20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਮਰਦਮਸ਼ੁਮਾਰੀ-2027 ਦੇ ਦੂਜੇ ਪੜਾਅ ਲਈ ਚਾਰਜ ਅਫ਼ਸਰਾਂ ਨੂੰ ਦਿੱਤੀ 2 ਰੋਜ਼ਾ ਸਿਖਲਾਈ

ਕਪੂਰਥਲਾ, 19 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਮਰਦਮਸ਼ੁਮਾਰੀ-2027 ਦੇ ਦੂਜੇ ਪੜਾਅ ਦੇ ਕੰਮ ਲਈ ਚਾਰਜ ਅਫ਼ਸਰਾਂ ਦਾ ਦੋ ਰੋਜ਼ਾ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ | ਜਿਸ ਵਿਚ ਜ਼ਿਲ੍ਹੇ ਦੀਆਂ ਨਗਰ ਕੌਂਸਲਾਂ ਦੇ ਕਾਰਜ ਸਾਧਕ ਅਫ਼ਸਰਾਂ, ਸਮੂਹ ਤਹਿਸੀਲਦਾਰਾਂ, ਤਕਨੀਕੀ ਸਹਾਇਕਾਂ ਤੇ ਮਰਦਮਸ਼ੁਮਾਰੀ ਅਮਲੇ ਨੇ ਭਾਗ ਲਿਆ | ਇਸ ਮੌਕੇ ਮਰਦਮਸ਼ੁਮਾਰੀ ਵਿਭਾਗ ਪੰਜਾਬ ਵਲੋਂ ਤਾਇਨਾਤ ਕੀਤੇ ਗਏ ਜ਼ਿਲ੍ਹਾ ਕੋਆਰਡੀਨੇਟਰ ਵਿੱਕੀ ਕੁਮਾਰ ਕਟਾਰੀਆ, ਜ਼ਿਲ੍ਹਾ ਇੰਚਾਰਜ ਵਿਨੇ ਕੁਮਾਰ, ਏ. ਆਰ.

Ad Position 21
No active advertisement
ਅਜੀਤ ਡੈਸਕ 20-09-2026
ਕਪੂਰਥਲਾ, 19 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਮਰਦਮਸ਼ੁਮਾਰੀ-2027 ਦੇ ਦੂਜੇ ਪੜਾਅ ਦੇ ਕੰਮ ਲਈ ਚਾਰਜ ਅਫ਼ਸਰਾਂ ਦਾ ਦੋ ਰੋਜ਼ਾ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ | ਜਿਸ ਵਿਚ ਜ਼ਿਲ੍ਹੇ ਦੀਆਂ ਨਗਰ ਕੌਂਸਲਾਂ ਦੇ ਕਾਰਜ ਸਾਧਕ ਅਫ਼ਸਰਾਂ, ਸਮੂਹ ਤਹਿਸੀਲਦਾਰਾਂ, ਤਕਨੀਕੀ ਸਹਾਇਕਾਂ ਤੇ ਮਰਦਮਸ਼ੁਮਾਰੀ ਅਮਲੇ ਨੇ ਭਾਗ ਲਿਆ | ਇਸ ਮੌਕੇ ਮਰਦਮਸ਼ੁਮਾਰੀ ਵਿਭਾਗ ਪੰਜਾਬ ਵਲੋਂ ਤਾਇਨਾਤ ਕੀਤੇ ਗਏ ਜ਼ਿਲ੍ਹਾ ਕੋਆਰਡੀਨੇਟਰ ਵਿੱਕੀ ਕੁਮਾਰ ਕਟਾਰੀਆ, ਜ਼ਿਲ੍ਹਾ ਇੰਚਾਰਜ ਵਿਨੇ ਕੁਮਾਰ, ਏ.ਆਰ.ਓ. ਜਗਪਾਲ ਸਿੰਘ ਨੇ ਸਬੰਧਿਤ ਅਧਿਕਾਰੀਆਂ ਨੂੰ ਸਿਖਲਾਈ ਦਿੱਤੀ ਗਈ | ਉਨ੍ਹਾਂ ਅਧਿਕਾਰੀਆਂ ਨੂੰ ਜ਼ਮੀਨੀ ਪੱਧਰ ‘ਤੇ ਤਾਲਮੇਲ, ਡਾਟਾ ਇਕੱਠਾ ਕਰਨ ਦੀ ਪ੍ਰਕਿਰਿਆ, ਨਿਰਧਾਰਿਤ ਫਾਰਮੈਟ ਦੀ ਵਰਤੋਂ, ਮਰਦਮਸ਼ੁਮਾਰੀ ਨਾਲ ਸਬੰਧਿਤ ਹੋਰ ਮਹੱਤਵਪੂਰਨ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ ਗਈ | ਸਿਖਲਾਈ ਪ੍ਰਾਪਤ ਕਰਨ ਵਾਲੇ ਅਧਿਕਾਰੀਆਂ ਨੇ ਜ਼ਮੀਨੀ ਪੱਧਰ ‘ਤੇ ਆਉਣ ਵਾਲੀਆਂ ਸਮੱਸਿਆਵਾਂ ਤੇ ਚਣੌਤੀਆਂ ਬਾਰੇ ਵੀ ਚਰਚਾ ਕੀਤੀ | ਮਰਦਮਸ਼ੁਮਾਰੀ ਕੋਆਰਡੀਨੇਟਰ ਨੇ ਸਬੰਧਿਤ ਸਮੱਸਿਆਵਾਂ ਤੇ ਚਣੌਤੀਆਂ ਦੇ ਪ੍ਰਭਾਵਸ਼ਾਲੀ ਹੱਲ ਬਾਰੇ ਉਨ੍ਹਾਂ ਨੂੰ ਜਾਣੂ ਕਰਵਾਇਆ | ਇੱਥੇ ਵਰਨਣਯੋਗ ਹੈ ਕਿ ਪੰਜਾਬ ਵਿਚ ਮਰਦਮਸ਼ੁਮਾਰੀ ਦਾ ਦੂਜਾ ਪੜਾਅ 1 ਦਸੰਬਰ ਤੋਂ 4 ਜਨਵਰੀ 2027 ਤੱਕ ਤੇ ਸੋਧ ਪੜਾਅ 5 ਜਨਵਰੀ ਤੋਂ 9 ਜਨਵਰੀ ਤੱਕ ਹੋਵੇਗਾ | 1 ਦਸੰਬਰ ਤੋਂ ਗਿਣਤੀਕਾਰ ਡਾਟਾ ਇਕੱਠਾ ਕਰਨ ਲਈ ਘਰ-ਘਰ ਜਾਣਗੇ ਤੇ ਸਵੈ ਗਣਨਾ ਪੋਰਟਲ 16 ਨਵੰਬਰ ਤੋਂ 30 ਨਵੰਬਰ ਤੱਕ ਸਾਰੇ ਨਾਗਰਿਕਾਂ ਲਈ ਖੁੱਲ੍ਹਾ ਰਹੇਗਾ | ਜਿਸ ਨਾਲ ਨਾਗਰਿਕ ਆਨਲਾਈਨ ਮਰਦਮਸ਼ੁਮਾਰੀ ਖ਼ੁਦ ਵੀ ਕਰ ਸਕਣਗੇ |
Ad Position 22
No active advertisement
ਪਿਛਲੀ ਖ਼ਬਰ ਰੋਟਰੀ ਕਲੱਬ ਸੁਲਤਾਨਪੁਰ ਲੋਧੀ ਵਲੋਂ ਕਰਵਾਏ ਸਮਾਗਮ ਦੌਰਾਨ ਵਲੋਂ ਤਹਿਸੀਲਦਾਰ ਸਤਬੀਰ ਸਿੰਘ ਦਾ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ਇੰਜ . ਜੀਤ ਸਿੰਘ ਦੀ ਸੇਵਾ ਮੁਕਤੀ ਨੂੰ ਸਮਰਪਿਤ 6 ਵੀਂ ਲਾਇਬ੍ਰੇਰੀ ਦਾ ਉਦਘਾਟਨ ਲਾਇਬ੍ਰੇਰੀ ਖੋਲ੍ਹਣ ਦਾ ਮੁੱਖ ਮਕਸਦ ਬਾਬ...
Ad Position 24