ਹਿੰਦੂ ਕੰਨਿਆ ਕਾਲਜ ’ਚ ਹਿੰਦੀ ਭਾਸ਼ਾ ਦੇ ਸਨਮਾਨ ਸੰਬੰਧੀ ਸਮਾਗਮ ਕਰਵਾਇਆ
ਕਪੂਰਥਲਾ, 15 ਸਤੰਬਰ (ਵਿ. ਪ੍ਰ.)
ਕਪੂਰਥਲਾ, 15 ਸਤੰਬਰ (ਵਿ.ਪ੍ਰ.)-ਹਿੰਦੂ ਕੰਨਿਆ ਕਾਲਜ ਕਪੂਰਥਲਾ ਵਿਖੇ ਪੋਸਟ ਗਰੈਜੂਏਟ ਹਿੰਦੀ ਵਿਭਾਗ ਵਲੋਂ ਹਿੰਦੀ ਭਾਸ਼ਾ ਦਾ ਸਨਮਾਨ ਕਰਨ ਤੇ ਵਿਦਿਆਰਥੀਆਂ ਨੂੰ ਹਿੰਦੀ ਭਾਸ਼ਾ ਨਾਲ ਜੋੜਨ ਲਈ ਇਕ ਸਮਾਗਮ ਕਰਵਾਇਆ ਗਿਆ | ਜਿਸ ਵਿਚ ਸੋਹਨ ਕੁਮਾਰ ਸੇਵਾ ਮੁਕਤ ਪ੍ਰੋਗਰਾਮ ਅਫ਼ਸਰ ਆਲ ਇੰਡੀਆ ਰੇਡਿਓ ਜਲੰਧਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਹਿੰਦੀ ਵਿਭਾਗ ਦੀ ਮੁਖੀ ਡਾ. ਕੁਲਵਿੰਦਰ ਕੌਰ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਤੇ ਬਾਅਦ ’ਚ ਵਿਭਾਗ ਦੀ ਸਹਾਇਕ ਪ੍ਰੋ. ਡਾ. ਤਜਿੰਦਰ ਕੌਰ ਨੇ ਮੁੱਖ ਮਹਿਮਾਨ ਦੀ ਜਾਣ ਪਹਿਚਾਣ ਕਰਵਾਈ | ਸਮਾਗਮ ਨੂੰ ਸੰਬੋਧਨ ਕਰਦਿਆਂ ਸੋਹਨ ਕੁਮਾਰ ਨੇ ਹਿੰਦੀ ਭਾਸ਼ਾ ਨੂੰ ਭਾਰਤ ਵਿਚ ਰਾਸ਼ਟਰੀ ਤੇ ਸਭਿਆਚਾਰਕ ਏਕਤਾ ਦੀ ਨੀਂਹ ਦੱਸਿਆ | ਉਨ੍ਹਾਂ ਅੱਜ ਦੇ ਡਿਜੀਟਲ, ਸੋਸ਼ਲ ਮੀਡੀਆ, ਪਿ੍ੰਟ ਪੱਤਰਕਾਰੀ ਤੇ ਇਲੈਕਟੋ੍ਰਨਿਕ ਮੀਡੀਆ ਦੇ ਯੁੱਗ ਵਿਚ ਵਿਦਿਆਰਥੀਆਂ ਨੂੰ ਰੋਡਿਓ, ਅਖ਼ਬਾਰਾਂ ਤੇ ਟੈਲੀਵਿਜ਼ਨ ਰਾਹੀਂ ਆਪਣੀ ਸਿਰਜਣਾਤਮਿਕਤਾ ਨਾਲ ਨਵੀਆਂ ਉਚਾਈਆਂ ਤੱਕ ਪਹੁੰਚਣ ਲਈ ਪ੍ਰੇਰਿਤ ਕੀਤਾ | ਇਸੇ ਦੌਰਾਨ ਹੀ ‘ ਡਿਜੀਟਲ ਯੁੱਗ ਵਿਚ ਹਿੰਦੀ’ ਵਿਸ਼ੇ ਸਬੰਧੀ ਇਕ ਭਾਸ਼ਨ ਮੁਕਾਬਲਾ ਤੇ ਮੇਰਾ ਮਨਪਸੰਦ ਲੇਖਕ ਵਿਸ਼ੇ ‘ਤੇ ਪੀ.ਪੀ.ਟੀ. ਮੁਕਾਬਲਾ ਕਰਵਾਇਆ ਗਿਆ | ਜਿਸ ਵਿਚ ਕਾਲਜੀਏਟ ਸਕੂਲ ਤੇ ਕਾਲਜ ਦੀਆਂ ਵਿਦਿਆਰਥਣਾਂ ਨੇ ਬਹੁਤ ਹੀ ਉਤਸ਼ਾਹ ਨਾਲ ਹਿੱਸਾ ਲਿਆ| ਡਾ. ਕੁਲਵਿੰਦਰ ਕੌਰ ਨੇ ਸਮਾਗਮ ’ਚ ਸ਼ਮੂਲੀਅਤ ਲਈ ਸੋਹਨ ਲਾਲ ਦਾ ਧੰਨਵਾਦ ਕੀਤਾ ਤੇ ਵਿਦਿਆਰਥੀਆਂ ਵਲੋਂ ਵੱਖ-ਵੱਖ ਮੁਕਾਬਲੇ ਵਿਚ ਕੀਤੇ ਗਏ ਸ਼ਾਨਦਾਰ ਪ੍ਰਦਰਸ਼ਨ ਲਈ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ | ਕਾਲਜ ਦੀ ਪਿ੍ੰਸੀਪਲ ਡਾ. ਅਰਚਨਾ ਗਰਗ ਨੇ ਹਿੰਦੀ ਭਾਸ਼ਾ ਸਬੰਧੀ ਕਰਵਾਏ ਗਏ ਸਮਾਗਮ ਦੀ ਸਫ਼ਲਤਾ ਲਈ ਪੋਸਟ ਗਰੈਜੂਏਟ ਹਿੰਦੀ ਵਿਭਾਗ ਨੂੰ ਜਾਣਕਾਰੀ ਦਿੱਤੀ | ਸਮਾਗਮ ਦੌਰਾਨ ਕਵਿਤਾ ਨੇ ਮੰਚ ਸੰਚਾਲਨ ਦੇ ਫ਼ਰਜ਼ ਅਦਾ ਕੀਤੇ |