ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਸੰਤੁਲਨ ਪ੍ਰੋਗਰਾਮ ਤਹਿਤ ਹਰਿਆਲੀ ਤੀਜ ਦਾ ਤਿਉਹਾਰ ਮਨਾਇਆ
ਕਪੂਰਥਲਾ, 8 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਦੀ ਸ਼ਾਖਾ ਕਪੂਰਥਲਾ ਵਲੋਂ ਹਰਿਆਲੀ ਤੀਜ ਦਾ ਤਿਉਹਾਰ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ | ਸੰਸਥਾ ਦੇ ਲਿੰਗ ਸਮਾਨਤਾ ਪ੍ਰੋਗਰਾਮ ‘ਸੰਤੁਲਨ’ ਤਹਿਤ ਕਰਵਾਏ ਗਏ ਇਸ ਸਮਾਗਮ ਵਿਚ ਸੰਸਥਾਨ ਦੀ ਮੁਖੀ ਸਾਧਵੀ ਗੁਰਪ੍ਰੀਤ ਭਾਰਤੀ ਨੇ ‘ਸੰਤੁਲਨ’ ਅਧੀਨ ਦੇਸ਼ ਭਰ ਵਿਚ ਤੀਜ ਰਿਵਾਇਤੀ ਤਰੀਕਿਆਂ ਨਾਲ ਮਨਾਉਣ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ | ਉਨ੍ਹਾਂ ਕਿਹਾ ਕਿ ਇਹ ਤਿਉਹਾਰ ਸਮਾਜ ਵਿਚ ਪੁੱਤਰਾਂ ਤੇ ਧੀਆਂ ਦੇ ਬਰਾਬਰ ਅਨੁਪਾਤ ਜਾਂ ਧੀਆਂ ਨੂੰ ਸੰਸਕਾਰੀ ਬਣਾਉਣ ਲਈ ਕੰਮ ਕਰਦਾ ਹੈ | ਸਮਾਗਮ ਦੀ ਸ਼ੁਰੂਆਤ ਸਵੈ ਆਤਮ ਨਿਰੀਖਣ ਨਾਮਕ ਇਕ ਬਰਫ਼ ਤੋੜਨ ਵਾਲੀ ਗਤੀਵਿਧੀ ਨਾਲ ਹੋਈ | ਜਿਸ ਵਿਚ ਭਾਗ ਲੈਣ ਵਾਲਿਆਂ ਨੇ ਤੀਜ ਨਾਲ ਸਬੰਧਿਤ ਸ਼ਬਦਾਂ ਵਾਲੀ ਇਕ ਸ਼ਬਦ ਪਹੇਲੀ ਨੂੰ ਹੱਲ ਕੀਤਾ ਤੇ ਬਾਅਦ ਵਿਚ ਇਕ ਹੋਰ ਗਤੀਵਿਧੀ ਰਾਹੀਂ ਤੀਜ ਨਾਲ ਜੁੜੇ ਬਾਹਰੀ ਤਿਉਹਾਰਾਂ ਅਤੇ ਇਸ ਦੇ ਅੰਦਰੂਨੀ ਮੁੱਲ ਵਿਚ ਅੰਤਰ ਤੇ ਵਿਚਾਰ ਕਰਨ ਲਈ ਪ੍ਰੇਰਿਤ ਕੀਤਾ ਗਿਆ | ਸਾਧਵੀ ਗੁਰਪ੍ਰੀਤ ਭਾਰਤੀ ਨੇ ਕਿਹਾ ਕਿ ਭਾਰਤੀ ਤਿਉਹਾਰ ਸਿਰਫ਼ ਪਹਿਰਾਵੇ, ਨੱਚਣ, ਸਜਾਵਟ ਜਾਂ ਯਾਦਾਂ ਨੂੰ ਸੰਭਾਲਣ ਤੱਕ ਸੀਮਤ ਨਹੀਂ ਹਨ, ਸਗੋਂ ਉਹ ਡੂੰਘੇ ਅਧਿਆਤਮਿਕ ਸੰਦੇਸ਼ ਵੀ ਦਿੰਦੇ ਹਨ | ਇਸ ਮੌਕੇ ਬੋਲਦਿਆਂ ਸਾਧਵੀ ਰਿੱਤੂ ਭਾਰਤੀ ਨੇ ਕਿਹਾ ਕਿ ਹਰਿਆਲੀ ਤੀਜ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦੇ ਜੀਵਨ ਤੋਂ ਇਕ ਮਹਾਨ ਪ੍ਰੇਰਣਾ ਹੈ | ਇਸ ਮੌਕੇ ਸਾਧਵੀ ਹਰੀ ਪ੍ਰੀਤਾ ਭਾਰਤੀ ਨੇ ਮਾਂ ਭਜਨ ਦੁਆਰਾ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ ਤੇ ਬਾਅਦ ਵਿਚ ਸੰਸਥਾਨ ਨਾਲ ਸਬੰਧਿਤ ਵਲੰਟੀਅਰਾਂ ਨੇ ਨਾਟਕ, ਭੰਗੜਾ ਤੇ ਗਿੱਧਾ ਪੇਸ਼ ਕਰਕੇ ਤੀਜ ਦੇ ਤਿਉਹਾਰ ਦਾ ਆਨੰਦ ਮਾਣਿਆ | ਸਮਾਗਮ ਵਿਚ ਸਾਧਵੀ ਨਿਧੀ ਭਾਰਤੀ, ਸਾਧਵੀ ਰਮਨ ਨੇ ਦਿਲਚਸਪ ਗਤੀਵਿਧੀਆਂ ਪੇਸ਼ ਕੀਤੀਆਂ | ਇਸ ਮੌਕੇ ਅਨੁਸ਼ ਸ਼ਰਮਾ, ਸੁਖਦੀਪ ਕੌਰ ਮੁਲਤਾਨੀ, ਗੁਰਮਿੰਦਰ ਕੌਰ, ਸੋਨੀਆ ਅਰੋੜਾ, ਹਰਵਿੰਦਰ ਕੌਰ, ਭਾਰਤੀ ਸ਼ਰਮਾ, ਗੀਤਾ ਸ਼ਰਮਾ, ਰੁਪਿੰਦਰ ਕੌਰ ਥਿੰਦ, ਕੁਲਵਿੰਦਰ ਕੌਰ, ਅਨੀਤਾ ਗੋਇਲ, ਅਨੀਤਾ ਕਲਣ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |