09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਪਰਸੰਨਤਾ ਵਲੋਂ ਕਰਵਾਏ ਗਏ ਸਮਾਗਮ ’ਚ ਜ਼ਿਲ੍ਹੇ ਦੇ 25 ਹੋਣਹਾਰ ਅਧਿਆਪਕਾ ਦਾ ਸਰਵਪੱਲੀ ਡਾ. ਰਾਧਾ ਕ੍ਰਿਸ਼ਨਨ ਐਵਾਰਡ ਨਾਲ ਸਨਮਾਨ

ਬੇਗੋਵਾਲ, 8 ਸਤੰਬਰ (ਸੁਖਜਿੰਦਰ ਸਿੰਘ)-ਪੰਜਾਬ ਰਿਜਨ ਸਟੇਟ/ਨੈਸ਼ਨਲ ਐਵਾਰਡੀ ਟੀਚਰਜ਼ ਐਸੋਸੀਏਸ਼ਨ (ਪਰਸੰਨਤਾ) ਦੀ ਦੇਖ ਰੇਖ ਹੇਠ ਐਸੋਸੀਏਸ਼ਨ ਦੀ ਜ਼ਿਲ੍ਹਾ ਕਪੂਰਥਲਾ ਇਕਾਈ ਦੇ ਪ੍ਰਧਾਨ ਸਟੇਟ ਐਵਾਰਡੀ ਜਸਵਿੰਦਰਪਾਲ ਦੀ ਅਗਵਾਈ ਵਿਚ ਅਧਿਆਪਕ ਦਿਵਸ ਨੂੰ ਸਮਰਪਿਤ ਇਕ ਸਮਾਗਮ ਸਰਕਾਰੀ ਹਾਈ ਸਕੂਲ ਭਦਾਸ ਵਿਚ ਮੁੱਖ ਅਧਿਆਪਕ ਮਲਕੀਤ ਸਿੰਘ ਘੋਤੜਾ ਦੇ ਸਹਿਯੋਗ ਨਾਲ ਕਰਵਾਇਆ ਗਿਆ | ਜਿਸ ਵਿਚ ਹਾਕੀ ਓਲੰਪੀਅਨ ਰੁਪਿੰਦਰਪਾਲ ਸਿੰਘ ਐਸ. ਡੀ.

Ad Position 21
repet_subhas-goyals [Copy P29]
ਅਜੀਤ ਡੈਸਕ 09-09-2026
ਬੇਗੋਵਾਲ, 8 ਸਤੰਬਰ (ਸੁਖਜਿੰਦਰ ਸਿੰਘ)-ਪੰਜਾਬ ਰਿਜਨ ਸਟੇਟ/ਨੈਸ਼ਨਲ ਐਵਾਰਡੀ ਟੀਚਰਜ਼ ਐਸੋਸੀਏਸ਼ਨ (ਪਰਸੰਨਤਾ) ਦੀ ਦੇਖ ਰੇਖ ਹੇਠ ਐਸੋਸੀਏਸ਼ਨ ਦੀ ਜ਼ਿਲ੍ਹਾ ਕਪੂਰਥਲਾ ਇਕਾਈ ਦੇ ਪ੍ਰਧਾਨ ਸਟੇਟ ਐਵਾਰਡੀ ਜਸਵਿੰਦਰਪਾਲ ਦੀ ਅਗਵਾਈ ਵਿਚ ਅਧਿਆਪਕ ਦਿਵਸ ਨੂੰ ਸਮਰਪਿਤ ਇਕ ਸਮਾਗਮ ਸਰਕਾਰੀ ਹਾਈ ਸਕੂਲ ਭਦਾਸ ਵਿਚ ਮੁੱਖ ਅਧਿਆਪਕ ਮਲਕੀਤ ਸਿੰਘ ਘੋਤੜਾ ਦੇ ਸਹਿਯੋਗ ਨਾਲ ਕਰਵਾਇਆ ਗਿਆ | ਜਿਸ ਵਿਚ ਹਾਕੀ ਓਲੰਪੀਅਨ ਰੁਪਿੰਦਰਪਾਲ ਸਿੰਘ ਐਸ.ਡੀ.ਐਮ. ਭੁਲੱਥ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ | ਸਮਾਗਮ ਨੂੰ ਸੰਬੋਧਨ ਕਰਦਿਆਂ ਰੁਪਿੰਦਰਪਾਲ ਸਿੰਘ ਨੇ ਕਿਹਾ ਕਿ ਸਿੱਖਿਆ ਤੇ ਖੇਡਾਂ ਸਿੱਕੇ ਦੇ ਦੋ ਪਹਿਲੂ ਹਨ | ਅਸੀਂ ਸਿੱਖਿਆ ਦੇ ਮਾਧਿਅਮ ਰਾਹੀਂ ਕਿਸੇ ਵੀ ਵਿਸ਼ੇ ਤੱਕ ਸੀਮਤ ਸਿਲੇਬਸ ਸਿੱਖਦੇ ਜਾਂ ਸਿਖਾਉਂਦੇ ਹਾਂ, ਪਰ ਖੇਡ ਦੇ ਮੈਦਾਨ ਵਿਚ ਅਸੀਂ ਪੂਰੀ ਜੀਵਨ ਜਾਚ ਸਿੱਖਦੇ ਹੋਏ ਆਪਣੀ ਸ਼ਖ਼ਸੀਅਤ ਦਾ ਸਰਬਪੱਖੀ ਵਿਕਾਸ ਕਰਦੇ ਹਾਂ | ਉਨ੍ਹਾਂ ਕਿਹਾ ਕਿ ਸਕੂਲਾਂ ਵਿਚ ਖੇਡ ਵਾਤਾਵਰਨ ਪੈਦਾ ਕਰਕੇ, ਜਿੱਥੇ ਅਸੀਂ ਆਪਣੀ ਸਿਹਤ ਸਬੰਧੀ ਜਾਗਰੂਕ ਹੋ ਸਕਦੇ ਹਾਂ, ਉੱਥੇ ਅਸੀਂ ਆਪਣੇ ਬੱਚਿਆਂ ਨੂੰ ਸਮਾਜਿਕ ਬੁਰਾਈਆਂ ਤੇ ਅਪਰਾਧ ਜਗਤ ਤੋਂ ਵੀ ਦੂਰ ਰੱਖਣ ਵਿਚ ਸਫ਼ਲਤਾ ਪ੍ਰਾਪਤ ਕਰ ਸਕਦੇ ਹਾਂ | ਸਮਾਗਮ ਨੂੰ ਸੰਬੋਧਨ ਕਰਦਿਆਂ ਉੱਘੇ ਲੇਖਕ ਤੇ ਚਿੰਤਕ ਡਾ. ਆਸਾ ਸਿੰਘ ਘੁੰਮਣ ਨੇ ਕਿਹਾ ਕਿ ਕਿਸੇ ਵੀ ਵਿਦਿਆਰਥੀ ਦਾ ਆਦਰਸ਼ ਅਧਿਆਪਕ ਉਹ ਹੀ ਹੁੰਦਾ ਹੈ, ਜੋ ਕਿਸੇ ਵੀ ਵਿਦਿਆਰਥੀ ਨੂੰ ਕਿਤਾਬੀ ਸਿਲੇਬਸ ਨਾਲੋਂ ਜੀਵਨ ਦਾ ਸਿਲੇਬਸ ਪੜ੍ਹਾ ਕੇ ਉਸ ਦੀ ਜੀਵਨ ਜਾਚ ਬਦਲਦਾ ਹੈ | ਇਸ ਤੋਂ ਪਹਿਲਾਂ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਤੇ ਸਟੇਟ ਐਵਾਰਡੀ ਰੌਸ਼ਨ ਖੈੜਾ ਨੇ ਡਾ. ਰਾਧਾ ਕ੍ਰਿਸ਼ਨਨ ਐਵਾਰਡੀ ਅਧਿਆਪਕਾਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਇਕ ਕਰਮਯੋਗੀ ਅਧਿਆਪਕ ਆਪਣੇ ਕਰਮ ਪ੍ਰਤੀ ਸਮਰਪਿਤ ਹੀ ਨਹੀਂ ਹੁੰਦਾ, ਸਗੋਂ ਸਮਾਜ ਵਿਚ ਸਮਾਜਿਕ ਚੇਤਨਾ ਪੈਦਾ ਕਰਨ ਵਿਚ ਵੀ ਅਹਿਮ ਭੂਮਿਕਾ ਨਿਭਾਉਂਦਾ ਹੈ | ਸਮਾਗਮ ਵਿਚ ਮੰਚ ਸੰਚਾਲਨ ਦੇ ਫ਼ਰਜ਼ ਨਿਭਾਉਂਦਿਆਂ ਅਧਿਆਪਕ ਆਗੂ ਕੁਸ਼ਲ ਕੁਮਾਰ ਨੇ ਗੁਰੂ ਦੀ ਮਹਾਨਤਾ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ | ਸਮਾਗਮ ਨੂੰ ਸਟੇਟ ਐਵਾਰਡੀ ਅਧਿਆਪਕ ਸੀ.ਐਚ.ਟੀ. ਗੁਰਮੁੱਖ ਸਿੰਘ ਬਾਬਾ ਤੇ ਸਟੇਟ ਐਵਾਰਡੀ ਅਧਿਆਪਕ ਸੈਂਟਰ ਹੈੱਡ ਟੀਚਰ ਸੰਤੋਖ ਸਿੰਘ ਮੱਲੀ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਮੁੱਖ ਮਹਿਮਾਨ ਰੁਪਿੰਦਰਪਾਲ ਸਿੰਘ, ਡਾ. ਆਸਾ ਸਿੰਘ ਘੁੰਮਣ, ਰੌਸ਼ਨ ਖੈੜਾ ਤੇ ਹੋਰ ਸ਼ਖ਼ਸੀਅਤਾਂ ਨੇ ਜ਼ਿਲ੍ਹੇ ਦੇ 25 ਹੋਣਹਾਰ ਅਧਿਆਪਕਾਂ ਨੂੰ ਸਰਵਪਲੀ ਡਾ. ਰਾਧਾ ਕ੍ਰਿਸ਼ਨਨ ਐਵਾਰਡ ਨਾਲ ਸਨਮਾਨਿਤ ਕੀਤਾ | ਇਸੇ ਦੌਰਾਨ ਹੀ ਕੌਮਾਂਤਰੀ ਕਬੱਡੀ ਕੁਮੈਂਟੇਟਰ ਇੰਦਰਜੀਤ ਸਿੰਘ ਪੱਡਾ ਸੇਵਾ ਮੁਕਤ ਲੈਕਚਰਾਰ ਦਾ ਵੀ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ | ਡਾ. ਸਰਵਪਲੀ ਰਾਧਾ ਕ੍ਰਿਸ਼ਨਨ ਐਵਾਰਡ ਪ੍ਰਾਪਤ ਕਰਨ ਵਾ ਲੇ ਅਧਿਆਪਕਾਂ ਵਿਚ ਲੈਕਚਰਾਰ ਯੋਗੇਸ਼ ਕੁਮਾਰ ਕਪੂਰਥਲਾ, ਲੈਕਚਰਾਰ ਅੰਗਰੇਜੀ ਮੇਹਰ ਸਿੰਘ ਬਡਿਆਲ, ਲੈਕਚਰਾਰ ਅੰਗਰੇਜੀ ਜਗਤਾਰ ਸਿੰਘ ਭੁਲੱਥ, ਲੈਕਚਰਾਰ ਫਿਜ਼ੀਕਲ ਐਜੂਕੇਸ਼ਨ ਜਸਵੰਤ ਸਿੰਘ ਮੋਠਾਂਵਾਲਾ, ਮੁੱਖ ਅਧਿਆਪਕ ਮਲਕੀਤ ਸਿੰਘ ਘੋਤੜਾ, ਮੁੱਖ ਅਧਿਆਪਕ ਖਲਵਾੜਾ ਸਤੀਸ਼ ਕੁਮਾਰ, ਮੁੱਖ ਅਧਿਆਪਕ ਮਕਸੂਦਪੁਰ ਗੁਲਜਾਰ ਸਿੰਘ, ਵਿਗਿਆਨ ਵਿਸ਼ੇ ਦੇ ਅ ਧਿਆਪਕ ਹਰੀਸ਼ ਕੁਮਾਰ ਸ਼ਰਮਾ, ਜਾਤੀਕੇ ਸਕੂਲ ਦੇ ਪੰਜਾਬੀ ਅਧਿਆਪਕ ਕੁਸ਼ਲ ਕੁਮਾਰ, ਖੈੜਾ ਦੋਨਾ ਦੇ ਪੰਜਾਬੀ ਅਧਿਆਪਕ ਜਸਵੀਰ ਚੰਦ, ਧਾਲੀਵਾਲ ਦੋਨਾ ਸਕੂਲ ਦੀ ਪੰਜਾਬੀ ਅਧਿਆਪਕਾ ਭਾਵਨਾ ਸ਼ਰਮਾ, ਬਰਿੰਦਪੁਰ ਸਕੂਲ ਦੀ ਈ.ਟੀ.ਟੀ. ਅਧਿਆਪਕਾ ਸ਼ੈਲੀ ਸ਼ਰਮਾ, ਸ਼ੇਖੂਪੁਰ ਸਕੂਲ ਦੀ ਈ.ਟੀ.ਟੀ. ਅਧਿਆਪਕਾ ਕੁਲਦੀਪ ਕੌਰ, ਸ਼ੇਖੂਪੁਰ ਦੀ ਪੀ.ਟੀ.ਆਈ. ਪਰਮਜੀਤ ਕੌਰ, ਈ.ਟੀ.ਟੀ. ਅਧਿਆਪਕ ਡੋਗਰਾਂਵਾਲਾ ਲਕਸ਼ਦੀਪ ਸ਼ਰਮਾ, ਈ.ਟੀ.ਟੀ. ਅਧਿਆਪਕ ਖਾਨੋਵਾਲ ਹਰਜਿੰਦਰ ਸਿੰਘ, ਈ.ਟੀ.ਟੀ. ਅਧਿਆਪਕ ਅਕਾਲਾ ਹਰਜੀਤ ਸਿੰਘ ਸ਼ਾਮਲ ਸਨ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹੇ ਦੇ ਦਫ਼ਤਰੀ ਮੁਲਾਜ਼ਮਾਂ ਨੇ ਸਮੂਹਿਕ ਛੁੱਟੀ ਲੈ ਕੇ ਕੀਤੀ ਕਲਮ ਛੋੜ ਤੇ ਕੰਪਿਊਟਰ ਬੰਦ ਹੜਤਾਲ ਅਗਲੀ ਖ਼ਬਰ ਆਨੰਦ ਕਾਲਜ ਆਫ਼ ਇੰਜੀਨੀਅਰਿੰਗ ਐਂਡ ਮੈਨੇਜਮੈਂਟ ਦਾ ਬੀ.ਸੀ.ਏ. ਦੂਜੇ, ਚੌਥੇ ਤੇ ਛੇਵੇਂ ਸਮੈਸਟਰ ਦਾ ਨਤੀਜਾ ਸ਼ਾਨਦਾਰ ਕਾਲ...
Ad Position 24