30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਗੁਰੂ ਨਾਨਕ ਖ਼ਾਲਸਾ ਕਾਲਜ ਵਿਖੇ ਮੈਰਿਟ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ ਬੀ. ਏ. ਭਾਗ ਪਹਿਲਾ ਦੀ ਵਿਦਿਆਰਥਣ ਜਸਲੀਨ ਕੌਰ ਦਾ ਕਪੂਰਥਲਾ ਜ਼ਿਲੇ੍ ਵਿਚੋਂ ਪਹਿਲਾ ਸਥਾਨ

ਸੁਲਤਾਨਪੁਰ ਲੋਧੀ, 29 ਅਗਸਤ (ਨਰੇਸ਼ ਹੈਪੀ)-ਗੁਰੂ ਨਾਨਕ ਖ਼ਾਲਸਾ ਕਾਲਜ ਸੁਲਤਾਨਪੁਰ ਲੋਧੀ ਵਿਖੇ ਇਕ ਵਿਸ਼ੇਸ਼ ਸਨਮਾਨ ਸਮਾਗਮ ਕਰਵਾਇਆ ਗਿਆ | ਜਿਸ ਦੌਰਾਨ ਯੂਨੀਵਰਸਿਟੀ ਵੱਲੋਂ ਐਲਾਨੇ ਗਏ ਨਤੀਜਿਆਂ ਵਿਚੋਂ ਮੈਰਿਟ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨਿਤ ਕੀਤਾ ਗਿਆ | ਗਰਲਜ਼ ਵਿੰਗ ਦੇ ਕੋਆਰਡੀਨੇਟਰ ਪ੍ਰੋ. ਸੁਖਪਾਲ ਸਿੰਘ ਨੇ ਦੱਸਿਆ ਕਿ ਬੀ.

Ad Position 21
No active advertisement
ਅਜੀਤ ਡੈਸਕ 30-08-2026
ਸੁਲਤਾਨਪੁਰ ਲੋਧੀ, 29 ਅਗਸਤ (ਨਰੇਸ਼ ਹੈਪੀ)-ਗੁਰੂ ਨਾਨਕ ਖ਼ਾਲਸਾ ਕਾਲਜ ਸੁਲਤਾਨਪੁਰ ਲੋਧੀ ਵਿਖੇ ਇਕ ਵਿਸ਼ੇਸ਼ ਸਨਮਾਨ ਸਮਾਗਮ ਕਰਵਾਇਆ ਗਿਆ | ਜਿਸ ਦੌਰਾਨ ਯੂਨੀਵਰਸਿਟੀ ਵੱਲੋਂ ਐਲਾਨੇ ਗਏ ਨਤੀਜਿਆਂ ਵਿਚੋਂ ਮੈਰਿਟ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨਿਤ ਕੀਤਾ ਗਿਆ | ਗਰਲਜ਼ ਵਿੰਗ ਦੇ ਕੋਆਰਡੀਨੇਟਰ ਪ੍ਰੋ. ਸੁਖਪਾਲ ਸਿੰਘ ਨੇ ਦੱਸਿਆ ਕਿ ਬੀ. ਏ. ਭਾਗ ਪਹਿਲਾ ਵਿਚੋਂ ਜਸਲੀਨ ਕੌਰ ਪੁੱਤਰੀ ਦਲਵਿੰਦਰ ਸਿੰਘ ਨੇ ਕਪੂਰਥਲਾ ਜ਼ਿਲੇ੍ਹ ਵਿਚੋਂ ਪਹਿਲਾ ਸਥਾਨ ਅਤੇ ਯੂਨੀਵਰਸਿਟੀ ਵਿਚੋਂ ਛੇਵਾਂ ਸਥਾਨ, ਗੁਰਲੀਨ ਕੌਰ ਸਪੁੱਤਰੀ ਹਰਜਿੰਦਰ ਸਿੰਘ ਨੇ ਕਪੂਰਥਲਾ ਜ਼ਿਲੇ੍ ਵਿਚੋਂ ਦੂਸਰਾ ਸਥਾਨ ਅਤੇ ਯੂਨੀਵਰਸਿਟੀ ਵਿਚੋਂ ਦਸਵਾਂ ਸਥਾਨ ਹਾਸਲ ਕਰਕੇ ਕਾਲਜ ਅਤੇ ਮਾਪਿਆਂ ਦਾ ਮਾਣ ਵਧਾਇਆ | ਇਸ ਦੌਰਾਨ ਬੀ. ਕਾਮ ਭਾਗ ਪਹਿਲਾ ਵਿਚੋਂ ਪ੍ਰਦੀਪ ਕੌਰ ਪੁੱਤਰੀ ਰਣਧੀਰ ਸਿੰਘ, ਬੀ. ਏ. ਭਾਗ ਪਹਿਲਾ ਵਿਚੋਂ ਜਸਲੀਨ ਕੌਰ ਪੁੱਤਰੀ ਦਲਵਿੰਦਰ ਸਿੰਘ, ਗੁਰਲੀਨ ਕੌਰ ਸਪੁੱਤਰੀ ਹਰਜਿੰਦਰ ਸਿੰਘ, ਰਵੀਨਾ ਲਿੱਧੜ ਸਪੁੱਤਰੀ ਭੁਪਿੰਦਰ ਪਾਲ, ਮਨਰੀਤ ਕੌਰ ਪੁੱਤਰੀ ਕਿਰਪਾਲ ਟੁਰਨਾ, ਸਰਟੀਫਿਕੇਟ ਕੋਰਸ ਇਨ ਫ਼ੈਸ਼ਨ ਟੈਕਨੌਲੋਜੀ ਵਿਚੋਂ ਗੁਲਸ਼ਨ ਪ੍ਰੀਤ ਕੌਰ ਸਪੁੱਤਰੀ ਜਸਵਿੰਦਰ ਸਿੰਘ, ਰਮਨਦੀਪ ਕੌਰ ਸਪੁੱਤਰੀ ਸੇਵਾ ਸਿੰਘ, ਅਨੂਪ੍ਰੀਤ ਕੌਰ ਸਪੁੱਤਰੀ ਕਰਮਜੀਤ ਸਿੰਘ ਨੂੰ ਕਾਲਜ ਦੀ ਮੈਨੇਜਿੰਗ ਕਮੇਟੀ ਦੇ ਮੈਂਬਰ ਇੰਜ: ਹਰਨਿਆਮਤ ਕੌਰ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਸਮਾਗਮ ਦੌਰਾਨ ਕਾਲਜ ਦੇ ਕਾਰਜਕਾਰੀ ਪਿ੍ੰ: ਪ੍ਰੋ. ਜਸਬੀਰ ਕੌਰ, ਗਰਲਜ਼ ਵਿੰਗ ਦੇ ਕੋਆਰਡੀਨੇਟਰ ਪ੍ਰੋ. ਸੁਖਪਾਲ ਸਿੰਘ, ਡਾ. ਮਨੀ ਛਾਬੜਾ ਮੁਖੀ ਕਾਮਰਸ ਵਿਭਾਗ, ਪ੍ਰੋ. ਰਾਜਦੀਪ ਕੌਰ ਜੋਸਨ ਮੁਖੀ ਆਰਟਸ ਵਿਭਾਗ, ਪ੍ਰੋ. ਰਾਜਪ੍ਰੀਤ ਕੌਰ ਮੁਖੀ ਕੰਪਿਊਟਰ ਵਿਭਾਗ, ਪ੍ਰੋ. ਗੁਰਪ੍ਰੀਤ ਕੌਰ, ਪ੍ਰੋ. ਜੁਗਰਾਜ ਸਿੰਘ, ਪ੍ਰੋ. ਅਰਸ਼ਪ੍ਰੀਤ ਕੌਰ, ਪ੍ਰੋ. ਜਸਵੀਰ ਕੌਰ, ਪ੍ਰੋ. ਸੰਦੀਪ ਕੌਰ, ਪ੍ਰੋ. ਹਰਜਾਪ ਸਿੰਘ, ਪ੍ਰੋ.ਪ੍ਰਵੀਨ ਕੌਰ, ਪ੍ਰੋ. ਰਮਨਪ੍ਰੀਤ ਕੌਰ, ਪ੍ਰੋ. ਹਰਪ੍ਰੀਤ ਕੌਰ, ਪ੍ਰੋ. ਰਮਨ ਵੀ ਹਾਜ਼ਰ ਸਨ | 29 ਹੈਪੀ1 ਗੁਰੂ ਨਾਨਕ ਖ਼ਾਲਸਾ ਕਾਲਜ ਵਿਖੇ ਮੈਰਿਟ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ ਕਰਦੇ ਹੋਏ ਇੰਜ: ਹਰਨਿਆਮਤ ਕੌਰ, ਪਿ੍ੰਸੀਪਲ ਜਸਬੀਰ ਕੌਰ ਅਤੇ ਹੋਰ ਸਟਾਫ਼ |ਤਸਵੀਰ: ਲਾਡੀ ਸਟੂਡੀਓ
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਸੈਂਟਰਲ ਟਾਊਨ ਵਿਖੇ ਮਨਾਇਆ ਗੁਰੂ ਲਾਧੋ ਰੇ ਦਿਵਸ ਅਗਲੀ ਖ਼ਬਰ ਨਗਰ ਕੋਟਸ਼ਮੀਰ ਵਿਖੇ ਸਟਰੀਟ ਲਾਈਟਾਂ ਲਗਾਉਣ ਦਾ ਕੰਮ ਸ਼ੁਰੂ ਨਗਰ ਦੇ ਵੱਡੀ ਗਿਣਤੀ ਲੋਕਾਂ ਨੂੰ ਰਾਤ ਦੇ ਹਨੇਰੇ ਤੋਂ ਮਿਲੇਗੀ...
Ad Position 24