30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਗੁਰੂ ਲਾਧੋ ਰੇ ਦਿਵਸ ਨੂੰ ਸਮਰਪਿਤ ਛੇਵਾਂ ਅਲੌਕਿਕ ਕੀਰਤਨ ਸਮਾਗਮ ਬੇਕਾਬੂ ਕਾਰ ਨਹਿਰ ਦੇ ਸੂਏ ’ਚ ਡਿਗਣ ਕਾਰਨ ਅੱਧੀ ਦਰਜਨ ਜ਼ਖਮੀ, ਤਿੰਨ ਦੀ ਹਾਲਤ ਗੰਭੀਰ

ਨਡਾਲਾ, 29 ਅਗਸਤ (ਰਘਬਿੰਦਰ ਸਿੰਘ)-ਸੰਤ ਤਰਲੋਕ ਸਿੰਘ ਹੋਤੀ ਮਰਦਾਨ ਜੀ ਦੀ ਸਰਪ੍ਰਸਤੀ ਹੇਠ ਚੱਲ ਰਹੇ ਗੁਰੂ ਨਾਨਕ ਪ੍ਰੇਮ ਕਰਮਸਰ ਕਾਲਜ ਨਡਾਲਾ ਵਿਚ ਬੀਤੇ ਦਿਨੀ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮਿ੍ਤਸਰ ਵਲੋਂ ਮਈ/ਜੂਨ 2026 ਦੀਆਂ ਪ੍ਰੀਖਿਆਵਾਂ ਦੇ ਐਲਾਨੇ ਗਏ ਨਤੀਜਿਆਂ ਵਿਚੋਂ ਕਾਲਜ ਦੀ ਬੀ. ਕਾਮ ਸਮੈਸਟਰ ਚੌਥਾ ਦੀ ਵਿਦਿਆਰਥਣ ਮੁਸਕਾਨ ਸ਼ਰਮਾ ਸਪੁੱਤਰੀ ਸੁਰਿੰਦਰ ਕੁਮਾਰ ਸ਼ਰਮਾ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਦੀ ਮੈਰਿਟ ਲਿਸਟ ਵਿਚ 8.

Ad Position 21
No active advertisement
ਅਜੀਤ ਡੈਸਕ 30-08-2026
ਨਡਾਲਾ, 29 ਅਗਸਤ (ਰਘਬਿੰਦਰ ਸਿੰਘ)-ਸੰਤ ਤਰਲੋਕ ਸਿੰਘ ਹੋਤੀ ਮਰਦਾਨ ਜੀ ਦੀ ਸਰਪ੍ਰਸਤੀ ਹੇਠ ਚੱਲ ਰਹੇ ਗੁਰੂ ਨਾਨਕ ਪ੍ਰੇਮ ਕਰਮਸਰ ਕਾਲਜ ਨਡਾਲਾ ਵਿਚ ਬੀਤੇ ਦਿਨੀ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮਿ੍ਤਸਰ ਵਲੋਂ ਮਈ/ਜੂਨ 2026 ਦੀਆਂ ਪ੍ਰੀਖਿਆਵਾਂ ਦੇ ਐਲਾਨੇ ਗਏ ਨਤੀਜਿਆਂ ਵਿਚੋਂ ਕਾਲਜ ਦੀ ਬੀ.ਕਾਮ ਸਮੈਸਟਰ ਚੌਥਾ ਦੀ ਵਿਦਿਆਰਥਣ ਮੁਸਕਾਨ ਸ਼ਰਮਾ ਸਪੁੱਤਰੀ ਸੁਰਿੰਦਰ ਕੁਮਾਰ ਸ਼ਰਮਾ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਦੀ ਮੈਰਿਟ ਲਿਸਟ ਵਿਚ 8.16 ਸੀਜੀਪੀਏ ਅੰਕ ਪ੍ਰਾਪਤ ਲੈ ਕੇ 15ਵਾਂ ਸਥਾਨ ਅਤੇ ਜ਼ਿਲੇ੍ਹ ਵਿਚੋਂ ਤੀਜਾ ਸਥਾਨ ਹਾਸਲ ਕਰਕੇ ਆਪਣੇ ਮਾਪਿਆਂ, ਕਾਲਜ ਅਤੇ ਇਲਾਕੇ ਦਾ ਨਾ ਰੋਸ਼ਨ ਕੀਤਾ | ਕਾਲਜ ਪ੍ਰਬੰਧਕੀ ਕਮੇਟੀ ਦੇ ਜੀਵਨ ਪ੍ਰਧਾਨ ਸੰਤ ਤਰਲੋਕ ਸਿੰਘ ਨੇ ਮੈਰਿਟ ਲਿਸਟ ਵਿਚ ਸਥਾਨ ਹਾਸਲ ਕਰਨ ’ਤੇ ਵਿਦਿਆਰਥਣ ਨੂੰ ਵਧਾਈ ਦਿੱਤੀ| ਇਹ ਪ੍ਰਾਪਤੀ ਸੰਸਥਾ ਲਈ ਵਿਸ਼ੇਸ਼ ਮਹੱਤਵ ਰੱਖਦੀ ਹੈ, ਕਿਉਂਕਿ ਵਿਦਿਆਰਥਣ ਮੁਸਕਾਨ ਸ਼ਰਮਾ ਨੇ ਆਪਣੇ ਵਿੱਦਿਅਕ ਸਫ਼ਰ ਦੌਰਾਨ ਲਗਾਤਾਰ ਅਕਾਦਮਿਕ ਪ੍ਰਤਿਭਾ ਅਤੇ ਸਮਰਪਣ ਦਿਖਾਉਂਦੇ ਹੋਏ ਆਪਣੀ 12ਵੀਂ ਕਲਾਸ ਵਿਚੋਂ ਮੈਰਿਟ ਸਥਾਨ ਵਿਚ ਰਹਿੰਦੇ ਹੋਏ ਜ਼ਿਲੇ੍ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਸੀ | ਇਸ ਅਵਸਰ ’ਤੇ ਕਾਲਜ ਪਿ੍ੰਸੀਪਲ ਜਗਬੀਰ ਭੁੱਲਰ ਅਤੇ ਸਮੂਹ ਸਟਾਫ਼ ਮੈਂਬਰਾਂ ਵਲੋਂ ਵਿਦਿਆਰਥਣ ਨੂੰ ਉਸ ਦੀ ਇਸ ਸ਼ਾਨਦਾਰ ਉਪਲਬਧੀ ਲਈ ਮੁਬਾਰਕਬਾਦ ਦਿੱਤੀ | ਕਾਲਜ ਪਿ੍ੰਸੀਪਲ ਵਲੋਂ ਮੈਰਿਟ ਵਿਚ ਸਥਾਨ ਬਣਾਉਣ ਵਾਲੀ ਵਿਦਿਆਰਥਣ ਅਤੇ ਕਾਮਰਸ ਵਿਭਾਗ ਨੂੰ ਕਾਲਜ ਦਾ ਨਾਮ ਰੌਸ਼ਨ ਕਰਨ ਤੇ ਵਧਾਈ ਦਿੱਤੀ | ਇਸ ਅਵਸਰ ਤੇ ਡਾ. ਨਵਪ੍ਰੀਤ ਕੌਰ, ਡਾ. ਰਣਜੀਤ ਕੌਰ, ਡਾ. ਨਵਨੀਤ ਸਿੰਘ, ਪ੍ਰੋ. ਜਸਵਿੰਦਰ ਕੌਰ, ਪ੍ਰੋ. ਜਸਪਿੰਦਰ ਕੌਰ, ਪ੍ਰੋ. ਰਮਨਦੀਪ ਕੌਰ, ਦਫ਼ਤਰ ਨਿਗਰਾਨ ਸੁਖਵਿੰਦਰ ਸਿੰਘ ਸਮੇਤ ਸਮੁੱਚਾ ਕਾਲਜ ਸਟਾਫ਼ ਹਾਜ਼ਰ ਸੀ |
Ad Position 22
No active advertisement
ਪਿਛਲੀ ਖ਼ਬਰ ਦੋਆਬੇ ਦੇ ਆਲੂ ਉਤਪਾਦਕਾਂ ਦੀ ਚਿਰੋਕਣੀ ਮੰਗ ਹੋਈ ਪੂਰੀ , ਧੋਗੜੀ ’ ਚ ਵਾਇਰਸ ਇੰਡੈਕਸਿੰਗ ਲੈਬ ਤਿਆਰ ਆਲੂ ਉਤਪਾਦਕਾਂ ਨੂੰ... ਅਗਲੀ ਖ਼ਬਰ ਹਿੰਦੂ ਕੰਨਿਆ ਕਾਲਜ ਦੀ ਬੀ.ਸੀ.ਏ. ਸਮੈਸਟਰ ਚੌਥਾ ਦੀਆਂ ਦੋ ਵਿਦਿਆਰਥਣਾਂ ਮੈਰਿਟ ਸੂਚੀ ਵਿਚ ਰਹੀਆਂ
Ad Position 24