19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਹਿੰਦੂ ਪਰਿਵਾਰਾਂ ਤੋਂ ਸਿੰਘ ਸਜੇ ਪਿੰਡ ਖ਼ਾਸ ਹਲਲੀਆ ਦੇ 55 ਵਿਅਕਤੀਆਂ ਨੇ ਕੀਤੀ ਪੰਜਾਬ ਦੇ ਵੱਖ-ਵੱਖ ਧਾਰਮਿਕ ਸਥਾਨਾਂ ਦੀ ਯਾਤਰਾ ਗੁਰਦੁਆਰਾ ਗੁ ਰੂ ਸਰ ਸਾਹਿਬ ਵਿਖੇ ਪੁੱਜੇ ਸਿੰਘਾਂ ਦੇ ਜਥੇ ਦਾ ਬਾਬਾ ਲੀਡਰ ਸਿੰਘ ਵਲੋਂ ਸਨਮਾਨ

ਕਪੂਰਥਲਾ, 19 ਸਤੰਬਰ (ਅਮਰਜੀਤ ਕੋਮਲ)-ਹਿੰਦੂ ਪਰਿਵਾਰਾਂ ਤੋਂ ਸਿੰਘ ਸਜੇ ਬਿਹਾਰ ਦੇ ਅਰਰੀਆ ਜ਼ਿਲ੍ਹੇ ਦੇ ਪਿੰਡ ਖ਼ਾਸ ਹਲਲੀਆ ਦੇ 55 ਵਿਅਕਤੀਆਂ ਦੇ ਜਥੇ ਜਿਸ ਵਿਚ ਬੀਬੀਆਂ ਤੇ ਬੱਚੇ ਵੀ ਸ਼ਾਮਿਲ ਸਨ ਨੇ ਜਥੇ ਦੇ ਮੁਖੀ ਭਾਈ ਨਰੈਣ ਸਿੰਘ ਦੀ ਅਗਵਾਈ ਵਿਚ ਗੁਰਦੁਆਰਾ ਗੁਰਸਰ ਸਾਹਿਬ ਪਾਤਿਸ਼ਾਹੀ ਛੇਵੀਂ ਸੈਫਲਾਬਾਦ ਪੁੱਜੇ ਜਿੱਥੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਲੀਡਰ ਸਿੰਘ ਨੇ ਸਿੰਘਾਂ ਦੇ ਇਸ ਜਥੇ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਬਾਬਾ ਲੀਡਰ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਗੁਰਸਰ ਸਾਹਿਬ ਸੈਫਲਾਬਾਦ ਵਲੋਂ ਜਥੇ ਨੂੰ ਸ੍ਰੀ ਖਡੂਰ ਸਾਹਿਬ, ਦਮਦਮਾ ਸਾਹਿਬ ਤਲਵੰਡੀ ਸਾਬੋ, ਸ੍ਰੀ ਮੁਕਤਸਰ ਸਾਹਿਬ, ਗੁਰਦੁਆਰਾ ਸ੍ਰੀ ਟਾਹਲੀ ਸਾਹਿਬ ਛੇਵੀਂ ਪਾਤਿਸ਼ਾਹੀ ਬਲੇਰ ਖਾਨਪੁਰ ਤੇ ਗੁਰਦੁਆਰਾ ਪ੍ਰੇਮ ਪ੍ਰਕਾਸ਼ ਕਾਲਾ ਸੰਘਿਆਂ ਰੋਡ ਕਪੂਰਥਲਾ ਦੀ ਯਾਤਰਾ ਵੀ ਕਰਵਾਈ ਗਈ | ਉਨ੍ਹਾਂ ਕਿਹਾ ਕਿ ਭਾਈ ਨਰੈਣ ਸਿੰਘ ਦੇ ਉਪਰਾਲੇ ਨਾਲ ਪਿੰਡ ਖ਼ਾਸ ਹਲਲੀਆ ਦੇ ਵੱਡੀ ਗਿਣਤੀ ਵਿਚ ਹਿੰਦੂ ਪਰਿਵਾਰ ਸਿੱਖ ਧਰਮ ਤੋਂ ਪ੍ਰਭਾਵਿਤ ਹੋ ਕੇ ਖੰਡੇ ਬਾਟੇ ਦਾ ਅੰਮਿ੍ਤਪਾਨ ਕਰਕੇ ਗੁਰੂ ਵਾਲੇ ਬਣ ਚੁੱਕੇ ਹਨ | ਉਨ੍ਹਾਂ ਕਿਹਾ ਕਿ ਭਾਈ ਨਰੈਣ ਸਿੰਘ ਜੋ ਲਗਭਗ ਪਿਛਲੇ ਤਿੰਨ ਦਹਾਕਿਆਂ ਤੋਂ ਸਿੱਖ ਧਰਮ ਦੇ ਪ੍ਰਚਾਰ ਵਿਚ ਜੁਟੇ ਹੋਏ ਹਨ ਖ਼ੁਦ ਪਹਿਲਾਂ ਅੰਮਿ੍ਤਪਾਨ ਕਰਕੇ ਗੁਰੂ ਵਾਲੇ ਬਣੇ | ਇਸ ਤੋਂ ਬਾਅਦ ਉਨ੍ਹਾਂ ਨੇ ਬਿਹਾਰ, ਆਸਾਮ, ਨੇਪਾਲ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਨੂੰ ਸਿੱਖੀ ਨਾਲ ਜੋੜਣ ਵਿਚ ਵੱਡਮੁੱਲਾ ਯੋਗਦਾਨ ਪਾਇਆ ਹੈ | ਭਾਈ ਨਰੈਣ ਸਿੰਘ ਨੇ ‘ਅਜੀਤ’ ਨੂੰ ਦੱਸਿਆ ਕਿ ਉਹ ਸੰਗਤਾਂ ਦੇ ਸਹਿਯੋਗ ਨਾਲ ਅਰਰੀਆ ਜ਼ਿਲ੍ਹੇ ’ਚ ਗੁਰਦੁਆਰਾ ਅਕਾਲਸਰ ਸਾਹਿਬ, ਗੁਰਦੁਆਰਾ ਧੰਨ-ਧੰਨ ਬਾਬਾ ਦੀਪ ਸਿੰਘ ਤੇ ਗੁਰਦੁਆਰਾ ਨਾਨਕ ਸਤਿਸੰਗ ਸਭਾ ਬਸੇਟੀ ਦੀ ਸਥਾਪਨਾ ਕਰ ਚੁੱਕੇ ਹਨ ਤੇ ਇਨ੍ਹਾਂ ਗੁਰਦੁਆਰਾ ਸਾਹਿਬਾਨ ’ਚ ਵੱਡੀ ਗਿਣਤੀ ਵਿਚ ਸੰਗਤਾਂ ਨਤਮਸਤਕ ਹੁੰਦੀਆਂ ਹਨ | ਉਨ੍ਹਾਂ ਕਿਹਾ ਕਿ ਉਹ ਹੁਣ ਤੱਕ 1200 ਤੋਂ ਵੱਧ ਪਰਿਵਾਰਾਂ ਨੂੰ ਸਿੰਘ ਸਜਾ ਕੇ ਗੁਰੂ ਵਾਲੇ ਬਣਾ ਚੁੱਕੇ ਹਨ | ਭਾਈ ਨਰੈਣ ਸਿੰਘ ਨੇ ਕਿਹਾ ਕਿ ਉਹ ਘਰ-ਘਰ ਜਾ ਕੇ ਸਿੱਖੀ ਦਾ ਪ੍ਰਚਾਰ ਕਰ ਰਹੇ ਹਨ ਤੇ ਵੱਡੀ ਗਿਣਤੀ ਵਿਚ ਪੇਂਡੂ ਖੇਤਰਾਂ ਦੀਆਂ ਸੰਗਤਾਂ ਸਿੱਖੀ ਨਾਲ ਜੁੜ ਰਹੀਆਂ ਹਨ | ਭਾਈ ਨਰੈਣ ਸਿੰਘ ਨੇ ਇਹ ਵੀ ਦੱਸਿਆ ਕਿ ਉਹ ਬਿਹਾਰ ਦੇ 14 ਪਿੰਡਾਂ ’ਚ ਸਿੰਘਾਂ ਨੂੰ ਸਰਪੰਚ ਬਣਾ ਚੁੱਕੇ ਹਨ |

Ad Position 21
No active advertisement
ਅਜੀਤ ਡੈਸਕ 20-09-2026

Ad Position 22
No active advertisement
ਪਿਛਲੀ ਖ਼ਬਰ ਪਿੰਡ ਖੈੜਾ ਬੇਟ ਵਿਖੇ ਐਨ.ਆਰ.ਆਈ. ਪਰਿਵਾਰ ਦੇ ਘਰ ਨੂੰ ਅਣਪਛਾਤਿਆਂ ਲਗਾਈ ਅੱਗ ਅਗਲੀ ਖ਼ਬਰ ਸਿਵਲ ਹਸਪਤਾਲ ’ਚੋਂ ਮੋਟਰਸਾਈਕਲ ਚੋਰੀ
Ad Position 24