02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

82 ਲੱਖ ਦੀ ਲਾਗਤ ਨਾਲ ਸ਼ਹਿਰ ਦੀਆਂ ਸੜਕਾਂ ਤੇ ਗਲੀਆਂ ਬਣਾਈਆਂ ਜਾਣਗੀਆਂ-ਅਨੂਪਮ ਕਲੇਰ ਕਿਹਾ, ਅਧਿਕਾਰੀ ਖ਼ੁਦ ਵਿਕਾਸ ਕਾਰਜਾਂ ਦੀ ਨਿਗਰਾਨੀ ਕਰਨ

ਕਪੂਰਥਲਾ, 1 ਸਤੰਬਰ (ਅਮਰਜੀਤ ਕੋਮਲ)-ਨਗਰ ਨਿਗਮ ਵਲੋਂ ਵੱਖ-ਵੱਖ ਵਾਰਡਾਂ ’ਚ 82 ਲੱਖ ਰੁਪਏ ਦੀ ਲਾਗਤ ਨਾਲ ਸੜਕਾਂ ਤੇ ਗਲੀਆਂ ਵਿਚ ਸੀ. ਸੀ.

Ad Position 21
repet_subhas-goyals [Copy P29]
ਨਗਰ ਨਿਗਮ ਕਮਿਸ਼ਨਰ ਅਨੂਪਮ ਕਲੇਰ 02-09-2026
ਕਪੂਰਥਲਾ, 1 ਸਤੰਬਰ (ਅਮਰਜੀਤ ਕੋਮਲ)-ਨਗਰ ਨਿਗਮ ਵਲੋਂ ਵੱਖ-ਵੱਖ ਵਾਰਡਾਂ ’ਚ 82 ਲੱਖ ਰੁਪਏ ਦੀ ਲਾਗਤ ਨਾਲ ਸੜਕਾਂ ਤੇ ਗਲੀਆਂ ਵਿਚ ਸੀ.ਸੀ. ਫਲੋਰਿੰਗ ਲਈ 82 ਲੱਖ ਰੁਪਏ ਖ਼ਰਚ ਕੀਤੇ ਜਾ ਰਹੇ ਹਨ | ਇਸ ਸੰਬੰਧੀ ਟੈਂਡਰ ਵੀ ਪਾਸ ਹੋ ਚੁੱਕੇ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਅਨੂਪਮ ਕਲੇਰ ਕਮਿਸ਼ਨ ਨਗਰ ਨਿਗਮ ਕਪੂਰਥਲਾ ਨੇ ਦੱਸਿਆ ਕਿ ਨਾਮਦੇਵ ਕਲੋਨੀ, ਵਾਰਡ ਨੰਬਰ 17 ਦੀਆਂ ਗਲੀਆਂ, ਵਾਰਡ ਨੰਬਰ 13 ਦੀਆਂ ਵੱਖ-ਵੱਖ ਗਲੀਆਂ, ਵਾਰਡ ਨੰਬਰ 38 ਦੇ ਸੰਤਪੁਰਾ ਇਲਾਕੇ ਦੀ ਗਲੀ ਨੰਬਰ 4, ਗਲੀ ਨੰਬਰ 12, ਗਲੀ ਨੰਬਰ 5, ਉਂਕਾਰ ਸਕੂਲ ਨੇੜਲੀਆਂ ਗਲੀਆਂ ਵਿਚ ਸੀ.ਸੀ. ਫਲੋਰਿੰਗ ਦਾ ਕੰਮ ਬਹੁਤ ਜਲਦੀ ਸ਼ੁਰੂ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਨਗਰ ਨਿਗਮ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ | ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਕਰੋੜਾਂ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕਾਰਜ ਪਹਿਲਾਂ ਹੀ ਚੱਲ ਰਹੇ ਹਨ ਤੇ ਹੁਣ ਹੋਰ ਨਵੇਂ ਪ੍ਰੋਜੈਕਟ ਸ਼ੁਰੂ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਗਲੀਆਂ ਤੇ ਬੁਨਿਆਦੀ ਢਾਂਚੇ ਦਾ ਵਿਕਾਸ ਨਗਰ ਨਿਗਮ ਦੀ ਮੁੱਖ ਪਹਿਲ ਹੈ | ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਵਿਚ ਕੰਮ ਦੀ ਗੁਣਵੱਤਾ ਵੱਲ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ ਤੇ ਨਿਗਮ ਨਾਲ ਸਬੰਧਿਤ ਅਧਿਕਾਰੀ ਖ਼ੁਦ ਇਨ੍ਹਾਂ ਕਾਰਜਾਂ ਦੀ ਨਿਗਰਾਨੀ ਕਰਨਗੇ ਤਾਂ ਜੋ ਵੱਖ-ਵੱਖ ਵਿਕਾਸ ਕਾਰਜ ਸਮੇਂ ਸਿਰ ਤੇ ਨਿਯਮਾਂ ਅਨੁਸਾਰ ਪੂਰੇ ਕੀਤੇ ਜਾ ਸਕਣ |
Ad Position 22
No active advertisement
ਪਿਛਲੀ ਖ਼ਬਰ ਰੈੱਡ-ਰਨ ਮੈਰਾਥਨ ’ਚ ਨਡਾਲਾ ਕਾਲਜ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਅਗਲੀ ਖ਼ਬਰ ਅਲਪਾਈਨ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ
Ad Position 24