07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਕੋਸ਼ਿਸ਼ ਖ਼ੂਨਦਾਨ ਸੰਸਥਾ ਰੇਲ ਕੋਚ ਫ਼ੈਕਟਰੀ ਨੇ 21ਵਾਂ ਖ਼ੂਨਦਾਨ ਕੈਂਪ ਲਗਾਇਆ

ਹੁਸੈਨਪੁਰ, 6 ਸਤੰਬਰ (ਤਰਲੋਚਨ ਸਿੰਘ ਸੋਢੀ)-ਕੋਸ਼ਿਸ਼ ਖ਼ੂਨਦਾਨ ਸੰਸਥਾ ਰੇਲ ਕੋਚ ਫ਼ੈਕਟਰੀ ਕਪੂਰਥਲਾ ਵਲੋਂ ਸੁਸਾਇਟੀ ਦੇ ਪ੍ਰਧਾਨ ਹਰਪਾਲ ਸਿੰਘ ਤੇ ਜਨਰਲ ਸਕੱਤਰ ਇੰਜੀਨੀਅਰ ਜੀਤ ਸਿੰਘ ਦੀ ਅਗਵਾਈ ਹੇਠ ਲਾਲਾ ਲਾਜਪਤ ਰਾਏ ਹਸਪਤਾਲ ਰੇਲ ਕੋਚ ਫ਼ੈਕਟਰੀ ਵਿਖੇ ਸੈਕਰਡ ਹਾਰਟ ਹਸਪਤਾਲ ਜਲੰਧਰ ਬਲੱਡ ਕੇਅਰ ਸੈਂਟਰ ਦੀ ਟੀਮ ਤੇ ਲਾਲਾ ਲਾਜਪਤ ਰਾਏ ਹਸਪਤਾਲ ਰੇਲ ਕੋਚ ਫ਼ੈਕਟਰੀ ਦੀ ਚੀਫ਼ ਮੈਡੀਕਲ ਅਫ਼ਸਰ ਲੱਥਾ ਐਨ ਰਾਮਾਲਿੰਗਮ ਦੇ ਵਿਸ਼ੇਸ਼ ਸਹਿਯੋਗ ਨਾਲ 21ਵਾਂ ਖ਼ੂਨਦਾਨ ਕੈਂਪ ਲਗਾਇਆ ਗਿਆ | ਜਿਸ ਦਾ ਉਦਘਾਟਨ ਕਰਦਿਆਂ ਜਨਰਲ ਮੈਨੇਜਰ ਅਜੈ ਨੰਦਨ ਆਰ. ਸੀ.

Ad Position 21
repet_subhas-goyals [Copy P29]
ਨਗਰ ਨਿਗਮ ਕਪੂਰਥਲਾ ਦਫ਼ਤਰ ਦੀ ਤਸਵੀਰ | (ਹਾਸ਼ੀਏ ’ਚ) ਨਗਰ ਪਾਲਿਕਾ ਕਰਮਚਾਰੀ ਸੰਗਠਨ ਦੇ ਸੂਬਾਈ ਪ੍ਰਧਾਨ ਗੋਪਾਲ ਥਾਪਰ ਦੀ ਤਸਵੀਰ | 07-09-2026
ਹੁਸੈਨਪੁਰ, 6 ਸਤੰਬਰ (ਤਰਲੋਚਨ ਸਿੰਘ ਸੋਢੀ)-ਕੋਸ਼ਿਸ਼ ਖ਼ੂਨਦਾਨ ਸੰਸਥਾ ਰੇਲ ਕੋਚ ਫ਼ੈਕਟਰੀ ਕਪੂਰਥਲਾ ਵਲੋਂ ਸੁਸਾਇਟੀ ਦੇ ਪ੍ਰਧਾਨ ਹਰਪਾਲ ਸਿੰਘ ਤੇ ਜਨਰਲ ਸਕੱਤਰ ਇੰਜੀਨੀਅਰ ਜੀਤ ਸਿੰਘ ਦੀ ਅਗਵਾਈ ਹੇਠ ਲਾਲਾ ਲਾਜਪਤ ਰਾਏ ਹਸਪਤਾਲ ਰੇਲ ਕੋਚ ਫ਼ੈਕਟਰੀ ਵਿਖੇ ਸੈਕਰਡ ਹਾਰਟ ਹਸਪਤਾਲ ਜਲੰਧਰ ਬਲੱਡ ਕੇਅਰ ਸੈਂਟਰ ਦੀ ਟੀਮ ਤੇ ਲਾਲਾ ਲਾਜਪਤ ਰਾਏ ਹਸਪਤਾਲ ਰੇਲ ਕੋਚ ਫ਼ੈਕਟਰੀ ਦੀ ਚੀਫ਼ ਮੈਡੀਕਲ ਅਫ਼ਸਰ ਲੱਥਾ ਐਨ ਰਾਮਾਲਿੰਗਮ ਦੇ ਵਿਸ਼ੇਸ਼ ਸਹਿਯੋਗ ਨਾਲ 21ਵਾਂ ਖ਼ੂਨਦਾਨ ਕੈਂਪ ਲਗਾਇਆ ਗਿਆ | ਜਿਸ ਦਾ ਉਦਘਾਟਨ ਕਰਦਿਆਂ ਜਨਰਲ ਮੈਨੇਜਰ ਅਜੈ ਨੰਦਨ ਆਰ.ਸੀ.ਐਫ਼. ਨੇ ਕਿਹਾ ਕਿ ਖ਼ੂਨਦਾਨ ਇਕ ਮਹਾਨ ਦਾਨ ਹੈ ਅਤੇ ਖ਼ੂਨਦਾਨ ਕਰਨ ਵਾਲਾ ਇਨਸਾਨ ਵੀ ਇਕ ਮਹਾਨ ਇਨਸਾਨ ਹੈ, ਜੋ ਜ਼ਿੰਦਗੀ ਮੌਤ ਦੀ ਲੜਾਈ ਲੜਦੇ ਮਰੀਜ਼ਾਂ ਨੂੰ ਬਚਾਉਣ ਲਈ ਆਪਣਾ ਲੋੜੀਂਦਾ ਯੋਗਦਾਨ ਪਾ ਰਿਹਾ ਹੈ ਅਤੇ ਇਹੀ ਸੱਚੀ ਇਨਸਾਨੀਅਤ ਹੈ | ਇਸੇ ਦੌਰਾਨ ਡਬਲਿਊ. ਡਬਲਿਊ. ਡਬਲਿਊ. ਆਰ.ਸੀ.ਐਫ਼. ਦੀ ਪ੍ਰਧਾਨ ਨਵਿਤਾ ਨੰਦਨ ਅਤੇ ਸਕੱਤਰ ਹਰਪ੍ਰੀਤ, ਰਾਮੇਸ਼ ਕੁਮਾਰ ਜੈਨ ਚੀਫ਼ ਪਰਸਨਲ ਅਧਿਕਾਰੀ, ਵਿਨੋਦ ਪਾਲ ਚੀਫ਼ ਵਿਜੀਲੈਂਸ ਅਧਿਕਾਰੀ, ਬਲਦੇਵ ਰਾਜ ਪਿ੍ੰਸੀਪਲ ਚੀਫ਼ ਇਲੈਕਟ੍ਰੀਕਲ ਇੰਜ. ਤੇ ਹੇਮੰਤ ਕੁਮਾਰ ਪਿ੍ੰਸੀਪਲ ਚੀਫ਼ ਇੰਜੀਨੀਅਰ, ਡਾਕਟਰ ਰਾਜੇਸ਼ ਮੋਹਨ, ਡਾ. ਪ੍ਰਮੋਦ ਕੁਮਾਰ, ਗਗਨਦੀਪ ਸਿੰਘ ਚੀਫ਼ ਪਲਾਂਟ ਇੰਜੀਨੀਅਰ ਨੇ ਸਾਂਝੇ ਤੌਰ ‘ਤੇ ਉਕਤ ਸੰਸਥਾ ਵਲੋਂ ਕੀਤੇ ਗਏ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੰਸਥਾ ਦਾ ਇਹ ਬਹੁਤ ਵਧੀਆ ਉਪਰਾਲਾ ਹੈ ਜੋ ਖ਼ਤਮ ਹੋ ਰਹੀਆਂ ਜ਼ਿੰਦਗੀਆਂ ਨੂੰ ਬਚਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੀਆਂ ਹਨ | ਇਸ ਤੋਂ ਪਹਿਲਾਂ ਖ਼ੂਨਦਾਨ ਕੈਂਪ ਵਿਚ ਆਈਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਖ਼ੂਨਦਾਨ ਸੰਸਥਾ ਵਲੋਂ ਯਾਦਗਾਰੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਕੈਂਪ ਵਿਚ 30 ਖ਼ੂਨਦਾਨੀਆਂ ਨੇ ਕੀਮਤੀ ਜਾਨਾਂ ਬਚਾਉਣ ਲਈ ਆਪਣਾ ਖ਼ੂਨਦਾਨ ਕੀਤਾ | ਇਸ ਮੌਕੇ ਕੋਸ਼ਿਸ਼ ਖ਼ੂਨਦਾਨ ਸੰਸਥਾ ਦੇ ਪ੍ਰਧਾਨ ਹਰਪਾਲ ਸਿੰਘ, ਜਨਰਲ ਸਕੱਤਰ ਇੰਜੀਨੀਅਰ ਜੀਤ ਸਿੰਘ, ਪ੍ਰੈੱਸ ਸਕੱਤਰ ਟੇਕ ਚੰਦ ਨੇ ਵੀ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ ਅਤੇ ਇਸ 21ਵੇਂ ਖ਼ੂਨਦਾਨ ਕੈਂਪ ਵਿਚ ਸਹਿਯੋਗ ਕਰਨ ਵਾਲੀਆਂ ਸ਼ਖ਼ਸੀਅਤਾਂ ਅਤੇ ਸਹਿਯੋਗੀ ਸੱਜਣਾਂ ਔਰਤਾਂ ਦਾ ਧੰਨਵਾਦ ਕੀਤਾ | ਇਸ ਕੈਂਪ ਦੌਰਾਨ ਇੰਜੀਨੀਅਰ ਜੀਤ ਸਿੰਘ ਨੇ ਰੇਲਵੇ ਦੀ 39 ਸਾਲ ਦੀ ਸੇਵਾ ‘ਚ 39 ਵਾਰ ਖ਼ੂਨ ਦੇ ਕੇ ਇਤਿਹਾਸ ਰਚਦਿਆਂ ਬਾਕੀ ਸਰੋਤਿਆਂ ਨੂੰ ਵੀ ਵੱਧ ਚੜ੍ਹ ਕੇ ਖ਼ੂਨ ਦਾਨ ਕਰਨ ਲਈ ਪ੍ਰੇਰਿਆ | ਇਸ ਕੈਂਪ ਨੂੰ ਸਫਲ ਬਣਾਉਣ ਵਿਚ ਸਰਵਜੀਤ ਸਿੰਘ ਜਨਰਲ ਸਕੱਤਰ ਆਰ. ਸੀ. ਐਫ. ਇੰਪਲਾਈਜ਼ ਯੂਨੀਅਨ, ਐਸ. ਸੀ/ਐਸ. ਟੀ ਐਸੋਸੀਏਸ਼ਨ ਦੇ ਜ਼ੋਨਲ ਸਕੱਤਰ ਆਰ. ਸੀ. ਮੀਣਾ, ਸਾਬਕਾ ਜ਼ੋਨਲ ਸਕੱਤਰ ਰਣਜੀਤ ਸਿੰਘ, ਓ. ਬੀ. ਸੀ. ਐਸੋਸੀਏਸ਼ਨ ਦੇ ਪ੍ਰਧਾਨ ਅਰਵਿੰਦ ਪ੍ਰਸਾਦ, ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਅਵਤਾਰ ਸਿੰਘ ਮੌੜ, ਸਰਵਜੀਤ ਸਿੰਘ ਜਨਰਲ ਸਕੱਤਰ ਆਰ. ਸੀ. ਐਫ. ਇੰਪਲਾਈਜ਼ ਯੂਨੀਅਨ, ਸ੍ਰੇਸ਼ਟ ਅਰੋੜਾ, ਕਮਲਜੀਤ, ਦੀਪਕ ਪੁਰੀ, ਜਸਪਾਲ ਸਿੰਘ ਚੌਹਾਨ, ਸੰਧੂਰਾ ਸਿੰਘ, ਵੈਦ ਪ੍ਰਕਾਸ਼, ਜਗਜੀਵਨ ਰਾਮ, ਹਰਵਿੰਦਰ ਸਿੰਘ ਖਹਿਰਾ, ਹੰਸਰਾਜ, ਸੁਖਵਿੰਦਰ ਟਿੱਬਾ, ਕਮਲਪ੍ਰੀਤ ਸਿੰਘ, ਇੰਦਰਜੀਤ ਸਿੰਘ ਰੂਪੋਵਾਲੀ, ਕੁਲਦੀਪ ਸਿੰਘ, ਕਰਨ ਸਿੰਘ, ਕਰਮਜੀਤ ਸਿੰਘ ਮੱਟੂ, ਰਾਜਵੰਤ ਕੌਰ, ਸੁਨੀਤਾ ਰਾਣੀ, ਸਤਵੀਰ ਸਿੰਘ, ਸੰਦੀਪ ਸਾਰੰਗਲ, ਗੁਰਪ੍ਰੀਤ ਸਿੰਘ, ਮਨਦੀਪ ਸਿੰਘ, ਕੁਲਭੂਸ਼ਨ ਗੁਪਤਾ ਅਤੇ ਸੈਂਟ ਜ਼ੋਨ ਐਂਬੂਲੈਂਸ ਬਿ੍ਗੇਡ ਦੀ ਟੀਮ ਨੇ ਇਸ ਖ਼ੂਨਦਾਨ ਕੈਂਪ ਵਿਚ ਅਹਿਮ ਭੂਮਿਕਾ ਨਿਭਾਈ |
Ad Position 22
No active advertisement
ਪਿਛਲੀ ਖ਼ਬਰ ਸਿਹਤ ਕਰਮਚਾਰੀਆਂ ਵੱਲੋਂ ਸਰਕਾਰੀ ਕਾਲਜ ਭੁਲੱਥ ਤੇ ਪ੍ਰਾਈਵੇਟ ਸਕੂਲਾਂ ’ਚ ਡੇਂਗੂ ਵਿਰੋਧੀ ਗਤੀਵਿਧੀਆਂ ਅਗਲੀ ਖ਼ਬਰ ਸਫ਼ਾਈ ਸੇਵਕਾਂ ਤੇ ਸੀਵਰਮੈਨਾਂ ਦੀ ਘਾਟ ਕਾਰਨ ਲੋਕਾਂ ਨੂੰ ਕਰਨਾ ਪੈ ਰਿਹਾ ਮੁਸ਼ਕਿਲਾਂ ਦਾ ਸਾਹਮਣਾ ਟਰੱਕ ਤੇ ਇਨੋਵਾ ਗੱਡੀ...
Ad Position 24