15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਔਜਲਾ ਫਾਟਕ ਵਿਖੇ ਪੀਣ ਵਾਲੇ ਪਾਣੀ ਦੀ ਸਮੱਸਿਆ ਦੂਰ ਨਾ ਹੋਈ ਤਾਂ ਫਾਟਕ ਨੂੰ ਜਾਮ ਕੀਤਾ ਜਾਵੇਗਾ

ਕਪੂਰਥਲਾ, 15 ਸਤੰਬਰ (ਸਡਾਨਾ)-ਵਾਰਡ ਨੰਬਰ 19 ਅਧੀਨ ਆਉਂਦੇ ਔਜਲਾ ਫਾਟਕ ਤੇ ਫ਼ੈਕਟਰੀ ਏਰੀਆ ਦੇ ਨਿਵਾਸੀ ਬੀਤੇ 3-4 ਮਹੀਨਿਆਂ ਤੋਂ ਪੀਣ ਵਾਲੇ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ | ਇਸ ਮੁਹੱਲੇ ਵਿਚ ਲੱਗਾ ਵਾਟਰ ਪੰਪ ਇਲਾਕੇ ਵਿਚ ਪਾਣੀ ਦੀ ਸਪਲਾਈ ਨੂੰ ਪੂਰਾ ਨਹੀਂ ਕਰ ਪਾ ਰਿਹਾ | ਇਸ ਸਮੱਸਿਆ ਤੋਂ ਤੰਗ ਆਏ ਮੁਹੱਲਾ ਨਿਵਾਸੀਆਂ ਨੇ ਵਾਰਡ ਕੌਂਸਲਰ ਨੂੰ ਨਾਲ ਲੈ ਕੇ ਬੀਤੇ ਜੁਲਾਈ ਮਹੀਨੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਸੀ, ਪਰ ਉਸ ‘ਤੇ ਵੀ ਕੋਈ ਕਾਰਵਾਈ ਨਹੀਂ ਹੋਈ | ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਸਤੰਬਰ ਮਹੀਨੇ ਮੁੜ ਨਗਰ ਨਿਗਮ ਦੇ ਕਮਿਸ਼ਨਰ ਨੂੰ ਕੌਂਸਲਰ ਸਮੇਤ ਮਿਲੇ ਤੇ ਉਨ੍ਹਾਂ ਨੇ ਭਰੋਸਾ ਦਿੱਤਾ ਕਿ ਜਲਦੀ ਇਸ ਸਮੱਸਿਆ ਦਾ ਹੱਲ ਹੋਵੇਗਾ ਤੇ ਸਬੰਧਿਤ ਅਧਿਕਾਰੀ ਨੂੰ ਕੰਮ ਸਬੰਧੀ ਕਿਹਾ, ਪਰ ਨਿਗਮ ਦੇ ਕਰਮਚਾਰੀਆਂ ਵਲੋਂ ਮੌਕਾ ਤਾਂ ਦੇਖਿਆ ਗਿਆ ਤੇ ਟੋਇਆ ਵੀ ਪੁੱਟ ਕੇ ਸਮੱਸਿਆ ਦੇ ਹੱਲ ਦੀ ਗੱਲ ਕੀਤੀ ਗਈ, ਪਰ ਉਸ ਤੋਂ ਬਾਅਦ ਟੋਏ ਮੁਹੱਲੇ ਵਿਚ ਖੁੱਲੇ੍ਹ ਪਏ ਹਨ, ਜੋ ਕਿ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ, ਜਦਕਿ ਨਿਗਮ ਦਾ ਕੋਈ ਵੀ ਕਰਮਚਾਰੀ ਸਮੱਸਿਆ ਦੇ ਹੱਲ ਲਈ ਵਾਪਸ ਨਹੀਂ ਬੋੜਿਆ | ਇਲਾਕਾ ਨਿਵਾਸੀਆਂ ਨੇ ਕਿਹਾ ਕਿ ਇਨ੍ਹਾਂ ਟੋਇਆਂ ਕਾਰਨ ਹਾਦਸੇ ਵਾਪਰ ਸਕਦੇ ਹਨ | ਸਾਡੀ ਇਕ ਸਮੱਸਿਆ ਹੱਲ ਕਰਨ ਦੀ ਥਾਂ ਦੂਸਰੀ ਖੜ੍ਹੀ ਕਰ ਦਿੱਤੀ ਗਈ ਹੈ ਤੇ ਜੇਕਰ ਜਲਦੀ ਪ੍ਰਸ਼ਾਸਨ ਨੇ ਇਸ ਦਾ ਕੋਈ ਹੱਲ ਨਾ ਕੀਤਾ ਤਾਂ ਇਲਾਕਾ ਨਿਵਾਸੀ ਆਪਣੀਆਂ ਬੁਨਿਆਦੀ ਜ਼ਰੂਰਤਾਂ ਪੂਰੀਆਂ ਕਰਵਾਉਣ ਲਈ ਸੰਘਰਸ਼ ਕਰਦੇ ਹੋਏ ਔਜਲਾ ਫਾਟਕ ਨੂੰ ਜਾਮ ਕਰਨਗੇ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ |

Ad Position 21
repet_subhas-goyals [Copy P29]
ਅਜੀਤ ਡੈਸਕ 16-09-2026

Ad Position 22
No active advertisement
ਪਿਛਲੀ ਖ਼ਬਰ ਕੱਲ੍ਹ ਤੋਂ 2 ਅਕਤੂਬਰ ਤੱਕ ਪੰਜਾਬ ਭਰ ਵਿਚ ਚਲਾਈ ਜਾਵੇਗੀ ‘ਸਵੱਛਤਾ ਹੀ ਸੇਵਾ-2026’ ਮੁਹਿੰਮ: ਹਰਦੀਪ ਸਿੰਘ ਮੁੰਡੀਆਂ ਅਗਲੀ ਖ਼ਬਰ ਵੱਖ-ਵੱਖ ਪਿੰਡਾਂ ਦੇ ਨੌਜਵਾਨ ਭਾਜਪਾ ’ਚ ਸ਼ਾਮਿਲ
Ad Position 24