ਸ਼ੋ੍ਮਣੀ ਅਕਾਲੀ ਦਲ ਦਿਹਾਤੀ ਦੀ ਮੀਟਿੰਗ
ਪੀ.ਟੀ.ਯੂ. ਨਾਨ ਟੀਚਿੰਗ ਇੰਪਲਾਈਜ਼ ਐਸੋਸੀਏਸ਼ਨ ਵਲੋਂ ਨਵੇਂ ਉਪ ਚਾਂਸਲਰ ਪ੍ਰੋ. ਅਰਵਿੰਦ ਕੇ. ਬਾਂਸਲ ਦਾ ਸਵਾਗਤ
ਐਸੋਸੀਏਸ਼ਨ ਵਲੋਂ ਉਪ ਚਾਂਸਲਰ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ
ਕਪੂਰਥਲਾ, 1 ਸਤੰਬਰ (ਵਿ. ਪ੍ਰ.)
ਕਪੂਰਥਲਾ, 1 ਸਤੰਬਰ (ਵਿ.ਪ੍ਰ.)-ਪੰਜਾਬ ਟੈਕਨੀਕਲ ਯੂਨੀਵਰਸਿਟੀ ਨਾਨ ਟੀਚਿੰਗ ਇੰਪਲਾਈਜ਼ ਐਸੋਸੀਏਸ਼ਨ ਕਪੂਰਥਲਾ ਦੇ ਪ੍ਰਧਾਨ ਪਵਨ ਖਿੱਚੀ ਦੀ ਅਗਵਾਈ ਵਿਚ ਐਸੋਸੀਏਸ਼ਨ ਦੇ ਮੈਂਬਰਾਂ ਨੇ ਯੂਨੀਵਰਸਿਟੀ ਦੇ ਨਵੇਂ ਉਪ ਚਾਂਸਲਰ ਪ੍ਰੋ. ਅਰਵਿੰਦ ਕੇ ਬਾਂਸਲ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਉਨ੍ਹਾਂ ਦਾ ਸਵਾਗਤ ਕੀਤਾ ਤੇ ਉਨ੍ਹਾਂ ਨੂੰ ਉਪ ਚਾਂਸਲਰ ਵਜੋਂ ਅਹੁਦਾ ਸੰਭਾਲਣ ‘ਤੇ ਸ਼ੁੱਭਕਾਮਨਾਵਾਂ ਦਿੱਤੀਆਂ | ਐਸੋਸੀਏਸ਼ਨ ਦੇ ਪ੍ਰਧਾਨ ਤੇ ਹੋਰ ਆਗੂਆਂ ਨੇ ਆਸ ਪ੍ਰਗਟ ਕੀਤੀ ਕਿ ਉਹ ਨਵੇਂ ਉਪ ਚਾਂਸਲਰ ਦੀ ਅਗਵਾਈ ਹੇਠ ਯੂਨੀਵਰਸਿਟੀ ਸਿੱਖਿਆ, ਪ੍ਰਸ਼ਾਸਨ ਤੇ ਖੋਜ ਦੇ ਖੇਤਰ ਵਿਚ ਨਵੀਆਂ ਬੁਲੰਦੀਆਂ ਨੰੂ ਛੂਹੇਗੀ ਤੇ ਨਾਨ ਟੀਚਿੰਗ ਸਟਾਫ਼ ਦੀਆਂ ਜਾਇਜ਼ ਮੰਗਾਂ ਤੇ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾਵੇਗਾ | ਪਵਨ ਖਿੱਚੀ ਨੇ ਕਿਹਾ ਕਿ ਸਮੂਹ ਨਾਨ ਟੀਚਿੰਗ ਸਟਾਫ਼ ਯੂਨੀਵਰਸਿਟੀ ਦੀ ਤਰੱਕੀ ਲਈ ਪੂਰੀ ਇਮਾਨਦਾਰੀ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਏਗਾ | ਉਨ੍ਹਾਂ ਐਸੋਸੀਏਸ਼ਨ ਵਲੋਂ ਉਪ ਚਾਂਸਲਰ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ | ਇਸ ਮੌਕੇ ਸੁਖਵੀਰ ਸਿੰਘ ਮਾਨ, ਨਵਦੀਪ ਕੌਰ, ਜਸਵਿੰਦਰ ਗੋਰਾ, ਅਰਵਿੰਦਰ ਕੁਮਾਰ, ਅਮਿੱਤ ਢੀਂਡਾ, ਯਾਦਵਿੰਦਰ ਸਿੰਘ ਰੰਧਾਵਾ, ਸੁਖਵਿੰਦਰ ਸਿੰਘ, ਅਮਨ ਜੋਲੀ, ਗੁਰਮੀਤ ਸਿੰਘ, ਰਕੇਸ਼ ਬਹਾਦਰ ਸਮੇਤ ਐਸੋਸੀਏਸ਼ਨ ਦੇ ਹੋਰ ਮੈਂਬਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ | ਪ੍ਰੀਖਿਆ ਕੇਂਦਰ ਦੇ 100 ਮੀਟਰ ਦੇ ਘੇਰੇ ਵਿਚ ਆਮ ਲੋਕਾਂ ਦੇ ਇਕੱਤਰ ਹੋਣ ’ਤੇ ਪਾਬੰਦੀ ਕਪੂਰਥਲਾ, 1 ਸਤੰਬਰ (ਵਿ.ਪ੍ਰ.)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਕਰਵਾਈਆਂ ਜਾ ਰਹੀਆਂ 10ਵੀਂ ਤੇ 12ਵੀਂ ਜਮਾਤ ਦੀਆਂ ਮਰਸੀ ਚਾਂਸ/ਓਪਨ ਸਕੂਲ ਬਲਾਕ 2 ਰੀਅਪੀਅਰ ਪ੍ਰੀਖਿਆਵਾਂ ਨੂੰ ਅਮਨ ਅਮਾਨ ਨਾਲ ਨੇਪਰੇ ਚੜ੍ਹਾਉਣ ਲਈ ਰਣਦੀਪ ਸਿੰਘ ਹੀਰ ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ (ਬਾਕੀ ਸਫ਼ਾ 8 ’ਤੇ)