.30 ਵਜੇ ਤੋਂ 11. 30 ਵਜੇ ਤੱਕ ਪਾਵਰ ਕੱਟ ਲੱਗਣ ਕਰਕੇ ਬੱਚੇ ਬਜ਼ੁਰਗ ਅੱਤ ਦੇ ਪ੍ਰੇਸ਼ਾਨ ਹਨ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਕੋਲੋਂ ਅੱਤ ਦੀ ਗਰਮੀ ਵਿਚ ਨਿਰੰਤਰ ਬਿਜਲੀ ਸਪਲਾਈ ਦੇਣ ਦੀ ਮੰਗ ਕਰ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਪ੍ਰੋ. ਕੁਲਵੰਤ ਸਿੰਘ ਔਜਲਾ ਦੀ ਕਾਵਿ ਪੁਸਤਕ ‘ਤੌਫ਼ੀਕ ਬਖ਼ਸ਼ ਮੌਲਾ’ ਦੇ ਲੋਕ ਅਰਪਣ ਸੰਬੰਧੀ ਸਮਾਗਮ ਅੱਜ ਅਗਲੀ ਖ਼ਬਰ ਲਾਇਨਜ਼ ਕਲੱਬ ਬੇਗੋਵਾਲ ਤੇ ਨਡਾਲਾ ਵਲੋਂ ਵਿਦਿਆਰਥਣਾਂ ਦੀ ਆਰਥਿਕ ਮਦਦ
Ad Position 24