16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਨੇਤਰਹੀਣ ਆਸ਼ਰਮ ਸਪਰੋੜ ਵਿਖੇ 300 ਦੇ ਕਰੀਬ ਗ੍ਰੰਥੀ ਸਿੰਘ ਸਨਮਾਨਿਤ

ਫਗਵਾੜਾ, 15 ਸਤੰਬਰ (ਅਸ਼ੋਕ ਕੁਮਾਰ ਵਾਲੀਆ)- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਨਾਨਕ ਮਿਸ਼ਨ ਨੇਤਰਹੀਣ ਬਿਰਧ ਆਸ਼ਰਮ ਸਪਰੋੜ ਨੰਗਲ ਜੀ. ਟੀ.

Ad Position 21
repet_subhas-goyals [Copy P29]
ਅਜੀਤ ਡੈਸਕ 16-09-2026
ਫਗਵਾੜਾ, 15 ਸਤੰਬਰ (ਅਸ਼ੋਕ ਕੁਮਾਰ ਵਾਲੀਆ)- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਨਾਨਕ ਮਿਸ਼ਨ ਨੇਤਰਹੀਣ ਬਿਰਧ ਆਸ਼ਰਮ ਸਪਰੋੜ ਨੰਗਲ ਜੀ. ਟੀ. ਰੋਡ ਫਗਵਾੜਾ ਵਿਖੇ ਗ੍ਰੰਥੀ ਸਾਹਿਬਾਨ ਸਨਮਾਨ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਪਾਠ ਉਪਰੰਤ ਨੇਤਰਹੀਣ ਆਸ਼ਰਮ ਦੇ ਬੱਚਿਆ ਅਤੇ ਉਸਤਾਦ ਬਲਜਿੰਦਰ ਸਿੰਘ ਵਲੋਂ ਕੀਰਤਨ ਰਾਹੀ ਸੇਵਾ ਨਿਭਾਈ ਗਈ | ਸਮਾਗਮ ਦੌਰਾਨ ਭਾਈ ਜੈਦੀਪ ਸਿੰਘ ਕਥਾਵਾਚਕ ਫਗਵਾੜਾ ਵਾਲਿਆਂ ਨੇ ਸੰਗਤਾਂ ਨੂੰ ਪ੍ਰਕਾਸ਼ ਪਹਿਲੇ ਪ੍ਰਕਾਸ਼ ਪੁਰਬ ਸੰਬੰਧੀ ਇਤਿਹਾਸਕ ਵਿਚਾਰਾਂ ਸਰਵਣ ਕਰਵਾਈਆਂ| ਇਸ ਸਮਾਗਮ ’ਚ ਵਿਸ਼ੇਸ਼ ਤੌਰ ‘ਤੇ ਪੁੱਜੇ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਵਾਲਿਆਂ ਨੇ ਸੰਗਤਾਂ ਨੂੰ ਵਿਚਾਰ ਸਰਵਣ ਕਰਵਾਉਂਦੇ ਹੋਏ ਗੁਰਬਾਣੀ ਦੀ ਮਹਾਨਤਾ ਅਤੇ ਗੁਰੂ ਘਰਾਂ ਦੇ ਗ੍ਰੰਥੀ ਸਾਹਿਬਾਨ ਦੇ ਸਤਿਕਾਰ ਸਬੰਧੀ ਸੰਗਤਾਂ ਨੂੰ ਪੇ੍ਰਰਨਾ ਦਿੱਤੀ | ਉਨ੍ਹਾਂ ਨੇ ਗ੍ਰੰਥੀ ਸਿੰਘਾਂ ਨੂੰ ਵੀ ਗੁਰੂ ਸਾਹਿਬ ਜੀ ਦੀ ਸੇਵਾ ਸਤਿਕਾਰ ਭਾਵਨਾ ਦੇ ਨਾਲ ਕਰਨ ਦੇ ਪੇ੍ਰਰਨਾ ਦਿੱਤੀ ਅਤੇ ਕਿਹਾ ਕਿ ਗੁਰੂ ਸਾਹਿਬ ਜੀ ਦੀ ਸੇਵਾ ਕਰਕੇ ਸਾਰੇ ਫਲ ਮਿਲਦੇ ਹਨ | ਸਿੰਘ ਸਾਹਿਬ ਨੇ ਆਸ਼ਰਮ ਦੇ ਪ੍ਰਬੰਧਕਾਂ ਨੂੰ ਇਸ ਕਾਰਜ ਲਈ ਵਧਾਈ ਦਿੱਤੀ | ਇਸ ਮੌਕੇ ਤੇ ਇਲਾਕੇ ਭਰਦੇ 300 ਦੇ ਕਰੀਬ ਗੁਰੂ ਘਰਾਂ ਦੇ ਗ੍ਰੰਥੀ ਸਿੰਘਾਂ ਦਾ ਸਨਮਾਨ ਕੀਤਾ ਗਿਆ | ਸਮਾਗਮ ਦੌਰਾਨ ਸਟੇਜ ਦੀ ਸੇਵਾ ਬਾਬਾ ਮੁਖ਼ਤਿਆਰ ਸਿੰਘ ਵਲੋਂ ਨਿਭਾਉਂਦੇ ਹੋਏ ਆਸ਼ਰਮ ਵਲੋਂ ਕੀਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਅੱਜ ਜੋ ਗ੍ਰੰਥੀ ਸਿੰਘਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ ਆਸ਼ਰਮ ਦੇ ਸੰਚਾਲਕ ਪ੍ਰਬੰਧਕਾਂ ਦਾ ਸੁਪਨਾ ਸੀ ਜੋ ਅੱਜ ਪੂਰਾ ਹੋਇਆ ਹੈ | ਸਮਾਗਮ ਦੌਰਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਜਥੇਦਾਰ ਬਲਦੇਵ ਸਿੰਘ ਕਲਿਆਣ , ਸੰਤ ਪਰਮੇਸ਼ਰ ਸਿੰਘ ਭੋਗਪੁਰ ਵਾਲੇ, ਸੰਤ ਗੁਰਚਰਨ ਸਿੰਘ ਪੰਡਵਾ, ਸੰਤ ਕਰਮਜੀਤ ਸਿੰਘ ਪਧਿਆਣਾ, ਭਾਈ ਅਮਰਜੀਤ ਸਿੰਘ ਚਹੇੜੂ ਆਦਿ ਨੇ ਪ੍ਰਕਾਸ਼ ਪੁਰਬ ਦੀ ਸਭਨਾਂ ਨੂੰ ਵਧਾਈ ਦਿੰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ੍ਹ ਲੱਗਣ ਅਤੇ ਗ੍ਰੰਥੀ ਸਾਹਿਬਾਨ ਦਾ ਸਤਿਕਾਰ ਕਰਨ ਦੀ ਪੇ੍ਰਰਨਾ ਦਿੱਤੀ | ਇਸ ਮੌਕੇ ਤੇ ਬਾਬਾ ਮੁਖ਼ਤਿਆਰ ਸਿੰਘ, ਰਜਿੰਦਰ ਸਿੰਘ ਚੰਦੀ ਹਲਕਾ ਇੰਚਾਰਜ ਦਿਹਾਤੀ, ਪਰਮਜੀਤ ਸਿੰਘ ਮਾਨ ਪ੍ਰਧਾਨ, ਚਰਨਜੀਤ ਸਿੰਘ ਜਨਰਲ ਸਕੱਤਰ, ਤਰਸੇਮ ਸਿੰਘ ਮੈਂਬਰ, ਅੰਮਿ੍ਤਪਾਲ ਸਿੰਘ, ਗਣੇਸ਼ ਸਿੰਘ ਮੈਨੇਜਰ, ਬਾਬਾ ਕਮਲੇਸ਼ ਗਿਰੀ, ਬਲਵੀਰ ਸਿੰਘ ਗੰਡਵਾ, ਜਸਪਾਲ ਸਿੰਘ ਖੰਗੂੜਾ, ਹਰਜੀਤ ਸਿੰਘ ਮੇਹਟਾ, ਹਰਵਿੰਦਰ ਸਿੰਘ ਨੰਗਲ ਮੱਝਾ, ਪਰਮਿੰਦਰ ਸਿੰਘ ਲਾਡੀ, ਜਸਵੀਰ ਸਿੰਘ ਹਰਦੋ ਫਰਾਲਾ, ਗੁਰਦੀਪ ਸਿੰਘ ਖੇੜਾ, ਦਲਜੀਤ ਸਿੰਘ ਹੈੱਡਗ੍ਰੰਥੀ, ਰਣਜੀਤ ਸਿੰਘ ਜੀਤੀ ਖੇੜਾ, ਅਵਤਾਰ ਸਿੰਘ ਮੰਗੀ, ਦਵਿੰਦਰ ਸਿੰਘ, ਮਨਦੀਪ ਸਿੰਘ, ਕੁਲਵੰਤ ਸਿੰਘ, ਬਲਜਿੰਦਰ ਸਿੰਘ, ਸੁਰਿੰਦਰਪਾਲ ਸਿੰਘ ਸਪਰੋੜ, ਢਾਡੀ ਬਲਵੀਰ ਸਿੰਘ ਭੁੱਲਾਰਾਈ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਸੰਬੰਧੀ ਨਗਰ ਕੀਰਤਨ ਅੱਜ ਬਟਾਲਾ ਤੋਂ ਪੁੱਜੀਆਂ ਸੰਗਤਾਂ ਦਾ ਸ਼੍ਰੋਮਣੀ ਕਮੇਟੀ... ਅਗਲੀ ਖ਼ਬਰ 2 ਮੋਟਰਸਾਈਕਲਾਂ ਦੀ ਟੱਕਰ ’ਚ 5 ਵਿਅਕਤੀ ਗੰਭੀਰ ਜ਼ਖ਼ਮੀ
Ad Position 24