ਟਰੱਕ ਨੇ ਟੱਕਰ ਮਾਰ ਕੇ ਮੋਟਰਸਾਈਕਲ ਸਵਾਰ ਨੂੰ ਜ਼ਖਮੀ ਕੀਤਾ
ਫਗਵਾਡ਼ਾ, 30 ਅਕਤੂਬਰ (ਚਾਨਾ)-ਟਰੱਕ ਵਲੋਂ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਫ਼ੇਟ ਮਾਰ ਕੇ ਜ਼ਖਮੀ ਕਰਨ ਦੇ ਸੰਬੰਧ ’ਚ ਸਦਰ ਪੁਲਿਸ ਨੇ ਅਣਪਛਾਤੇ ਡਰਾਈਵਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤ ਕਰਤਾ ਜਯਤ ਕੁਮਾਰ ਪੁੱਤਰ ਦਿਨੇਸ਼ ਕੁਮਾਰ ਵਾਸੀ ਰਾਮਪੁਰਮ ਫ਼ੇਸ 2 ਬਾਈਪਾਸ ਅਲੀਗਡ਼੍ਹ (ਯੂ.
ਫਗਵਾਡ਼ਾ, 30 ਅਕਤੂਬਰ (ਚਾਨਾ)-ਟਰੱਕ ਵਲੋਂ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਫ਼ੇਟ ਮਾਰ ਕੇ ਜ਼ਖਮੀ ਕਰਨ ਦੇ ਸੰਬੰਧ ’ਚ ਸਦਰ ਪੁਲਿਸ ਨੇ ਅਣਪਛਾਤੇ ਡਰਾਈਵਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤ ਕਰਤਾ ਜਯਤ ਕੁਮਾਰ ਪੁੱਤਰ ਦਿਨੇਸ਼ ਕੁਮਾਰ ਵਾਸੀ ਰਾਮਪੁਰਮ ਫ਼ੇਸ 2 ਬਾਈਪਾਸ ਅਲੀਗਡ਼੍ਹ (ਯੂ.ਪੀ) ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਪਿਰਾਮਿਡ ਕਾਲਜ ਦੇ ਪੰਪ ਤੋਂ ਆਪਣੇ ਮੋਟਰਸਾਈਕਲ ਤੇ ਪੈਟਰੋਲ ਪੁਆ ਕੇ ਸਡ਼ਕ ’ਤੇ ਚਡ਼੍ਹਨ ਲੱਗਾ ਤਾਂ ਇੱਕ ਵਾਹਨ ਗਲਤ ਸਾਈਡ ਤੋਂ ਆਇਆ ਤੇ ਉਸਨੇ ਟੱਕਰ ਮਾਰ ਦਿੱਤੀ ਤੇ ਉਹ ਬੇਹੋਸ਼ ਹੋ ਗਿਆ ਤੇ ਲੋਕਾਂ ਨੇ ਉਸਨੂੰ ਹਸਪਤਾਲ ਪਹੁੰਚਾਇਆ। ਜਿਸ ਸਬੰਧ ’ਚ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ।