ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਰਾਮਗੜ੍ਹੀਆ ਕਾਲਜ ਵਿਖੇ ਵਿਸ਼ੇਸ਼ ਵਿਚਾਰ ਚਰਚਾ ਕਰਵਾਈ
ਫਗਵਾੜਾ, 26 ਸਤੰਬਰ (ਹਰਜੋਤ ਸਿੰਘ ਚਾਨਾ)- ਰਾਮਗੜ੍ਹੀਆ ਕਾਲਜ ਵਿਖੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਤਰਕਸ਼ੀਲ ਸੁਸਾਇਟੀ ਦੇ ਸਹਿਯੋਗ ਨਾਲ ਵਿਸ਼ੇਸ਼ ਵਿਚਾਰ ਚਰਚਾ ਕਰਵਾਈ | ਸਮਾਗਮ ਦਾ ਮੁੱਖ ਮਕਸਦ ਅੱਜ ਦੇ ਦੌਰ ‘ਚ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਤੇ ਤਰਕਸ਼ੀਲ ਸੋਚ ਦੀ ਪ੍ਰਸੰਗਿਕਤਾ ‘ਤੇ ਚਾਨਣਾ ਪਾਉਣਾ ਸੀ | ਸਮਾਗਮ ਦੌਰਾਨ ਮੁੱਖ ਬੁਲਾਰੇ ਵਜੋਂ ਤਰਕਸ਼ੀਲ ਸੁਸਾਇਟੀ (ਜਲੰਧਰ ਜ਼ੋਨ) ਦੇ ਸੂਬਾ ਕਮੇਟੀ ਮੈਂਬਰ ਮਾਸਟਰ ਸੁਖਦੇਵ ਸਿੰਘ ਤੇ ਕਾਲਜ ਦੇ ਪਿ੍ੰਸੀਪਲ ਡਾ. ਵੰਦਨਾ ਬੰਸਲ ਨੇ ਆਪਣੇ ਵਿਚਾਰ ਸਾਂਝੇ ਕੀਤੇ | ਮਾਸਟਰ ਸੁਖਦੇਵ ਹੁਰੀਂ ਵਿਦਿਆਰਥੀਆਂ ਨੂੰ ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਨੂੰ ਪੜ੍ਹਨ, ਸਮਾਜਿਕ ਸਰੋਕਾਰਾਂ ਨਾਲ ਜੁੜਨ ਤੇ ਹਰ ਗੱਲ ਨੂੰ ਵਹਿਮ-ਭਰਮ ਦੀ ਥਾਂ ਤਰਕ ਦੀ ਕਸੌਟੀ ‘ਤੇ ਪਰਖਣ ਲਈ ਪ੍ਰੇਰਿਤ ਕੀਤਾ | ਪਿ੍ੰਸੀਪਲ ਡਾ.
ਫਗਵਾੜਾ, 26 ਸਤੰਬਰ (ਹਰਜੋਤ ਸਿੰਘ ਚਾਨਾ)- ਰਾਮਗੜ੍ਹੀਆ ਕਾਲਜ ਵਿਖੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਤਰਕਸ਼ੀਲ ਸੁਸਾਇਟੀ ਦੇ ਸਹਿਯੋਗ ਨਾਲ ਵਿਸ਼ੇਸ਼ ਵਿਚਾਰ ਚਰਚਾ ਕਰਵਾਈ | ਸਮਾਗਮ ਦਾ ਮੁੱਖ ਮਕਸਦ ਅੱਜ ਦੇ ਦੌਰ ‘ਚ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਤੇ ਤਰਕਸ਼ੀਲ ਸੋਚ ਦੀ ਪ੍ਰਸੰਗਿਕਤਾ ‘ਤੇ ਚਾਨਣਾ ਪਾਉਣਾ ਸੀ | ਸਮਾਗਮ ਦੌਰਾਨ ਮੁੱਖ ਬੁਲਾਰੇ ਵਜੋਂ ਤਰਕਸ਼ੀਲ ਸੁਸਾਇਟੀ (ਜਲੰਧਰ ਜ਼ੋਨ) ਦੇ ਸੂਬਾ ਕਮੇਟੀ ਮੈਂਬਰ ਮਾਸਟਰ ਸੁਖਦੇਵ ਸਿੰਘ ਤੇ ਕਾਲਜ ਦੇ ਪਿ੍ੰਸੀਪਲ ਡਾ. ਵੰਦਨਾ ਬੰਸਲ ਨੇ ਆਪਣੇ ਵਿਚਾਰ ਸਾਂਝੇ ਕੀਤੇ | ਮਾਸਟਰ ਸੁਖਦੇਵ ਹੁਰੀਂ ਵਿਦਿਆਰਥੀਆਂ ਨੂੰ ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਨੂੰ ਪੜ੍ਹਨ, ਸਮਾਜਿਕ ਸਰੋਕਾਰਾਂ ਨਾਲ ਜੁੜਨ ਤੇ ਹਰ ਗੱਲ ਨੂੰ ਵਹਿਮ-ਭਰਮ ਦੀ ਥਾਂ ਤਰਕ ਦੀ ਕਸੌਟੀ ‘ਤੇ ਪਰਖਣ ਲਈ ਪ੍ਰੇਰਿਤ ਕੀਤਾ | ਪਿ੍ੰਸੀਪਲ ਡਾ. ਵੰਦਨਾ ਬੰਸਲ ਨੇ ਕਿਹਾ ਕਿ ਭਗਤ ਸਿੰਘ ਸਿਰਫ਼ ਇੱਕ ਇਨਕਲਾਬੀ ਯੋਧਾ ਹੀ ਨਹੀਂ ਸਨ, ਸਗੋਂ ਇੱਕ ਗੰਭੀਰ ਚਿੰਤਕ ਤੇ ਅਧਿਐਨਸ਼ੀਲ ਸ਼ਖ਼ਸੀਅਤ ਦੇ ਮਾਲਕ ਸਨ | ਇਸ ਵਿਚਾਰ ਚਰਚਾ ‘ਚ ਕਾਲਜ ਦੇ ਵਿਦਿਆਰਥੀਆਂ ਅਮਿਸ਼ਾ, ਜਸਕਰਨ, ਰਮਨਦੀਪ ਤੇ ਪਾਇਲ ਨੇ ਵੀ ਬਹੁਤ ਉਤਸ਼ਾਹ ਨਾਲ ਭਾਗ ਲਿਆ ਤੇ ਸ਼ਹੀਦ ਭਗਤ ਸਿੰਘ ਦੇ ਜੀਵਨ ਤੇ ਵਿਚਾਰਾਂ ਸੰਬੰਧੀ ਆਪਣੇ ਦਿ੍ਸ਼ਟੀਕੋਣ ਪੇਸ਼ ਕੀਤੇ | ਇਸ ਦੌਰਾਨ ਤਰਕਸ਼ੀਲ ਆਗੂ ਸੁਰਿੰਦਰਪਾਲ ਪੱਦੀ ਵਲੋਂ ਵਿਦਿਆਰਥੀਆਂ ਨੂੰ ਸਮਾਜ ‘ਚ ਅਗਾਂਹਵਧੂ ਵਿਚਾਰਾਂ ਦੇ ਫੈਲਾਅ ਲਈ ਤਰਕਸ਼ੀਲ ਸੋਸਾਇਟੀ ਦੇ ਸੁਚਾਰੂ ਯੋਗਦਾਨ ਤੋਂ ਜਾਣੂ ਕਰਵਾਇਆ | ਇਸ ਮੌਕੇ ਕਾਲਜ ਦੇ ਲਗਭਗ 50 ਵਿਦਿਆਰਥੀਆਂ ਸ਼ਾਮਿਲ ਰਹੇ | ਸਮਾਗਮ ‘ਚ ਮੰਚ ਸੰਚਾਲਨ ਦੀ ਭੂਮਿਕਾ ਪ੍ਰੋ. ਜਸਕਰਨ ਅਤੇ ਪ੍ਰੋ ਕੁਲਬੀਰ ਕੌਰ ਵੱਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਈ ਗਈ | ਇਸ ਮੌਕੇ ਤਰਕਸ਼ੀਲ ਮੈਂਬਰ (ਫਗਵਾੜਾ ਇਕਾਈ) ਸੁਰਿੰਦਰ ਪੱਦੀ, ਅਵਿਨਾਸ਼ ਤੋਂ ਇਲਾਵਾ ਕਾਲਜ ਦੇ ਵਾਇਸ ਪਿ੍ੰਸੀਪਲ ਰਾਜਵਿੰਦਰ ਕੌਰ ਅਤੇ ਪ੍ਰੋ. ਮਨਪ੍ਰੀਤ ਕੌਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ | ਸਮਾਗਮ ਦੇ ਅੰਤ ਪਿ੍ੰਸੀਪਲ ਡਾ ਵੰਦਨਾ ਬੰਸਲ ਨੇ ਇਸ ਸਮਾਗਮ ‘ਚ ਆਏ ਹੋਏ ਮਹਿਮਾਨਾਂ ਅਤੇ ਬੁਲਾਰਿਆਂ ਦਾ ਧੰਨਵਾਦ ਕੀਤਾ ਗਿਆ |