25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਆਨੰਦ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਬਲਾਕ ਪੱਧਰ ਖੇਡਾਂ ’ਚ ਸੋਨੇ ਦੇ 2, ਕਾਂਸੀ ਦੇ 3 ਤੇ ਚਾਂਦੀ ਦਾ 1 ਤਗਮਾ ਜਿੱਤਿਆ ਸਕੂਲ ਦੀ ਪ੍ਰਬੰਧਕ ਕਮੇਟੀ ਨੇ ਦਿੱਤੀ ਜੇਤੂ ਵਿਦਿਆਰਥੀਆਂ ਨੂੰ ਵਧਾਈ

ਕਪੂਰਥਲਾ, 25 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਆਨੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਪੂਰਥਲਾ ਦੇ ਵਿਦਿਆਰਥੀਆਂ ਨੇ 70ਵੀਆਂ ਬਲਾਕ ਪੱਧਰੀ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਐਕਟੀਵਿਟੀ ਇੰਚਾਰਜ ਨੇਹਾ ਜੋਸ਼ੀ ਤੇ ਸ੍ਰੀਮਤੀ ਕਰੁਣਾ ਨੇ ਦੱਸਿਆ ਕਿ 400 ਮੀਟਰ ਦੌੜ ਵਿਚ 10ਵੀਂ ਜਮਾਤ ਦੇ ਵਿਦਿਆਰਥੀ ਨੈਤਿਕ ਨੇ ਸੋਨੇ ਦਾ ਤਗਮਾ, ਇਸੇ ਜਮਾਤ ਦੀ ਹਰਮਨ ਨੇ 100 ਤੇ 200 ਮੀਟਰ ਦੌੜ ਵਿਚ ਕਾਂਸੀ ਦੇ ਤਗਮੇ ਤੇ +2 ਦੇ ਵਿਦਿਆਰਥੀ ਏਕਮਵੀਰ ਸਿੰਘ ਨੇ ਸ਼ਾਟਪੁੱਟ ਵਿਚ ਸੋਨੇ ਦਾ ਤਗਮਾ ਤੇ ਡਿਸਕਸ ਥਰੋਅ ਵਿਚ ਕਾਂਸੀ ਦਾ ਤਗਮਾ ਹਾਸਲ ਕੀਤਾ | ਇਸੇ ਤਰ੍ਹਾਂ 8ਵੀਂ ਜਮਾਤ ਦੇ ਵਿਦਿਆਰਥੀ ਯੁਵਰਾਜ ਯਾਦਵ ਨੇ 3000 ਮੀਟਰ ਦੌੜ ਵਿਚ ਚਾਂਦੀ ਦਾ ਤਗਮਾ ਜਿੱਤਿਆ | ਸਕੂਲ ਦੀ ਪ੍ਰਬੰਧਕ ਕਮੇਟੀ ਦੀ ਚੇਅਰਪਰਸਨ ਵਰਿੰਦਰ ਕੁਮਾਰੀ ਆਨੰਦ, ਐਮ. ਡੀ.

Ad Position 21
No active advertisement
ਅਜੀਤ ਡੈਸਕ 26-09-2026
ਕਪੂਰਥਲਾ, 25 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਆਨੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਪੂਰਥਲਾ ਦੇ ਵਿਦਿਆਰਥੀਆਂ ਨੇ 70ਵੀਆਂ ਬਲਾਕ ਪੱਧਰੀ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਐਕਟੀਵਿਟੀ ਇੰਚਾਰਜ ਨੇਹਾ ਜੋਸ਼ੀ ਤੇ ਸ੍ਰੀਮਤੀ ਕਰੁਣਾ ਨੇ ਦੱਸਿਆ ਕਿ 400 ਮੀਟਰ ਦੌੜ ਵਿਚ 10ਵੀਂ ਜਮਾਤ ਦੇ ਵਿਦਿਆਰਥੀ ਨੈਤਿਕ ਨੇ ਸੋਨੇ ਦਾ ਤਗਮਾ, ਇਸੇ ਜਮਾਤ ਦੀ ਹਰਮਨ ਨੇ 100 ਤੇ 200 ਮੀਟਰ ਦੌੜ ਵਿਚ ਕਾਂਸੀ ਦੇ ਤਗਮੇ ਤੇ +2 ਦੇ ਵਿਦਿਆਰਥੀ ਏਕਮਵੀਰ ਸਿੰਘ ਨੇ ਸ਼ਾਟਪੁੱਟ ਵਿਚ ਸੋਨੇ ਦਾ ਤਗਮਾ ਤੇ ਡਿਸਕਸ ਥਰੋਅ ਵਿਚ ਕਾਂਸੀ ਦਾ ਤਗਮਾ ਹਾਸਲ ਕੀਤਾ | ਇਸੇ ਤਰ੍ਹਾਂ 8ਵੀਂ ਜਮਾਤ ਦੇ ਵਿਦਿਆਰਥੀ ਯੁਵਰਾਜ ਯਾਦਵ ਨੇ 3000 ਮੀਟਰ ਦੌੜ ਵਿਚ ਚਾਂਦੀ ਦਾ ਤਗਮਾ ਜਿੱਤਿਆ | ਸਕੂਲ ਦੀ ਪ੍ਰਬੰਧਕ ਕਮੇਟੀ ਦੀ ਚੇਅਰਪਰਸਨ ਵਰਿੰਦਰ ਕੁਮਾਰੀ ਆਨੰਦ, ਐਮ.ਡੀ. ਵਿਕਰਮ ਆਨੰਦ, ਡਾਇਰੈਕਟਰ ਰੁਚੀ ਆਨੰਦ, ਪਿ੍ੰਸੀਪਲ ਡਾ. ਏ.ਐਸ. ਸੇਖੋਂ, ਉਪ ਪਿ੍ੰਸੀਪਲ ਡਾ. ਦੀਪਕ ਅਰੋੜਾ ਨੇ ਸੋਨੇ ਤੇ ਕਾਂਸੀ ਦੇ ਤਗਮੇ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਤੇ ਭਵਿੱਖ ਵਿਚ ਉਨ੍ਹਾਂ ਨੂੰ ਇਸ ਤਰ੍ਹਾਂ ਦੇ ਮੁਕਾਬਲਿਆਂ ਵਿਚ ਭਾਗ ਲੈਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਬੋਲਦਿਆਂ ਪਿ੍ੰਸੀਪਲ ਡਾ. ਏ.ਐਸ. ਸੇਖੋਂ ਤੇ ਉਪ ਪਿ੍ੰਸੀਪਲ ਡਾ. ਦੀਪਕ ਅਰੋੜਾ ਨੇ ਸਕੂਲ ਦੇ ਵਿਦਿਆਰਥੀਆਂ ਵਲੋਂ ਬਲਾਕ ਪੱਧਰੀ ਖੇਡਾਂ ਵਿਚ ਵਧੀਆ ਪ੍ਰਦਰਸ਼ਨ ਕਰਨ ਲਈ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ | ਉਨ੍ਹਾਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਵਿਚ ਆਤਮਵਿਸ਼ਵਾਸ, ਟੀਮ ਦੀ ਭਾਵਨਾ ਤੇ ਹਰ ਤਰ੍ਹਾਂ ਦੀਆਂ ਚਣੌਤੀਆਂ ਦਾ ਸਾਹਮਣਾ ਕਰਨ ਦੇ ਸਮਰੱਥ ਬਣਾਉਂਦੀਆਂ ਹਨ | ਉਨ੍ਹਾਂ ਸਕੂਲ ਦੇ ਅਧਿਆਪਕਾਂ ਨੂੰ ਵੀ ਵਧਾਈ ਦਿੱਤੀ | ਇਸ ਮੌਕੇ ਖੇਡ ਅਧਿਆਪਕ ਕਿਰਨ ਨੰਦਾ, ਪ੍ਰੀਖਿਆ ਇੰਚਾਰਜ ਨਿਰਮਲ ਜੋਤੀ, ਪ੍ਰਦੀਪ, ਸੰਦੀਪ ਤੇ ਹਰਕਮਲ ਤੇ ਕੋਆਰਡੀਨੇਟਰ ਲਵਲੀਨ ਕੌਰ ਤੇ ਬਬਿਤਾ ਨੇ ਵੀ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਕੀਤੀ |
Ad Position 22
No active advertisement
ਪਿਛਲੀ ਖ਼ਬਰ ਭਾਖੜੀਆਣਾ ਦਾ 77ਵਾਂ ਛਿੰਝ ਮੇਲਾ ਅਮਿਟ ਯਾਦਾਂ ਛਡਦਾ ਸਮਾਪਤ ਅਗਲੀ ਖ਼ਬਰ ਬਲਾਕ ਪੱਧਰੀ ਸਨਮਾਨ ਸਮਾਗਮ ’ਚ ਸਟੇਟ ਐਵਾਰਡੀ ਅਧਿਆਪਕ ਸੰਤੋਖ ਸਿੰਘ ਮੱਲ੍ਹੀ ਤੇ ਗੁਰਮੁਖ ਸਿੰਘ ਬਾਬਾ ਦਾ ਸਨਮਾਨ ਅਧਿਆਪਕ...
Ad Position 24