ਟੋਲ ਕਰਮਚਾਰੀਆਂ ਨਾਲ ਤਕਰਾਰ ਤੋਂ ਬਾਅਦ ਸਰਕਾਰੀ ਬੱਸ ਚਾਲਕਾਂ ਨੇ ਰੋਸ ਵਜੋਂ ਕੀਤਾ ਟ੍ਰੈਫਿਕ ਜਾਮ
ਢਿਲਵਾਂ, 21 ਸਤੰਬਰ (ਪ੍ਰਵੀਨ ਕੁਮਾਰ)-ਅੱਜ ਸ਼ਾਮ ਕਰੀਬ 4:30 ਵਜੇ ਟੋਲ ਪਲਾਜ਼ਾ ਢਿਲਵਾਂ ਵਿਖੇ ਟੋਲ ਕਰਮਚਾਰੀ ਤੇ ਪੀ. ਆਰ.
ਢਿਲਵਾਂ, 21 ਸਤੰਬਰ (ਪ੍ਰਵੀਨ ਕੁਮਾਰ)-ਅੱਜ ਸ਼ਾਮ ਕਰੀਬ 4:30 ਵਜੇ ਟੋਲ ਪਲਾਜ਼ਾ ਢਿਲਵਾਂ ਵਿਖੇ ਟੋਲ ਕਰਮਚਾਰੀ ਤੇ ਪੀ.ਆਰ.ਟੀ.ਸੀ ਦੀ ਬੱਸ ਚਾਲਕ ਦਰਮਿਆਨ ਹੋਈ ਤਕਰਾਰ ਉਪਰੰਤ ਸਰਕਾਰੀ ਬੱਸ ਚਾਲਕਾਂ ਵਲੋਂ ਆਪਣੀਆਂ ਬੱਸਾਂ ਟੋਲ ਪਲਾਜ਼ਾ ਨਜ਼ਦੀਕ ਟੇਢੀਆਂ ਕਰਕੇ ਟ੍ਰੈਫਿਕ ਜਾਮ ਕੀਤਾ ਗਿਆ ਤੇ ਦੇਖਦੇ ਹੀ ਦੇਖਦੇ ਇਹ ਜਾਮ ਵਧਦਾ ਗਿਆ | ਇਸ ਦੌਰਾਨ ਜਾਮ ’ਚ ਫਸੇ ਕੁਝ ਮੁਸਾਫ਼ਰਾਂ ਤੇ ਕਾਰ ਚਾਲਕਾਂ ਵਲੋਂ ਇਸ ਦਾ ਵਿਰੋਧ ਕੀਤਾ ਗਿਆ ਜਿਸ ਉਪਰੰਤ ਕੁੱਝ ਕਾਰਾਂ ਨੂੰ ਨਿਕਲਣ ਦਿੱਤਾ ਗਿਆ ਤੇ ਬਾਅਦ ਵਿਚ ਸੜਕ ਪੂਰੀ ਤਰ੍ਹਾਂ ਨਾਲ ਜਾਮ ਹੋ ਗਈ | ਇਸੇ ਦੌਰਾਨ ਮੌਕੇ ’ਤੇ ਪੁੱਜੇ ਥਾਣਾ ਢਿਲਵਾਂ ਦੇ ਮੁਖੀ ਜਸਦੀਪ ਸਿੰਘ ਤੇ ਸੜਕ ਸੁਰੱਖਿਆ ਫੋਰਸ ਦੇ ਏ.ਐਸ .ਆਈ ਗੁਰਪ੍ਰੀਤ ਸਿੰਘ ਵਲੋਂ ਜਾਮ ਖੁਲ੍ਹਵਾਉਣ ਲਈ ਕੋਸ਼ਿਸ਼ ਕੀਤੀ ਗਈ ਜਿਸ ਉਪਰੰਤ ਕਰੀਬ 1 ਘੰਟੇ ਬਾਅਦ ਜਾਮ ਖੁੱਲ੍ਹ ਗਿਆ |