ਖ਼ੂਨਦਾਨ ਮਾਨਵਤਾ ਦੀ ਸੇਵਾ ਦਾ ਵੱਡਾ ਉਪਰਾਲਾ-ਐਸ.ਪੀ. ਮੇਜਰ ਸਿੰਘ ਢੱਡਾ
ਜਾਗਰੂਕਤਾ ਰੈਲੀ ਨੂੰ ਐਸ. ਪੀ. ਢੱਡਾ ਨੇ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਫਗਵਾੜਾ, 25 ਸਤੰਬਰ (ਅਸ਼ੋਕ ਕੁਮਾਰ ਵਾਲੀਆ)-ਖ਼ੂਨਦਾਨ ਪ੍ਰਤੀ ਜਾਗਰੂਕਤਾ ਤਹਿਤ ਹਿੰਦੁਸਤਾਨ ਵੈੱਲਫੇਅਰ ਬਲੱਡ ਡੋਨਰਜ਼ ਕਲੱਬ (ਰਜਿ.) ਫਗਵਾੜਾ ਵੱਲੋਂ ਕੱਢੀ ਗਈ ਰੈਲੀ ਨੂੰ ਫਗਵਾੜਾ ਦੇ ਐਸ.
ਰ
ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਦੇ ਹੋਏ ਐਸ.ਪੀ. ਫਗਵਾੜਾ | ਤਸਵੀਰ. ਵਾਲੀਆ
26-09-2026
ਫਗਵਾੜਾ, 25 ਸਤੰਬਰ (ਅਸ਼ੋਕ ਕੁਮਾਰ ਵਾਲੀਆ)-ਖ਼ੂਨਦਾਨ ਪ੍ਰਤੀ ਜਾਗਰੂਕਤਾ ਤਹਿਤ ਹਿੰਦੁਸਤਾਨ ਵੈੱਲਫੇਅਰ ਬਲੱਡ ਡੋਨਰਜ਼ ਕਲੱਬ (ਰਜਿ.) ਫਗਵਾੜਾ ਵੱਲੋਂ ਕੱਢੀ ਗਈ ਰੈਲੀ ਨੂੰ ਫਗਵਾੜਾ ਦੇ ਐਸ. ਪੀ. ਮੇਜਰ ਸਿੰਘ ਢੱਡਾ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ | ਹੈਲਥ ਕੇਅਰ ਕੰਪਨੀ ਲੀਫੋਰਡ ਵੱਲੋਂ ਪ੍ਰਯੋਜਿਤ ਅਤੇ ਪ੍ਰਧਾਨ ਰਾਹੁਲ ਸ਼ਾਸਤਰੀ ਦੀ ਅਗਵਾਈ ਵਿਚ ਰਾਸ਼ਟਰੀ ਸਵੈ ਇੱਛਤ ਖ਼ੂਨਦਾਨ ਦਿਵਸ ਨੂੰ ਸਮਰਪਿਤ ਇਸ ਰੈਲੀ ਵਿਚ ਸਕੂਲਾਂ ਅਤੇ ਕਾਲਜਾਂ ਨਾਲ ਸਬੰਧਿਤ 1068 ਵਿਦਿਆਰਥੀਆ ਨੇ ਗਰਮਜੋਸ਼ੀ ਨਾਲ ਹਿੱਸਾ ਲਿਆ | ਹਰੀ ਝੰਡੀ ਪ੍ਰਦਾਨ ਕਰਦਿਆਂ ਆਪਣੇ ਸੰਬੋਧਨ ਵਿਚ ਐਸ.ਪੀ. ਫਗਵਾੜਾ ਮੇਜਰ ਸਿੰਘ ਵੱਲੋਂ ਖ਼ੂਨਦਾਨ ਸੇਵਾਵਾਂ ਲਈ ਕਲੱਬ ਦੀ ਹੌਸਲਾ ਅਫਜ਼ਾਈ ਕੀਤੀ ਅਤੇ ਮਾਨਵਤਾ ਨੂੰ ਸਮਰਪਿਤ ਇਸ ਸੇਵਾ ਲਈ ਸਭ ਨੂੰ ਅੱਗੇ ਆਉਣ ਦੀ ਅਪੀਲ ਕਰਦਿਆਂ ਖ਼ੂਨਦਾਨ ਦਾ ਸੰਦੇਸ਼ ਦਿੱਤਾ | ਸਹਿਯੋਗੀ ਸੰਸਥਾ ਲੀਫੋਰਡ ਹੈਲਥ ਕੇਅਰ ਦੇ ਪ੍ਰਤੀਨਿਧੀ ਅਨਮੋਲ ਕੁਮਾਰ ਖ਼ੂਨਦਾਨੀ ਨੂੰ ਅਸਲੀ ਸਮਾਜਿਕ ਹੀਰੋ ਦਾ ਦਰਜਾ ਪ੍ਰਦਾਨ ਕਰਦੇ ਹੋਏ ਇਸ ਸੇਵਾ ਨੂੰ ਉੱਤਮ ਦੱਸਿਆ | ਸਹਿਯੋਗੀ ਸੰਸਥਾ ਲੀਫੋਰਡ ਹੈਲਥ ਕੇਅਰ ਦੇ ਪ੍ਰਤੀਨਿਧੀ ਅਨਮੋਲ ਕੁਮਾਰ, ਸਮਾਜ ਸੇਵੀ ਸ਼ਖ਼ਸੀਅਤਾਂ ਰਮਨ ਨਹਿਰਾ, ਮਨੂ ਅਰੋੜਾ ਅਤੇ ਵਰਿੰਦਰ ਸਿੰਘ ਕੰਬੋਜ ਨੇ ਵਿਸ਼ੇਸ਼ ਰੂਪ ਵਿਚ ਪਹੁੰਚ ਕੇ ਖ਼ੂਨਦਾਨ ਸੇਵਾ ਦੀ ਸ਼ਲਾਘਾ ਕੀਤੀ | ਕਮਲਾ ਨਹਿਰੂ ਪਬਲਿਕ ਸਕੂਲ ਦੇ ਬੈਂਡ ਦੀ ਅਗਵਾਈ ਵਿਚ ਇਹ ਰੈਲੀ ਪੁਰਾਣੀ ਦਾਣਾ ਮੰਡੀ ਤੋਂ ਸ਼ੁਰੂ ਹੋ ਕੇ ਗਾਂਧੀ ਚੌਂਕ, ਗਊਸ਼ਾਲਾ ਰੋਡ, ਨਾਈਆਂ ਚੌਂਕ , ਬੰਗਾ ਰੋਡ, ਰੇਲਵੇ ਰੋਡ ਤੋਂ ਹੁੰਦੇ ਹੋਏ ਪੁਰਾਣੀ ਦਾਣਾ ਮੰਡੀ ਵਿਖੇ ਸੰਪੰਨ ਹੋਈ | ਖ਼ੂਨਦਾਨ ਨਾਲ ਸਬੰਧਿਤ ਸਲੋਗਨ ਭਰਪੂਰ ਤਖ਼ਤੀਆਂ ਅਤੇ ਉੱਚੀ ਆਵਾਜ਼ ਵਿਚ ਬੱਚਿਆਂ ਵੱਲੋਂ ਸ਼ਹਿਰ ਵਾਸੀਆਂ ਨੂੰ ਖ਼ੂਨਦਾਨ ਲਈ ਕੀਤੀ ਅਪੀਲ ਸਦਕਾ 35 ਲੋਕਾਂ ਨੇ ਮੌਕੇ ਤੇ ਹੀ ਆਪਣਾ ਨਾਮ ਖ਼ੂਨਦਾਨ ਲਈ ਆਪਣਾ ਨਾਮ ਪੇਸ਼ ਕੀਤਾ | ਪ੍ਰਬੰਧਕ ਹਰਜਿੰਦਰ ਗੋਗਨਾ ਨੇ ਦੱਸਿਆ ਕਿ ਸੰਸਥਾ ਵੱਲੋਂ ਐਤਵਾਰ 27 ਸਤੰਬਰ 2026 ਨੂੰ ਮਹਾਰਾਜਾ ਪੈਲੇਸ ਬੰਗਾ ਰੋਡ ਫਗਵਾੜਾ ਵਿਖੇ 32 ਵਾਂ ਸਾਲਾਨਾ ਖ਼ੂਨਦਾਨੀਆਂ ਦਾ ਸਨਮਾਨ ਸਮਾਰੋਹ ਆਯੋਜਿਤ ਕੀਤਾ ਜਾ ਰਿਹਾ ਹੈ | ਰੈਲੀ ਵਿਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਜੀ.ਐਨ.ਏ. ਯੂਨੀਵਰਸਿਟੀ, ਪਿਰਾਮਿਡ ਕਾਲਜ ਮੇਹਟਾਂ, ਹਨੂਮਤ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨੌਲੋਜੀ ਗੁਰਾਇਆ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰਾਮਗੜ੍ਹੀਆ ਗਰਲਜ਼ ਸਕੂਲ, ਮਾਂ ਅੰਬੇ ਗਰਲਜ਼ ਸਕੂਲ ਭਾਣੋਕੀ, ਜੀ.ਡੀ.ਆਰ. ਕਾਨਵੈਂਟ ਸਕੂਲ ਰਾਵਲਪਿੰਡੀ, ਆਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ, ਕਮਲਾ ਨਹਿਰੂ ਪਬਲਿਕ ਸਕੂਲ ਚੱਕ ਹਕੀਮ, ਮਹਾਂਵੀਰ ਜੈਨ ਮਾਡਲ ਹਾਈ ਸਕੂਲ ਮਾਡਲ ਟਾਊਨ ਅਤੇ ਡਿਵਾਈਨ ਪਬਲਿਕ ਸਕੂਲ ਦੇ ਬੱਚਿਆਂ ਵੱਲੋਂ ਪੂਰੇ ਜੋਸ਼ ਨਾਲ ਖ਼ੂਨਦਾਨ ਦੇ ਹੱਕ ਵਿਚ ਨਾਅਰੇ ਲਗਾਏ | ਇਸ ਮੌਕੇ ਕਮਲ ਕੁਮਾਰ, ਹਰਸ਼ ਕੁਮਾਰ, ਕੌਂਸਲਰ ਮੁਨੀਸ਼ ਪ੍ਰਭਾਕਰ, ਰਮਨ ਨਹਿਰਾ , ਇੰਦਰਜੀਤ ਸਿੰਘ ਅੱਸੀ, ਜਰਨੈਲ ਸਿੰਘ ਬਸਰਾ, ਵਿਤਿਨ ਪੁਰੀ, ਹਰਜਿੰਦਰ ਗੋਗਨਾ, ਗੋਪਾਲ ਲੂੰਬਾ, ਡਾ. ਜਗਦੀਸ਼ ਕੌਰ, ਪ੍ਰੋ, ਅਤਿੰਦਰ ਪਾਲ ਸਿੰਘ, ਵਿਕਰਮ ਗੁਪਤਾ, ਨੀਰਜ ਬਖ਼ਸ਼ੀ. ਜਗਜੀਵਨ ਕੁਮਾਰ, ਨਰੇਸ਼ ਕੋਹਲੀ, ਲੱਕੀ ਭਾਖੜੀ, ਨਿਤਿਨ ਮਦਾਨ, ਲੈਕ. ਰਣਵੀਰ ਪਰਮਾਰ, ਅਸ਼ਵਨੀ ਸ਼ਰਮਾ, ਡਾ. ਅੰਜੂ ਸ਼ਰਮਾ, ਨੀਤੂ ਬਾਲਾ, ਜਸਮੀਤ ਕੌਰ, ਪ੍ਰਭਜੋਤ ਸਿੰਘ, ਦਲਜੀਤ ਸ਼ਰਮਾ,ਪ੍ਰੇਮ ਗੁਪਤਾ, ਕਰਨ ਸੋਨੀ, ਰਾਕੇਸ਼ ਵਢੇਰਾ, ਲਕਸ਼ਿਤ, ਪੁਲਕਿਤ ਗੌਤਮ ਹਾਜ਼ਰ ਸਨ |