31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਜੀ.ਡੀ.ਆਰ. ਸਕੂਲ ਵਿਚ ਕਰਵਾਇਆ ਖੇਡ ਮੇਲਾ

ਫਗਵਾੜਾ 30 ਅਗਸਤ (ਅਸ਼ੋਕ ਕੁਮਾਰ ਵਾਲੀਆ)-ਜੀ. ਡੀ.

Ad Position 21
No active advertisement
ਅਜੀਤ ਡੈਸਕ 31-08-2026
ਫਗਵਾੜਾ 30 ਅਗਸਤ (ਅਸ਼ੋਕ ਕੁਮਾਰ ਵਾਲੀਆ)-ਜੀ.ਡੀ.ਆਰ. ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ, ਹੁਸ਼ਿਆਰਪੁਰ ਰੋਡ, ਫਗਵਾੜਾ ਵਿਖੇ ਪਹਿਲੀ ਜਮਾਤ ਤੋਂ ਲੈ ਕੇ ਪੰਜਵੀਂ ਜਮਾਤ ਤੇ ਬੱਚਿਆਂ ਲਈ ਖੇਡ ਮੇਲਾ ਕਰਵਾਇਆ ਗਿਆ | ਇਸ ਵਿੱਚ ਬੱਚਿਆਂ ਲਈ ਬਹੁਤ ਸਾਰੀਆਂ ਰੋਚਕ ਖੇਡਾਂ ਕਰਵਾਈਆਂ ਗਈਆਂ | ਪਹਿਲੀ ਜਮਾਤ ਦੇ ਬੱਚਿਆਂ ਲਈ ਫਰੋਗ ਰੇਸ, ਦੂਜੀ ਜਮਾਤ ਲਈ ਚਿਕਨ ਰੇਸ, ਤੀਸਰੀ ਜਮਾਤ ਲਈ ਸੈਕ ਰੇਸ, ਚੌਥੀ ਜਮਾਤ ਲਈ ਬੁੱਕ ਬੈਲੰਸ ਰੇਸ ਕਰਵਾਈ ਗਈ | ਪੰਜਵੀਂ ਜਮਾਤ ਦੇ ਮੁੰਡਿਆਂ ਲਈ ਲੈਮਨ ਸਪੂਨ ਰੇਸ ਅਤੇ ਕੁੜੀਆਂ ਲਈ ਲੈਗਸ ਰੇਸ ਕਰਵਾਈ ਗਈ | ਚੌਥੀ ਜਮਾਤ ਤੇ ਦੋਨੋਂ ਸੈਕਸ਼ਨਾਂ ਦੇ ਮੁੰਡਿਆਂ ਵੱਲੋਂ ਕਿ੍ਕਟ ਮੈਚ ਖੇਡਿਆ ਗਿਆ | ਇਹ ਖੇਡ ਮੇਲਾ ਮੈਡਮ ਸ਼ੀਤਲ ਅਤੇ ਅਦਿੱਤਿਆ ਚੌਹਾਨ ਦੀ ਨਿਗਰਾਨੀ ਹੇਠ ਕਰਵਾਇਆ ਗਿਆ | ਫਾਈਨਲ ਖੇਡਾਂ ਵਿਚੋਂ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਆਏ ਬੱਚਿਆਂ ਨੂੰ ਇਨਾਮ ਦਿੱਤੇ ਗਏ | ਅੰਤ ਵਿੱਚ ਸਕੂਲ ਦੇ ਪਿ੍ੰਸੀਪਲ ਮੈਡਮ ਮਾਧਵੀ ਨੇ ਜਿੱਤੇ ਹੋਏ ਖਿਡਾਰੀਆਂ ਨੂੰ ਇਨਾਮ ਵੰਡੇ |
Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ ਵਲੋਂ ਮੰਗਾਂ ਸੰਬੰਧੀ ਨਗਰ ਨਿਗਮ ਕਮਿਸ਼ਨਰ ਨੂੰ ਸੌਂਪਿਆ ਜਾਵੇਗਾ ਮੰਗ ਪੱਤਰ ਅਗਲੀ ਖ਼ਬਰ ਸੁਖਜੀਤ ਆਸ਼ਰਮ ਵਿਚ ਇਕ 20 ਸਾਲਾ ਲੜਕੀ ਦੀ ਹੋਈ ਮੌਤ
Ad Position 24