ਟੋਲ ਪਰਚੀ ਤੋਂ ਬਚਣ ਲਈ ਟੁੱਟੇ ਡਿਵਾਈਡਰ ਪਾਰ ਕਰਕੇ ਲੰਘ ਰਹੇ ਵਾਹਨ ਦੇ ਰਹੇ ਹਾਦਸਿਆਂ ਨੂੰ ਸੱਦਾ
ਢਿਲਵਾਂ, 7 ਸਤੰਬਰ (ਪ੍ਰਵੀਨ ਕੁਮਾਰ)-ਟੋਲ ਪਲਾਜ਼ਾ ਢਿਲਵਾਂ ਦੀ ਪਰਚੀ ਤੋਂ ਬਚਣ ਲਈ ਵਾਹਨ ਚਾਲਕਾਂ ਵਲੋਂ ਵੱਡੀ ਲਾਪਰਵਾਹੀ ਵਰਤਦਿਆਂ ਆਪਣੇ ਵਾਹਨ ਜੀ. ਟੀ.
ਢਿਲਵਾਂ, 7 ਸਤੰਬਰ (ਪ੍ਰਵੀਨ ਕੁਮਾਰ)-ਟੋਲ ਪਲਾਜ਼ਾ ਢਿਲਵਾਂ ਦੀ ਪਰਚੀ ਤੋਂ ਬਚਣ ਲਈ ਵਾਹਨ ਚਾਲਕਾਂ ਵਲੋਂ ਵੱਡੀ ਲਾਪਰਵਾਹੀ ਵਰਤਦਿਆਂ ਆਪਣੇ ਵਾਹਨ ਜੀ.ਟੀ. ਰੋਡ ਦੇ ਵਿਚਕਾਰ ਬਣੇ ਡਿਵਾਈਡਰ ਨੂੰ ਤੋੜ ਕੇ ਰਸਤਾ ਬਣਾ ਕੇ ਲੰਘ ਰਹੇ ਹਨ | ਦੱਸਣਯੋਗ ਹੈ ਕਿ ਵੱਡੀ ਗਿਣਤੀ ’ਚ ਵਾਹਨ ਚਾਲਕਾਂ ਵਲੋਂ ਟੋਲ ਬਚਾਉਣ ਲਈ ਪੁਰਾਣੇ ਪੁਲ ਨੂੰ ਜਾਂਦੇ ਰਸਤੇ ਨੂੰ ਇਸਤੇਮਾਲ ਕੀਤਾ ਜਾ ਰਿਹਾ ਹੈ ਅਤੇ ਅੰਮਿ੍ਤਸਰ ਦੀ ਤਰਫ਼ ਜਾਣ ਵਾਲੇ ਵਾਹਨ ਚਾਲਕ ਜਦੋਂ ਟੋਲ ਬਚਾਉਂਦੇ ਹਨ ਤਾਂ ਉਹ ਡਿਵਾਈਡਰ ਪਾਰ ਕਰਕੇ ਲੰਘ ਰਹੇ ਹਨ | ਜ਼ਿਕਰਯੋਗ ਹੈ ਕਿ ਜੀ.ਟੀ. ਰੋਡ ਤੇ ਹਰ ਸਮੇਂ ਆਵਾਜਾਈ ਬਣੀ ਰਹਿੰਦੀ ਹੈ ਤੇ ਅਜਿਹੇ ਵਿਚ ਵਾਹਨ ਚਾਲਕ ਸੜਕ ਪਾਰ ਕਰਦੇ ਹਨ ਤਾਂ ਕਿਸੇ ਵੇਲੇ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ | ਇਸ ਸਬੰਧੀ ਲੋਕਾਂ ਦੀ ਨੈਸ਼ਨਲ ਹਾਈਵੇ ਅਥਾਰਿਟੀ ਪਾਸੋਂ ਪੁਰਜ਼ੋਰ ਮੰਗ ਹੈ ਕਿ ਟੁੱਟ ਚੁੱਕੇ ਡਿਵਾਈਡਰਾਂ ਨੂੰ ਮਜ਼ਬੂਤ ਕੀਤਾ ਜਾਵੇ |