02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਰੈੱਡ-ਰਨ ਮੈਰਾਥਨ ’ਚ ਨਡਾਲਾ ਕਾਲਜ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ

ਨਡਾਲਾ, 1 ਸਤੰਬਰ (ਰਘਬਿੰਦਰ ਸਿੰਘ)-ਸਥਾਨਕ ਗੁਰੂ ਨਾਨਕ ਪ੍ਰੇਮ ਕਰਮਸਰ ਕਾਲਜ ਵਿਖੇ ਕਾਲਜ ਦੇ ਰੈੱਡ ਰਿਬਨ ਕਲੱਬ ਵੱਲੋਂ ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿਚ ਕਰਵਾਈ ਗਈ ਰੈੱਡ-ਰਨ ਮੈਰਾਥਨ ਵਿਚ ਕਾਲਜ ਦੇ ਦੋ ਵਿਦਿਆਰਥੀਆਂ ਨੇ ਕਾਲਜ ਦੇ ਰੈੱਡ ਰਿਬਨ ਇੰਚਾਰਜ ਪ੍ਰੋ. ਅਮਨਪ੍ਰੀਤ ਰਾਣਾ ਅਤੇ ਪ੍ਰੋ.

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਨਡਾਲਾ, 1 ਸਤੰਬਰ (ਰਘਬਿੰਦਰ ਸਿੰਘ)-ਸਥਾਨਕ ਗੁਰੂ ਨਾਨਕ ਪ੍ਰੇਮ ਕਰਮਸਰ ਕਾਲਜ ਵਿਖੇ ਕਾਲਜ ਦੇ ਰੈੱਡ ਰਿਬਨ ਕਲੱਬ ਵੱਲੋਂ ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿਚ ਕਰਵਾਈ ਗਈ ਰੈੱਡ-ਰਨ ਮੈਰਾਥਨ ਵਿਚ ਕਾਲਜ ਦੇ ਦੋ ਵਿਦਿਆਰਥੀਆਂ ਨੇ ਕਾਲਜ ਦੇ ਰੈੱਡ ਰਿਬਨ ਇੰਚਾਰਜ ਪ੍ਰੋ. ਅਮਨਪ੍ਰੀਤ ਰਾਣਾ ਅਤੇ ਪ੍ਰੋ. ਗਗਨ ਦੀ ਅਗਵਾਈ ਹੇਠ ਹਿੱਸਾ ਲਿਆ | ਬੀ.ਏ. ਸਮੈਸਟਰ ਪਹਿਲਾ ਦੇ ਵਿਦਿਆਰਥੀ ਸੁਖਮਨਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਮੈਰਾਥਨ ਵਿਚੋਂ ਚੌਥਾ ਅਤੇ ਪੰਜਵਾਂ ਸਥਾਨ ਹਾਸਲ ਕਰਕੇ ਕਾਲਜ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ | ਜੇਤੂ ਵਿਦਿਆਰਥੀਆਂ ਨੂੰ ਰੈੱਡ ਰਿਬਨ ਕਲੱਬ ਵੱਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਤੇ ਕਾਲਜ ਦੇ ਕਾਰਜਕਾਰੀ ਪਿ੍ੰਸੀਪਲ ਪ੍ਰੋਫੈਸਰ ਜਗਬੀਰ ਸਿੰਘ ਭੁੱਲਰ ਨੇ ਜੇਤੂ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਕਾਮਯਾਬੀ ਲਈ ਵਧਾਈ ਦਿੱਤੀ ਅਤੇ ਭਵਿੱਖ ਵਿਚ ਹੋਰ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ ਇਸ ਅਵਸਰ ਤੇ ਡਾ. ਨਵਪ੍ਰੀਤ ਕੌਰ, ਡਾ. ਰਣਜੀਤ ਕੌਰ, ਡਾ. ਨਵਨੀਤ ਸਿੰਘ, ਪ੍ਰੋ. ਹਰਜੀਤ ਸਿੰਘ, ਦਫ਼ਤਰ ਨਿਗਰਾਨ ਸੁਖਵਿੰਦਰ ਸਿੰਘ ਸਮੇਤ ਸਮੂਹ ਸਟਾਫ਼ ਮੈਂਬਰਾਨ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਿਜਲੀ ਦੀ ਅੱਖ-ਮਿਚੌਲੀ ਤੋਂ ਭੁਲੱਥ ਵਾਸੀ ਪ੍ਰੇਸ਼ਾਨ ਕੁਝ ਮਹੱਲਿਆਂ ’ਚ ਬੱਤੀ ਗੁੱਲ, ਕੁਝ ’ਚ ਸਪਲਾਈ ਬਹਾਲੀ ਅੱਤ ਦੀ ਗਰਮ... ਅਗਲੀ ਖ਼ਬਰ 82 ਲੱਖ ਦੀ ਲਾਗਤ ਨਾਲ ਸ਼ਹਿਰ ਦੀਆਂ ਸੜਕਾਂ ਤੇ ਗਲੀਆਂ ਬਣਾਈਆਂ ਜਾਣਗੀਆਂ-ਅਨੂਪਮ ਕਲੇਰ ਕਿਹਾ, ਅਧਿਕਾਰੀ ਖ਼ੁਦ ਵਿਕਾਸ ਕਾਰ...
Ad Position 24