25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਹਾਈ ਕੋਰਟ ਵਲੋਂ ਮੈਡੀਕਲ ਕਾਲਜ ਤੇ ਹਸਪਤਾਲ ਦੀ ਉਸਾਰੀ ਸੰਬੰਧੀ ਦਿੱਤਾ ਗਿਆ ਫ਼ੈਸਲਾ ਸਵਾਗਤਯੋਗ-ਪਰਵਿੰਦਰ ਸਿੰਘ ਢੋਟ

ਕਪੂਰਥਲਾ, 24 ਸਤੰਬਰ (ਵਿ. ਪ੍ਰ.)

Ad Position 21
No active advertisement
ਅਜੀਤ ਡੈਸਕ 25-09-2026
ਕਪੂਰਥਲਾ, 24 ਸਤੰਬਰ (ਵਿ.ਪ੍ਰ.)-ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਵਿਰਾਸਤੀ ਸੰਗਠਨ ਦੇ ਪ੍ਰਧਾਨ ਪਰਵਿੰਦਰ ਸਿੰਘ ਢੋਟ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਕਪੂਰਥਲਾ ਦੇ ਮੈਡੀਕਲ ਕਾਲਜ ਤੇ ਹਸਪਤਾਲ ਦੀ ਉਸਾਰੀ ਸੰਬੰਧੀ ਦਿੱਤੇ ਗਏ ਫ਼ੈਸਲੇ ਦਾ ਸਵਾਗਤ ਕੀਤਾ | ਉਨ੍ਹਾਂ ਕਿਹਾ ਕਿ ਅਦਾਲਤ ਦੇ ਫ਼ੈਸਲੇ ਤੋਂ ਬਾਅਦ ਮੈਡੀਕਲ ਕਾਲਜ ਦੇ ਨਿਰਮਾਣ ਕਾਰਜ ’ਚ ਆ ਰਹੀ ਰੁਕਾਵਟ ਨੂੰ ਦੂਰ ਹੋਣ ਦਾ ਰਾਹ ਪੱਧਰਾ ਹੋਇਆ ਹੈ ਤੇ ਹੁਣ ਇਸ ਪ੍ਰੋਜੈਕਟ ਦੇ ਕੰਮ ਨੂੰ ਅੱਗੇ ਵਧਾਉਣ ਵਿਚ ਮਦਦ ਮਿਲੇਗੀ | ਉਨ੍ਹਾਂ ਕਿਹਾ ਕਿ ਅਦਾਲਤ ਦੇ ਫ਼ੈਸਲੇ ਵਿਚ ਵਿਕਾਸ ਤੇ ਵਾਤਾਵਰਨ ਦੀ ਸੰਭਾਲ ਵਿਚ ਸੰਤੁਲਨ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ | ਉਨ੍ਹਾਂ ਕਿਹਾ ਕਿ ਹਾਈਕੋਰਟ ਵਲੋਂ ਮੈਡੀਕਲ ਕਾਲਜ ਦੇ ਨਿਰਮਾਣ ‘ਤੇ ਰੋਕ ਲਗਾਉਣ ਤੋਂ ਬਾਅਦ ਲੋਕਾਂ ਨੂੰ ਖ਼ਦਸ਼ਾ ਸੀ ਕਿ ਮੈਡੀਕਲ ਕਾਲਜ ਦੀ ਉਸਾਰੀ ਦਾ ਕੰਮ ਖਟਾਈ ਵਿਚ ਨਾ ਪੈ ਜਾਵੇ, ਪਰ ਇਸ ਫ਼ੈਸਲੇ ਤੋਂ ਬਾਅਦ ਇਸ ਦੇ ਮੁੜ ਰਫ਼ਤਾਰ ਫੜਨ ਦੀ ਆਸ ਜਾਗੀ ਹੈ ਤੇ ਇਹ ਕਾਲਜ ਬਣਨ ਨਾਲ ਕਪੂਰਥਲਾ ਨਾਲ ਲੱਗਦੇ ਦੁਆਬਾ, ਮਾਝਾ ਤੇ ਮਾਲਵੇ ਦੇ ਖੇਤਰ ਦੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਮਿਲਣਗੀਆਂ|
Ad Position 22
No active advertisement
ਪਿਛਲੀ ਖ਼ਬਰ ਸੁਲਤਾਨਪੁਰ ਲੋਧੀ ਤੋਂ ਸ੍ਰੀ ਗੋਇੰਦਵਾਲ ਸਾਹਿਬ ਤੱਕ ਵਿਸ਼ਾਲ ਧਾਰਮਿਕ ਪੈਦਲ ਯਾਤਰਾ ਅੱਜ ਅਗਲੀ ਖ਼ਬਰ ਸਰਪੰਚ ਰਿੰਪਲ ਕੁਮਾਰ ਵਲੋਂ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਵਜੀਦੋਵਾਲ ਨੂੰ ਇਨਵਰਟਰ ਬੈਟਰਾ ਭੇਟ
Ad Position 24