ਸ਼ਿਸ਼ੂ ਮਾਡਲ ਸਕੂਲ ਭੁਲੱਥ ਦੀ ਖੇਡਾਂ ਵਤਨ ਪੰਜਾਬ ਦੀਆਂ ’ਚ ਸ਼ਾਨਦਾਰ ਜਿੱਤ ਦਰਜ
ਜਿੱਤੇ 9 ਗੋਲਡ, 6 ਸਿਲਵਰ ਤੇ ਪੰਜ ਕਾਂਸੀ ਮੈਡਲ, 9 ਖਿਡਾਰੀਆਂ ਦੀ ਹੋਈ ਜ਼ਿਲ੍ਹਾ ਪੱਧਰੀ ਖੇਡਾਂ ਲਈ ਚੋਣ
ਭੁਲੱਥ, 15 ਸਤੰਬਰ (ਮਨਜੀਤ ਸਿੰਘ ਰਤਨ)-ਸ਼ਿਸ਼ੂ ਮਾਡਲ ਸਕੂਲ ਭੁਲੱਥ ਦੇ ਸਪੋਰਟਸ ਵਿਭਾਗ ਦੇ ਹੈੱਡ ਵਿਸ਼ਾਖਾ ਵਲੋਂ ਪਿ੍ੰਸੀਪਲ ਡਾ. ਸੁਨੀਲ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਅਥਲੈਟਿਕਸ ਲਈ ਲੜਕੇ ਅਤੇ ਲੜਕਿਆਂ ਦੀਆਂ ਵੱਖ-ਵੱਖ ਪੱਧਰ ਤੇ ਟੀਮਾਂ ਖੇਡਾਂ ਵਤਨ ਪੰਜਾਬ ਦੀਆਂ ਬਲਾਕ ਨਡਾਲਾ ਅਧੀਨ ਸਰਕਾਰੀ ਹਾਈ ਸਕੂਲ ਖੱਸਣ ਵਿਖੇ ਖੇਡ ਮੁਕਾਬਲੇ ਲਈ ਭੇਜੀਆਂ ਗਈਆਂ | ਜਿਸ ’ਚ ਉਮਰ ਵਰਗ ਅੰਡਰ 17 ਸਾਲ ਵਿਚ 3000 ਮੀਟਰ ਦੌੜ ਵਿਚ ਪਹਿਲੇ ਨੰਬਰ ਤੇ ਪਰਮਿੰਦਰ ਸਿੰਘ ਅਤੇ ਤੀਸਰੇ ਨੰਬਰ ਤੇ ਸਹਿਜਪ੍ਰੀਤ ਸਿੰਘ, 1500 ਮੀਟਰ ਦੌੜ ਵਿਚ ਪਹਿਲੇ ਨੰਬਰ ਤੇ ਜਗਮੀਤ ਸਿੰਘ ਅਤੇ ਤੀਸਰੇ ਨੰਬਰ ਤੇ ਮਨਜੋਤ ਸਿੰਘ, 300 ਮੀਟਰ ਵਿਚ ਪਹਿਲੇ ਨੰਬਰ ਤੇ ਪੰਕਜ ਕੁਮਾਰ, ਦੂਸਰੇ ਨੰਬਰ ਤੇ ਗੁਰਨੂਰ ਸਿੱਧੂ ਅਤੇ ਪਰਮਿੰਦਰ ਸਿੰਘ ਤੀਸਰੇ ਨੰਬਰ ਤੇ ਰਿਹਾ | 200 ਮੀਟਰ ਦੌੜ ਵਿਚ ਤੀਸਰੇ ਨੰਬਰ ਤੇ ਮਨਜੋਤ ਸਿੰਘ ਅਤੇ ਅੰਡਰ 17 ਸਾਲ ਲੰਬੀ ਸਾਲ ਵਿਚ ਗੁਰਨੂਰ ਸਿੱਧੂ ਨੇ 5.
ਭੁਲੱਥ, 15 ਸਤੰਬਰ (ਮਨਜੀਤ ਸਿੰਘ ਰਤਨ)-ਸ਼ਿਸ਼ੂ ਮਾਡਲ ਸਕੂਲ ਭੁਲੱਥ ਦੇ ਸਪੋਰਟਸ ਵਿਭਾਗ ਦੇ ਹੈੱਡ ਵਿਸ਼ਾਖਾ ਵਲੋਂ ਪਿ੍ੰਸੀਪਲ ਡਾ. ਸੁਨੀਲ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਅਥਲੈਟਿਕਸ ਲਈ ਲੜਕੇ ਅਤੇ ਲੜਕਿਆਂ ਦੀਆਂ ਵੱਖ-ਵੱਖ ਪੱਧਰ ਤੇ ਟੀਮਾਂ ਖੇਡਾਂ ਵਤਨ ਪੰਜਾਬ ਦੀਆਂ ਬਲਾਕ ਨਡਾਲਾ ਅਧੀਨ ਸਰਕਾਰੀ ਹਾਈ ਸਕੂਲ ਖੱਸਣ ਵਿਖੇ ਖੇਡ ਮੁਕਾਬਲੇ ਲਈ ਭੇਜੀਆਂ ਗਈਆਂ | ਜਿਸ ’ਚ ਉਮਰ ਵਰਗ ਅੰਡਰ 17 ਸਾਲ ਵਿਚ 3000 ਮੀਟਰ ਦੌੜ ਵਿਚ ਪਹਿਲੇ ਨੰਬਰ ਤੇ ਪਰਮਿੰਦਰ ਸਿੰਘ ਅਤੇ ਤੀਸਰੇ ਨੰਬਰ ਤੇ ਸਹਿਜਪ੍ਰੀਤ ਸਿੰਘ, 1500 ਮੀਟਰ ਦੌੜ ਵਿਚ ਪਹਿਲੇ ਨੰਬਰ ਤੇ ਜਗਮੀਤ ਸਿੰਘ ਅਤੇ ਤੀਸਰੇ ਨੰਬਰ ਤੇ ਮਨਜੋਤ ਸਿੰਘ, 300 ਮੀਟਰ ਵਿਚ ਪਹਿਲੇ ਨੰਬਰ ਤੇ ਪੰਕਜ ਕੁਮਾਰ, ਦੂਸਰੇ ਨੰਬਰ ਤੇ ਗੁਰਨੂਰ ਸਿੱਧੂ ਅਤੇ ਪਰਮਿੰਦਰ ਸਿੰਘ ਤੀਸਰੇ ਨੰਬਰ ਤੇ ਰਿਹਾ | 200 ਮੀਟਰ ਦੌੜ ਵਿਚ ਤੀਸਰੇ ਨੰਬਰ ਤੇ ਮਨਜੋਤ ਸਿੰਘ ਅਤੇ ਅੰਡਰ 17 ਸਾਲ ਲੰਬੀ ਸਾਲ ਵਿਚ ਗੁਰਨੂਰ ਸਿੱਧੂ ਨੇ 5.5 ਮੀਟਰ ਛਾਲ ਲਗਾ ਕੇ ਦੂਜਾ ਸਥਾਨ ਹਾਸਲ ਕੀਤਾ | ਅੰਡਰ 14 ਸਾਲ ਉਮਰ ਵਰਗ ਵਿਚ 600 ਮੀਟਰ ਦੌੜ ਵਿਚ ਗੁਰ ਫ਼ਤਿਹ ਸਿੰਘ ਨੇ ਤੀਸਰਾ ਅਤੇ 60 ਮੀਟਰ ਦੌੜ ਵਿਚ ਜਸ਼ਨਪ੍ਰੀਤ ਸਿੰਘ ਨੇ ਦੂਸਰਾ ਸਥਾਨ ਹਾਸਲ ਕੀਤਾ | ਅੰਡਰ 14 ਉਮਰ ਵਰਗ ’ਚ ਲੰਬੀ ਛਾਲ ਵਿਚ ਗੁਰ ਫ਼ਤਿਹ ਸਿੰਘ ਨੇ ਪਹਿਲਾ ਸਥਾਨ ਹਾਸਿਲ ਕੀਤਾ | ਲੜਕੀਆਂ ਵੱਲੋਂ ਅੰਡਰ 17 ਸਾਲ 3000 ਮੀਟਰ ਦੌੜ ਵਿਚ ਮਨਰੂਪ ਕੌਰ ਨੇ ਪਹਿਲਾ ਸਥਾਨ ਅਤੇ 800 ਮੀਟਰ ਦੌੜ ਵਿਚ ਵੀ ਮਨਰੂਪ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ | 500 ਮੀਟਰ ਦੌੜ ਵਿਚ ਪਹਿਲੇ ਸਥਾਨ ਤੇ ਸ਼ਗਨ ਅਤੇ 400 ਮੀਟਰ ਵਿਚ ਵੀ ਦੂਸਰੇ ਸਥਾਨ ਤੇ ਸ਼ਗਨ ਹੀ ਰਹੀ | ਉਮਰ ਵਰਗ ਅੰਡਰ 21 ਸਾਲ ਵਿਚ 400 ਮੀਟਰ ਦੌੜ ਵਿਚ ਪਹਿਲਾ ਸਥਾਨ ਮਹਿਕਪ੍ਰੀਤ ਕੌਰ ਅਤੇ ਦੂਸਰਾ ਸਥਾਨ ਜਸਪ੍ਰੀਤ ਕੌਰ ਨੇ ਹਾਸਲ ਕੀਤਾ | ਉਮਰ ਵਰਗਾ ਅੰਡਰ 14 ਸਾਲ ਵਿਚ 600 ਮੀਟਰ ਦੌੜ ਵਿਚ ਪਹਿਲਾ ਸਥਾਨ ਜਸਪ੍ਰੀਤ ਜੈਸੀਕਾ ਅਤੇ ਦੂਜਾ ਸਥਾਨ ਸੁਖਮਨ ਪ੍ਰੀਤ ਕੌਰ ਰਹੀਆਂ | ਇਸੇ ਤਰ੍ਹਾਂ ਸਕੂਲ ਨੇ ਕੁੱਲ 9 ਗੋਲਡ, 6 ਸਿਲਵਰ ਅਤੇ 5 ਕਾਂਸੀ ਦੇ ਮੈਡਲ ਪ੍ਰਾਪਤ ਕੀਤੇ | ਸਕੂਲ ਦੇ ਸ਼ਾਨਦਾਰ ਪ੍ਰਦਰਸ਼ਨ ਕਾਰਨ ਖੇਡਾਂ ਵਤਨ ਪੰਜਾਬ ਜ਼ਿਲ੍ਹਾ ਪੱਧਰ ਲਈ ਚੁਣੇ ਗਏ ਵਿਦਿਆਰਥੀ 3000 ਮੀਟਰ ਦੌੜ ਲਈ ਪਰਮਿੰਦਰ ਸਿੰਘ ਜਮਾਤ ਨੌਵੀਂ, 800 ਮੀਟਰ ਦੌੜ ਲਈ ਪੰਕਜ ਕੁਮਾਰ ਜਮਾਤ ਨੌਵੀਂ, ਗੁਰਨੂਰ ਸਿੱਧੂ ਜਮਾਤ ਨੌਵੀਂ, 1500 ਮੀਟਰ ਦੌੜ ਲਈ ਜਗਮੀਤ ਸਿੰਘ ਅਤੇ 60 ਮੀਟਰ ਦੌੜ ਲਈ ਜਸ਼ਨਪ੍ਰੀਤ ਸਿੰਘ ਜਮਾਤ ਪੰਜਵੀਂ ਵਿਦਿਆਰਥੀ ਚੁਣੇ ਗਏ | ਲੰਬੀ ਸ਼ਾਲ ਲਈ ਗੁਰਨੂਰ ਸਿੱਧੂ ਅਤੇ ਗੁਰ ਫ਼ਤਿਹ ਸਿੰਘ ਜਮਾਤ ਸੱਤਵੀਂ ਦੀ ਚੋਣ ਕੀਤੀ ਗਈ | ਖੇਡਾਂ ਵਤਨ ਪੰਜਾਬ ਦੀਆਂ ਬਲਾਕ ਨਡਾਲਾ ਲਈ ਸਕੂਲ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਲਈ ਪਿ੍ੰਸੀਪਲ ਅੰਤਰਰਾਸ਼ਟਰੀ ਮੈਰਾਥਨਰ ਡਾ. ਸੁਨੀਲ ਸ਼ਰਮਾ ਨੇ ਸਾਰੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਵਧਾਈ ਦਿੱਤੀ ਅਤੇ ਦੱਸਿਆ ਕਿ ਚੰਗੇ ਅਨੁਸ਼ਾਸਨ ਨਾਲ ਹੀ ਸਫਲਤਾ ਯਕੀਨੀ ਬਣਾਈ ਜਾ ਸਕਦੀ ਹੈ |