31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਚੋਰਾਂ ਦੇ ਹੌਸਲੇ ਬੁਲੰਦ - ਘਰ ਅੰਦਰੋਂ ਐਕਟਿਵਾ ਚੋਰੀ

ਨਕੋਦਰ, 30 ਅਗਸਤ (ਤਿਲਕ ਰਾਜ ਸ਼ਰਮਾ ) –ਸ਼ਹਿਰ ਵਿਚ ਦੋਪਹੀਆ ਵਾਹਨ ਚੋਰੀ ਦੀਆਂ ਘਟਨਾਵਾਂ ਆਮ ਹੁੰਦੀਆਂ ਜਾ ਰਹੀਆਂ ਹਨ, ਪਰ ਹੁਣ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਉਹ ਸੁੱਤੇ ਪਏ ਪਰਿਵਾਰਾਂ ਦੇ ਘਰਾਂ ਵਿੱਚ ਦਾਖਲ ਹੋ ਕੇ ਵਾਹਨ ਚੋਰੀ ਕਰਨ ਤੋਂ ਵੀ ਗੁਰੇਜ਼ ਨਹੀਂ ਕਰ ਰਹੇ। ਥਾਣਾ ਸਿਟੀ ਨਕੋਦਰ ਵਿਖੇ ਲਿਖਤੀ ਸ਼ਿਕਾਇਤ ਦਰਜ ਕਰਵਾਉਂਦਿਆਂ ਪਰਿਵਾਰ ਦੇ ਮੁਖੀ ਬਲਦੇਵ ਰਾਜ ਪੁੱਤਰ ਜਗਨ ਨਾਥ, ਵਾਸੀ ਸੁਭਾਸ਼ ਗਲੀ, ਤਹਿਸੀਲ ਬਾਜ਼ਾਰ, ਨਕੋਦਰ ਨੇ ਦੱਸਿਆ ਕਿ ਕਰੀਬ 12 ਵਜੇ ਤੱਕ ਜਾਗ ਰਹੇ ਸਨ।

Ad Position 21
No active advertisement
ਬਲਦੇਵ ਰਾਜ ਸਕੂਟੀ ਚੋਰੀ ਬਾਰੇ ਜਾਣਕਾਰੀ ਦਿੰਦੇ ਹੋਏ। ਤਸਵੀਰ ਤਿਲਕਰਾਜ ਸ਼ਰਮਾ। 31-08-2026
ਨਕੋਦਰ, 30 ਅਗਸਤ (ਤਿਲਕ ਰਾਜ ਸ਼ਰਮਾ ) –ਸ਼ਹਿਰ ਵਿਚ ਦੋਪਹੀਆ ਵਾਹਨ ਚੋਰੀ ਦੀਆਂ ਘਟਨਾਵਾਂ ਆਮ ਹੁੰਦੀਆਂ ਜਾ ਰਹੀਆਂ ਹਨ, ਪਰ ਹੁਣ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਉਹ ਸੁੱਤੇ ਪਏ ਪਰਿਵਾਰਾਂ ਦੇ ਘਰਾਂ ਵਿੱਚ ਦਾਖਲ ਹੋ ਕੇ ਵਾਹਨ ਚੋਰੀ ਕਰਨ ਤੋਂ ਵੀ ਗੁਰੇਜ਼ ਨਹੀਂ ਕਰ ਰਹੇ। ਥਾਣਾ ਸਿਟੀ ਨਕੋਦਰ ਵਿਖੇ ਲਿਖਤੀ ਸ਼ਿਕਾਇਤ ਦਰਜ ਕਰਵਾਉਂਦਿਆਂ ਪਰਿਵਾਰ ਦੇ ਮੁਖੀ ਬਲਦੇਵ ਰਾਜ ਪੁੱਤਰ ਜਗਨ ਨਾਥ, ਵਾਸੀ ਸੁਭਾਸ਼ ਗਲੀ, ਤਹਿਸੀਲ ਬਾਜ਼ਾਰ, ਨਕੋਦਰ ਨੇ ਦੱਸਿਆ ਕਿ ਕਰੀਬ 12 ਵਜੇ ਤੱਕ ਜਾਗ ਰਹੇ ਸਨ। ਇਸ ਤੋਂ ਬਾਅਦ ਪਰਿਵਾਰ ਦੇ ਸਾਰੇ ਮੈਂਬਰ ਆਪਣੇ ਕਮਰੇ ਵਿੱਚ ਜਾ ਕੇ ਸੌਂ ਗਏ। ਉਨ੍ਹਾਂ ਦੱਸਿਆ ਕਿ 30 ਅਗਸਤ ਦੀ ਸਵੇਰ ਕਰੀਬ 6 ਵਜੇ ਜਦੋਂ ਉਹ ਉੱਠੇ ਤਾਂ ਘਰ ਵਿੱਚ ਖੜ੍ਹੀ ਉਨ੍ਹਾਂ ਦੀ ਚਿੱਟੇ ਰੰਗ ਦੀ ਐਕਟਿਵਾ ਸਕੂਟਰੀ ਨੰਬਰ PB -08- FY -0596 ਗਾਇਬ ਸੀ। ਬਲਦੇਵ ਰਾਜ ਨੇ ਦੱਸਿਆ ਕਿ ਜਾਂਚ ਕਰਨ ‘ਤੇ ਪਤਾ ਲੱਗਾ ਕਿ ਚੋਰ ਰਾਤ ਸਮੇਂ ਘਰ ਦੇ ਅੰਦਰ ਦਾਖਲ ਹੋਇਆ ਅਤੇ ਘਰ ਵਿੱਚੋਂ ਐਕਟਿਵਾ ਚੋਰੀ ਕਰਕੇ ਲੈ ਗਿਆ। ਇੰਨਾ ਹੀ ਨਹੀਂ, ਚੋਰ ਨੇ ਜਿਸ ਕਮਰੇ ਵਿੱਚ ਪਰਿਵਾਰ ਦੇ ਮੈਂਬਰ ਸੁੱਤੇ ਹੋਏ ਸਨ, ਉਸ ਕਮਰੇ ਨੂੰ ਬਾਹਰੋਂ ਕੁੰਡੀ ਲਗਾ ਦਿੱਤੀ, ਤਾਂ ਜੋ ਪਰਿਵਾਰਕ ਮੈਂਬਰ ਬਾਹਰ ਨਾ ਆ ਸਕਣ। ਇਸ ਤੋਂ ਬਾਅਦ ਚੋਰ ਘਰ ਵਿੱਚੋਂ ਐਕਟਿਵਾ ਲੈ ਕੇ ਮੌਕੇ ਤੋਂ ਫਰਾਰ ਹੋ ਗਿਆ। ਬਲਦੇਵ ਰਾਜ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਕਰੀਬ ਚਾਰ ਸਾਲ ਪਹਿਲਾਂ ਉਹ ਕਿਸੇ ਦੇ ਭੋਗ ਸਮਾਗਮ ਵਿੱਚ ਗਏ ਸਨ, ਜਿੱਥੋਂ ਉਨ੍ਹਾਂ ਦੀ ਇੱਕ ਸਕੂਟੀ ਚੋਰੀ ਹੋ ਗਈ ਸੀ। ਉਨ੍ਹਾਂ ਕਿਹਾ ਕਿ ਹੁਣ ਮੁੜ ਉਨ੍ਹਾਂ ਦਾ ਦੋਪਹੀਆ ਵਾਹਨ ਚੋਰੀ ਹੋਣ ਕਾਰਨ ਉਹ ਕਾਫ਼ੀ ਨਿਰਾਸ਼ ਹਨ । ਬਲਦੇਵ ਰਾਜ ਨੇ ਇਸ ਸਬੰਧੀ ਥਾਣਾ ਸਿਟੀ ਨਕੋਦਰ ਦੀ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇ ਕੇ ਚੋਰ ਨੂੰ ਕਾਬੂ ਕਰਨ ਅਤੇ ਚੋਰੀ ਕੀਤੀ ਐਕਟਿਵਾ ਬਰਾਮਦ ਕਰਨ ਦੀ ਮੰਗ ਕੀਤੀ ਹੈ।
Ad Position 22
No active advertisement
ਪਿਛਲੀ ਖ਼ਬਰ ਵਿਧਾਨ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਦੀਆਂ ਤਿਆਰੀਆਂ ਤੇਜ਼ ਦਾਦੂਵਾਲ ਦੀ ਅਗਵਾਈ ਹੇਠ ਸੀਨੀਅਰ ਲੀਡਰਸ਼ਿਪ ਦੀ ਹੋਈ ਵ... ਅਗਲੀ ਖ਼ਬਰ ਇਰਸ ਇੰਡੈਕਸਿੰਗ ਲੈਬ ਦਾ ਉਦਘਾਟਨ ਅੱਜ
Ad Position 24