28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਕਿਸਾਨ ਜਥੇਬੰਦੀਆਂ ਤੇ ਮਜ਼ਦੂਰ ਯੂਨੀਅਨ ਵਲੋਂ ਰੋਸ ਪ੍ਰਦਰਸ਼ਨ 31 ਨੂੰ- ਭਿੰਦਾ

ਭੁਲੱਥ, 28 ਅਗਸਤ (ਮੇਹਰ ਚੰਦ ਸਿੱਧੂ)- ਸਬ ਡਵੀਜ਼ਨ ਕਸਬਾ ਭੁਲੱਥ ਵਿਖੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਹਰਪਿੰਦਰ ਸਿੰਘ ਭਿੰਦਾ ਦੀ ਅਗਵਾਈ ਵਿਚ ਕਰਤਾਰਪੁਰ ਰੋਡ ਭੁਲੱਥ ਵਿਖੇ ਕਿਸਾਨ ਆਗੂਆਂ ਦੀ ਇਕੱਤਰਤਾ ਹੋਈ | ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਹਰਪਿੰਦਰ ਸਿੰਘ ਭਿੰਦਾ ਤੇ ਕਿਸਾਨ ਆਗੂ ਜੈਦੀਪ ਸਿੰਘ ਨੇ ਕਿਹਾ ਕਿ ਭੁਲੱਥ ਦੇ ਸਹਿਕਾਰੀ ਸਭਾ ਦੇ ਦਫ਼ਤਰ ਦੀ ਪ੍ਰਾਪਰਟੀ ਦੀ ਨਿਲਾਮੀ ਜਿਸ ਦੀ ਕੀਮਤ 3 ਕਰੋੜ ਤੋਂ ਉੱਪਰ ਦੀ ਬਣਦੀ ਹੈ, ਲੇਕਿਨ ਅਫ਼ਸੋਸ ਕਿ ਮੋਹਤਬਰ ਸਿਆਸੀ ਅਸਰ ਰਸੂਖ਼ ਵਾਲੇ ਵਿਅਕਤੀਆਂ ਦੀ ਤੇ ਪ੍ਰਸ਼ਾਸਨ ਦੀ ਮਿਲੀ ਭੁਗਤ ਨਾਲ ਇਹ ਪ੍ਰਾਪਰਟੀ 58, ਲੱਖ 10 ਹਜ਼ਾਰ ਵਿਚ ਦੇ ਨਿਲਾਮ ਕਰ ਦਿੱਤੀ ਗਈ, ਜਿਸ ਦੀ ਚਰਚਾ ਪੂਰੇ ਇਲਾਕੇ ਅੰਦਰ ਬਣੀ ਹੋਈ ਹੈ, ਕਿਸਾਨ ਆਗੂ ਜੈਦੀਪ ਸਿੰਘ ਨੇ ਕਿਹਾ ਕਿ ਇਹ ਸਹਿਕਾਰੀ ਸਭਾ ਦੇ ਨਾਲ ਜੁੜੇ ਹੋਏ ਕਿਸਾਨ ਵਰਗ ਦੇ ਲੋਕਾਂ ਨਾਲ ਸ਼ਰੇਆਮ ਧੱਕਾ ਹੈ, ਜਿਸ ਕਰਕੇ ਇਸ ਧੱਕੇਸ਼ਾਹੀ ਦੇ ਖ਼ਿਲਾਫ਼ 31 ਅਗਸਤ ਨੂੰ ਚੌਕ ਭੁਲੱਥ ਵਿਚ ਕਿਸਾਨ ਜਥੇਬੰਦੀਆਂ ਤੇ ਪੇਂਡੂ ਮਜ਼ਦੂਰ ਜਥੇਬੰਦੀਆਂ ਵੱਲੋਂ ਮਿਲ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਹਰਜਿੰਦਰ ਸਿੰਘ, ਤਜਿੰਦਰ ਸਿੰਘ, ਬਲਵਿੰਦਰ ਸਿੰਘ, ਹਰਭਜਨ ਸਿੰਘ, ਸਤਵਿੰਦਰ ਸਿੰਘ, ਬਲਵੀਰ ਸਿੰਘ, ਸੁਖਵਿੰਦਰ ਸਿੰਘ, ਮਹਿੰਦਰ ਸਿੰਘ ਭਿੰਡਰ, ਬਲਵਿੰਦਰ ਸਿੰਘ ਭਿੰਡਰ, ਗੁਰਸ਼ਾਂਤ ਸਿੰਘ, ਬਲਜੀਤ ਸਿੰਘ ਤੱਖਰ ਤੇ ਹੋਰ ਹਾਜ਼ਰ ਸਨ |

Ad Position 21
No active advertisement
ਅਜੀਤ ਡੈਸਕ 29-08-2026

Ad Position 22
No active advertisement
ਪਿਛਲੀ ਖ਼ਬਰ ਹਿੰਦੂ ਕੰਨਿਆ ਕਾਲਜ ਦੀਆਂ ਚਾਰ ਵਿਦਿਆਰਥਣਾਂ ਯੂਨੀਵਰਸਿਟੀ ਦੀ ਮੈਰਿਟ ਸੂਚੀ ’ਚ ਰਹੀਆਂ ਅਗਲੀ ਖ਼ਬਰ ਪਿੰਡ ਤਲਵੰਡੀ ਚੌਧਰੀਆਂ ਵਿਖੇ ‘ਗੁਰੂ ਲਾਧੋ ਰੇ’ ਦਿਵਸ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ
Ad Position 24