ਪਾਵਰਕਾਮ ਵਲੋਂ ਕਿਸਾਨਾਂ ਨੂੰ 4 ਘੰਟੇ ਬਿਜਲੀ ਸਪਲਾਈ ਦੇਣ ਕਾਰਨ ਝੋਨੇ ਦੀ ਫ਼ਸਲ ਸੋਕੇ ਦੀ ਮਾਰ ਹੇਠ
ਕਿਸਾਨਾਂ ਨੂੰ ਰੋਜ਼ਾਨਾ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਵੇ-ਰਸ਼ਪਾਲ ਸਿੰਘ
ਫਗਵਾੜਾ, 4 ਸਤੰਬਰ (ਚਾਨਾ)- ਲਘੂ ਉਦਯੋਗ ਭਾਰਤੀ ਫਗਵਾੜਾ ਦੀ 9ਵੀਂ ਮਹੀਨਾਵਾਰ ਮੀਟਿੰਗ ਸ਼ਾਖਾ ਪ੍ਰਧਾਨ ਆਈ. ਪੀ.
ਫਗਵਾੜਾ, 4 ਸਤੰਬਰ (ਚਾਨਾ)- ਲਘੂ ਉਦਯੋਗ ਭਾਰਤੀ ਫਗਵਾੜਾ ਦੀ 9ਵੀਂ ਮਹੀਨਾਵਾਰ ਮੀਟਿੰਗ ਸ਼ਾਖਾ ਪ੍ਰਧਾਨ ਆਈ.ਪੀ. ਖੁਰਾਨਾ ਦੀ ਅਗਵਾਈ ਹੇਠ ਹੋਈ | ਮੀਟਿੰਗ ਵਿਚ ਉਦਯੋਗਪਤੀਆਂ ਨੇ ਉਦਯੋਗਿਕ ਖੇਤਰਾਂ ਵਿਚ ਵਾਰ-ਵਾਰ ਲੱਗ ਰਹੇ ਬਿਜਲੀ ਕੱਟਾਂ, ਸ਼ਹਿਰ ਦੀ ਟਰੈਫ਼ਿਕ ਵਿਵਸਥਾ, ਟੁੱਟੀਆਂ ਸੜਕਾਂ, ਨਾਜਾਇਜ਼ ਕਬਜ਼ਿਆਂ ਅਤੇ ਸੜਕਾਂ ਕਿਨਾਰੇ ਕੂੜੇ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਉਠਾਇਆ | ‘ਆਪ’ ਹਲਕਾ ਫਗਵਾੜਾ ਇੰਚਾਰਜ ਡਾ. ਰਾਜ ਕੁਮਾਰ ਚੱਬੇਵਾਲ ਨੇ ਉਦਯੋਗਪਤੀਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਵੱਲੋਂ ਉਠਾਏ ਗਏ ਜਾਇਜ਼ ਮਸਲੇ ਸਬੰਧਿਤ ਵਿਭਾਗਾਂ ਦੇ ਧਿਆਨ ਵਿਚ ਲਿਆ ਕੇ ਤਰਜੀਹ ਦੇ ਆਧਾਰ ‘ਤੇ ਹੱਲ ਕਰਵਾਏ ਜਾਣਗੇ | ਉਦਯੋਗਪਤੀਆਂ ਨੇ ਕਿਹਾ ਕਿ ਬਿਜਲੀ ਕੱਟਾਂ ਕਾਰਨ ਉਦਯੋਗਿਕ ਉਤਪਾਦਨ ਪ੍ਰਭਾਵਿਤ ਹੋ ਰਿਹਾ ਹੈ | ਇਸ ਤੋਂ ਇਲਾਵਾ ਖਸਤਾ ਹਾਲ ਸੜਕਾਂ ਤੇ ਟਰੈਫ਼ਿਕ ਸਮੱਸਿਆ ਕਾਰਨ ਉਦਯੋਗਿਕ ਵਾਹਨਾਂ ਸਮੇਤ ਆਮ ਲੋਕਾਂ ਨੂੰ ਵੀ ਪ੍ਰੇਸ਼ਾਨੀ ਹੋ ਰਹੀ ਹੈ | ਉਨ੍ਹਾਂ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਲਗਾਤਾਰ ਕਾਰਵਾਈ ਅਤੇ ਸੜਕਾਂ ਕਿਨਾਰੇ ਕੂੜੇ ਦੀ ਨਿਯਮਤ ਚੁਕਾਈ ਦੀ ਮੰਗ ਕੀਤੀ | ਇਸ ਮੌਕੇ ਮੇਅਰ ਰਾਮਪਾਲ ਉੱਪਲ, ਡਿਪਟੀ ਮੇਅਰ ਵਿੱਕੀ ਸੂਦ ਅਤੇ ਮਾਰਕੀਟ ਕਮੇਟੀ ਚੇਅਰਮੈਨ ਅਨੁਰਾਗ ਮਨਖੰਡ ਨੇ ਵੀ ਸਮੱਸਿਆਵਾਂ ਦੇ ਹੱਲ ਲਈ ਯਤਨ ਕਰਨ ਦਾ ਭਰੋਸਾ ਦਿੱਤਾ | ਮੀਟਿੰਗ ‘ਚ ਪ੍ਰਮੁੱਖ ਸਨਅਤਕਾਰ ਮੁਖਿੰਦਰ ਸਿੰਘ, ਪੰਕਜ ਗੌਤਮ, ਅਸ਼ੋਕ ਸੇਠੀ, ਅਰਵਿੰਦ ਬੱਗਾ, ਅਸ਼ੋਕ ਗੁਪਤਾ, ਪਵਨ ਕੁਮਾਰ ਕਾਲੜਾ, ਸੁਬੋਧ ਸੋਬਤੀ, ਪਰਮਿੰਦਰ ਸਿੰਘ ਕੁੰਦੀ, ਰਾਮ ਮਖੇਜਾ, ਸੁਮਿਤ ਸ਼ਰਮਾ, ਰਜਿੰਦਰ ਸੋਂਧੀ, ਅਨੁਜ ਜੈਨ, ਕੁਲਵੰਤ ਨੰਨਰਾ, ਸੁਰਿੰਦਰ ਚਾਵਲਾ, ਵਰਿੰਦਰ ਅਰੋੜਾ, ਅਲੋਕ ਸੇਠੀ, ਰੰਜਨ ਜਲੋਟਾ, ਰਾਜੇਸ਼ ਚੱਢਾ, ਅਸ਼ਵਨੀ ਕੰਸਾਰਾ, ਰਾਕੇਸ਼ ਸੂਦ, ਆਈ.ਐੱਮ. ਸ਼ਰਮਾ ਅਤੇ ਹਰਭਜਨ ਲੱਕੀ ਸਮੇਤ ਵੱਡੀ ਗਿਣਤੀ ਵਿਚ ਉਦਯੋਗਪਤੀ ਹਾਜ਼ਰ ਸਨ |