31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਅਸ਼ੋਕ ਮਿੱਤਲ ਵਲੋਂ ਪੁਰਸ਼ਾਂ ਲਈ ਰਾਸ਼ਟਰੀ ਕਮਿਸ਼ਨ ਬਣਾਉਣ ਦੀ ਮੰਗ

ਚੰਡੀਗੜ੍ਹ, 30 ਅਗਸਤ (ਪੀ. ਟੀ.

Ad Position 21
No active advertisement
ਅਸ਼ੋਕ ਮਿੱਤਲ 31-08-2026
ਚੰਡੀਗੜ੍ਹ, 30 ਅਗਸਤ (ਪੀ.ਟੀ.ਆਈ.)-ਰਾਜ ਸਭਾ ਮੈਂਬਰ ਅਸ਼ੋਕ ਕੁਮਾਰ ਮਿੱਤਲ ਨੇ ਪੁਰਸ਼ਾਂ ਲਈ ਰਾਸ਼ਟਰੀ ਕਮਿਸ਼ਨ ਸਥਾਪਤ ਕਰਨ ਲਈ ਗੰਭੀਰ ਰਾਸ਼ਟਰੀ ਚਰਚਾ ਦੀ ਮੰਗ ਕੀਤੀ ਹੈ, ਜਿਸ ’ਚ ਖੋਜਕਰਤਾਵਾਂ, ਕਾਨੂੰਨੀ ਮਾਹਿਰਾਂ, ਕੌਂਸਲਰਾਂ, ਸਮਾਜਿਕ ਕਾਰਕੁਨਾਂ ਤੇ ਨੀਤੀ-ਨਿਰਧਾਰਕਾਂ ਨੂੰ ਇਕੱਠਾ ਕਰਕੇ ਪੁਰਸ਼ਾਂ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਦਿਆਂ ਦਾ ਵਿਵਸਥਿਤ ਅਧਿਐਨ ਕੀਤਾ ਜਾਵੇ। ਏਕਮ ਨਿਆਏ ਫਾਊਂਡੇਸ਼ਨ ਦੀ ਰਿਪੋਰਟ, ਜਿਸ ਦਾ ਸਿਰਲੇਖ ਹੈ ‘ਪਤਨੀ ਵਲੋਂ ਪਤੀ ਦਾ ਕਤਲ ਅਤੇ ਮਰਦਾਂ ਵਲੋਂ ਖੁਦਕੁਸ਼ੀ: 2024 ਅਤੇ 2025 ਵਿਚ ਮੀਡੀਆ ਵਿੱਚ ਰਿਪੋਰਟ ਕੀਤੀਆਂ ਗਈਆਂ ਘਟਨਾਵਾਂ ਦਾ ਇਕ ਖੋਜ ਰਿਪੋਰਟ ਅਤੇ ਵਿਸ਼ਲੇਸ਼ਣ’ 2024 ਵਿਚ ਪਤੀ/ਸਾਥੀ ਵਲੋਂ ਕਤਲ ਦੇ 244 ਅਤੇ 2025 ਵਿਚ 419 ਮਾਮਲਿਆਂ ਦਾ ਵੇਰਵਾ ਦਿੰਦੀ ਹੈ, ਜਦੋਂਕਿ 2024 ਵਿਚ ਪਤੀ/ਸਾਥੀ ਵਲੋਂ ਖੁਦਕੁਸ਼ੀ ਦੇ 277 ਮਾਮਲੇ ਅਤੇ 2025 ਵਿਚ 426 ਮਾਮਲੇ ਦਰਜ ਕੀਤੇ ਗਏ ਸਨ।ਮਿੱਤਲ ਨੇ ਕਿਹਾ ਕਿ ਇਹ ਚਰਚਾ ਪੁਰਸ਼ਾਂ ਅਤੇ ਔਰਤਾਂ ਵਿਚਕਾਰ ਮੁਕਾਬਲਾ ਪੈਦਾ ਕਰਨ ਬਾਰੇ ਨਹੀਂ ਸੀ, ਸਗੋਂ ਇਹ ਯਕੀਨੀ ਬਣਾਉਣ ਬਾਰੇ ਸੀ ਕਿ ਹਰ ਨਾਗਰਿਕ ਦੀਆਂ ਅਸਲ ਚਿੰਤਾਵਾਂ ਸੁਣੀਆਂ ਜਾਣ।
Ad Position 22
No active advertisement
ਪਿਛਲੀ ਖ਼ਬਰ ਇਰਸ ਇੰਡੈਕਸਿੰਗ ਲੈਬ ਦਾ ਉਦਘਾਟਨ ਅੱਜ ਅਗਲੀ ਖ਼ਬਰ ਮਾਡਰਨ ਜੇਲ੍ਹ ਵਿਚ ਕੈਦੀਆਂ ਤੇ ਹਵਾਲਾਤੀਆਂ ਦਰਮਿਆਨ ਹੋਇਆ ਝਗੜਾ-14 ਵਿਰੁੱਧ ਕੇਸ ਦਰਜ
Ad Position 24