ਰੋਬੋਟ ਅੱਜ ਦੇ ਆਧੁਨਿਕ ਸਮਾਜ ਦਾ ਅਹਿਮ ਹਿੱਸਾ ਬਣ ਚੁੱਕਾ ਹੈ-ਡਾ. ਰਜੇਸ਼ ਗਰੋਵਰ
ਇੰਜੀਨੀਅਰਿੰਗ ਦਿਵਸ ’ਤੇ ਸਾਇੰਸ ਸਿਟੀ ਵਿਚ ਕਰਵਾਈ ਰੋਬੋਟਿਕ ਚੈਂਪੀਅਨਸ਼ਿਪ
5 ਦਿਨਾਂ ਦੀ ‘ਮਿਆਦ’ ਨੇ ਗ਼ਰੀਬਾਂ ਨੂੰ ਪਾਇਆ ਮੁਸੀਬਤ ਵਿਚ
ਕਪੂਰਥਲਾ, 15 ਸਤੰਬਰ (ਅਮਰਜੀਤ ਕੋਮਲ)-ਇੰਜੀਨੀਅਰਿੰਗ ਦਿਵਸ ’ਤੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਵਿਚ ਰੋਬੋਟਿਕ ਚੈਂਪੀਅਨਸ਼ਿਪ ਕਰਵਾਈ ਗਈ | ਜਿਸ ਵਿਚ ਪੰਜਾਬ ਦੇ ਵੱਖ-ਵੱਖ ਇੰਜੀਨੀਅਰਿੰਗ ਅਤੇ ਪੋਲੀਟੈਕਨਿਕ ਕਾਲਜਾਂ ਦੇ 100 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ | ਚੈਂਪੀਅਨਸ਼ਿਪ ਵਿਚ ਵਿਦਿਆਰਥੀਆਂ ਨੇ ਆਪਣੀ ਤਕਨੀਕੀ ਮੁਹਾਰਤ, ਨਵੀਨਤਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਸ ਸਬੰਧ ਵਿਚ ਹੋਏ ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਰਜੇਸ਼ ਗਰੋਵਰ ਡਾਇਰੈਕਟਰ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਨੇ ਕਿਹਾ ਕਿ ਰੋਬੋਟ ਅੱਜ ਦੇ ਆਧੁਨਿਕ ਸਮਾਜ ਦਾ ਬਹੁਤ ਅਹਿਮ ਹਿੱਸਾ ਬਣ ਚੁੱਕਾ ਹੈ | ਉਨ੍ਹਾਂ ਕਿਹਾ ਕਿ ਸਵੈਚਾਲਿਤ ਕੰਮਾਂ, ਕਾਰਜ ਕੁਸ਼ਲਤਾ ਨੂੰ ਵਧਾਉਣ ਤੇ ਖ਼ਤਰਨਾਕ ਕੰਮ ਕਰਦੇ ਲੋਕਾਂ ਨੂੰ ਬਚਾਉਣ ਵਿਚ ਰੋਬੋਟ ਬਹੁਤ ਹੀ ਮਦਦਗਾਰ ਹੈ | ਡਾ.
ਕਪੂਰਥਲਾ, 15 ਸਤੰਬਰ (ਅਮਰਜੀਤ ਕੋਮਲ)-ਇੰਜੀਨੀਅਰਿੰਗ ਦਿਵਸ ’ਤੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਵਿਚ ਰੋਬੋਟਿਕ ਚੈਂਪੀਅਨਸ਼ਿਪ ਕਰਵਾਈ ਗਈ | ਜਿਸ ਵਿਚ ਪੰਜਾਬ ਦੇ ਵੱਖ-ਵੱਖ ਇੰਜੀਨੀਅਰਿੰਗ ਅਤੇ ਪੋਲੀਟੈਕਨਿਕ ਕਾਲਜਾਂ ਦੇ 100 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ | ਚੈਂਪੀਅਨਸ਼ਿਪ ਵਿਚ ਵਿਦਿਆਰਥੀਆਂ ਨੇ ਆਪਣੀ ਤਕਨੀਕੀ ਮੁਹਾਰਤ, ਨਵੀਨਤਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਸ ਸਬੰਧ ਵਿਚ ਹੋਏ ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਰਜੇਸ਼ ਗਰੋਵਰ ਡਾਇਰੈਕਟਰ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਨੇ ਕਿਹਾ ਕਿ ਰੋਬੋਟ ਅੱਜ ਦੇ ਆਧੁਨਿਕ ਸਮਾਜ ਦਾ ਬਹੁਤ ਅਹਿਮ ਹਿੱਸਾ ਬਣ ਚੁੱਕਾ ਹੈ | ਉਨ੍ਹਾਂ ਕਿਹਾ ਕਿ ਸਵੈਚਾਲਿਤ ਕੰਮਾਂ, ਕਾਰਜ ਕੁਸ਼ਲਤਾ ਨੂੰ ਵਧਾਉਣ ਤੇ ਖ਼ਤਰਨਾਕ ਕੰਮ ਕਰਦੇ ਲੋਕਾਂ ਨੂੰ ਬਚਾਉਣ ਵਿਚ ਰੋਬੋਟ ਬਹੁਤ ਹੀ ਮਦਦਗਾਰ ਹੈ | ਡਾ. ਗਰੋਵਰ ਨੇ ਵਿਦਿਆਰਥੀਆਂ ਨੂੰ ਇਸ ਖੇਤਰ ਵਿਚ ਪ੍ਰੈਕਟੀਕਲ ਮੁਹਾਰਤ ਪੈਦਾ ਕਰਨ ਤੇ ਸਮੇਂ ਦੇ ਹਾਣੀ ਬਣਦਿਆਂ ਵਿਕਸਿਤ ਹੋ ਰਹੀਆਂ ਨਵੀਆਂ ਤਕਨੀਕਾਂ ਨਾਲ ਜੁੜਣ ਲਈ ਉਤਸ਼ਾਹਿਤ ਕੀਤਾ | ਸਾਇੰਸ ਸਿਟੀ ਦੇ ਡਿਪਟੀ ਡਾਇਰੈਕਟਰ ਇੰਜ. ਰਿਤੇਸ਼ ਪਾਠਕ ਨੇ ਰੋਬੋਟ ਚੈਂਪੀਅਨਸ਼ਿਪ ਵਿਚ ਭਾਗ ਲੈਣ ਵਾਲੇ ਤਕਨੀਕੀ ਕਾਲਜਾਂ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਇਸ ਸਮਾਗਮ ਦੌਰਾਨ ਵੱਖ-ਵੱਖ ਚੁਣੌਤੀਆਂ ਦੁਆਰਾ ਵਿਦਿਆਰਥੀਆਂ ਨੂੰ ਰੋਬੋਟ ਦੇ ਸੰਚਾਲਨ, ਡਿਜ਼ਾਈਨ ਤੇ ਆਪਣੇ ਵਲੋਂ ਤਿਆਰ ਕੀਤੇ ਗਏ ਰੋਬੋਟਾਂ ਦੀ ਸ਼ਕਤੀ ਨੂੰ ਪਰਖਣ ਦਾ ਹਰ ਸਾਲ ਮੌਕਾ ਦਿੱਤਾ ਜਾਂਦਾ ਹੈ | ਰੋਬੋਟ ਚੈਂਪੀਅਨਸ਼ਿਪ ਵਿਚ ਜੀ.ਐਨ.ਏ. ਯੂਨੀਵਰਸਿਟੀ ਫਗਵਾੜਾ ਦੀਆਂ ਟੀਮਾਂ ਨੇ ਪਹਿਲਾ ਤੇ ਦੂਜਾ, ਜਦਕਿ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਇੰਜ. ਰਿਤੇਸ਼ ਪਾਠਕ ਤੇ ਡਾ. ਮਨੀਸ਼ ਸੋਇਨ ਨੇ ਕੀਤੀ |