ਗਵਾਚਾ ਪਰਸ ਮਾਲਕ ਨੂੰ ਵਾਪਸ ਕਰਕੇ ਸੁਰਜੀਤ ਸਿੰਘ ਠੇਕੇਦਾਰ ਨੇ ਕਾਇਮ ਕੀਤੀ ਇਮਾਨਦਾਰੀ ਦੀ ਮਿਸਾਲ
ਨਡਾਲਾ, 7 ਸਤੰਬਰ (ਰਘਬਿੰਦਰ ਸਿੰਘ)-ਪਿੰਡ ਬਿੱਲਪੁਰ ਵਾਸੀ ਨਿਰਮਲ ਸਿੰਘ ਬੌਬੀ ਦਾ ਗਵਾਚਾ ਹੋਇਆ ਪਰਸ ਸੁਰਜੀਤ ਸਿੰਘ ਠੇਕੇਦਾਰ ਨੂੰ ਮਿਲਿਆ, ਜਿਸ ਨੇ ਇਮਾਨਦਾਰੀ ਦੀ ਮਿਸਾਲ ਕਾਇਮ ਕਰਦਿਆਂ ਪਰਸ ਉਸ ਦੇ ਅਸਲ ਮਾਲਕ ਨਿਰਮਲ ਸਿੰਘ ਬੌਬੀ ਦੇ ਹਵਾਲੇ ਕਰ ਦਿੱਤਾ | ਇਸ ਸਬੰਧੀ ਨਿਰਮਲ ਸਿੰਘ ਬੌਬੀ ਨੇ ਦੱਸਿਆ ਕਿ ਪਰਸ ਵਿਚ ਕੁੱਝ ਨਗਦੀ ਤੋਂ ਇਲਾਵਾ ਉਸ ਦੇ ਜ਼ਰੂਰੀ ਦਸਤਾਵੇਜ਼ ਵੀ ਸਨ | ਪਰਸ ਵਾਪਸ ਮਿਲਣ ‘ਤੇ ਉਸ ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਸੁਰਜੀਤ ਸਿੰਘ ਠੇਕੇਦਾਰ ਦਾ ਧੰਨਵਾਦ ਕੀਤਾ | ਇਸ ਮੌਕੇ ਸੰਦੀਪ ਕੁਮਾਰ ਲੈਬ ਵਾਲਿਆਂ ਨੇ ਸੁਰਜੀਤ ਸਿੰਘ ਵੱਲੋਂ ਦਿਖਾਈ ਇਮਾਨਦਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਉਪਰਾਲੇ ਸਮਾਜ ਵਿਚ ਇਮਾਨਦਾਰੀ ਅਤੇ ਭਰੋਸੇ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਦੇ ਹਨ |
ਅਜੀਤ ਡੈਸਕ
08-09-2026