26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਸ੍ਰੀ ਰਾਮ ਚੌਕ ਦੀ ਮਾੜੀ ਹਾਲਤ ਨੂੰ ਲੈ ਕੇ ਰਾਮ ਭਗਤਾਂ ਨੇ ਚਲਾਇਆ ਸਫ਼ਾਈ ਅਭਿਆਨ, ਕੀਤੀ ਨਾਅਰੇਬਾਜ਼ੀ

ਜਲੰਧਰ, 26 ਸਤੰਬਰ (ਸ਼ਿਵ)-ਮਹਾਨਗਰ ਜਲੰਧਰ ਵਿਚ ਨਗਰ ਨਿਗਮ ਦੇ ਮੁੱਖ ਦਫ਼ਤਰ ਦੇ ਬਾਹਰ ਸਥਿਤ ਸ੍ਰੀ ਰਾਮ ਚੌਕ ਦੀ ਮਾੜੀ ਹਾਲਤ ਨੂੰ ਲੈ ਕੇ ਰਾਮ ਭਗਤਾਂ ਵਲੋਂ ਸਫ਼ਾਈ ਅਭਿਆਨ ਚਲਾਇਆ ਗਿਆ। ਇਸ ਅਭਿਆਨ ਦੀ ਅਗਵਾਈ ਰਾਮ ਭਗਤ ਰਵਿੰਦਰ ਧੀਰ ਅਤੇ ਉਨ੍ਹਾਂ ਦੇ ਸਾਥੀਆਂ ਨੇ ਕੀਤੀ।

Ad Position 21
No active advertisement
ਅਜੀਤ ਡੈਸਕ 27-09-2026
ਜਲੰਧਰ, 26 ਸਤੰਬਰ (ਸ਼ਿਵ)-ਮਹਾਨਗਰ ਜਲੰਧਰ ਵਿਚ ਨਗਰ ਨਿਗਮ ਦੇ ਮੁੱਖ ਦਫ਼ਤਰ ਦੇ ਬਾਹਰ ਸਥਿਤ ਸ੍ਰੀ ਰਾਮ ਚੌਕ ਦੀ ਮਾੜੀ ਹਾਲਤ ਨੂੰ ਲੈ ਕੇ ਰਾਮ ਭਗਤਾਂ ਵਲੋਂ ਸਫ਼ਾਈ ਅਭਿਆਨ ਚਲਾਇਆ ਗਿਆ। ਇਸ ਅਭਿਆਨ ਦੀ ਅਗਵਾਈ ਰਾਮ ਭਗਤ ਰਵਿੰਦਰ ਧੀਰ ਅਤੇ ਉਨ੍ਹਾਂ ਦੇ ਸਾਥੀਆਂ ਨੇ ਕੀਤੀ। ਚੌਕ ਵਿਚ ਸਫ਼ਾਈ ਵਿਵਸਥਾ ਦੀ ਮਾੜੀ ਹਾਲਤ ਦੇਖ ਕੇ ਰਾਮ ਭਗਤਾਂ ਨੇ ਰੋਸ ਪ੍ਰਗਟਾਇਆ। ਉਨ੍ਹਾਂ ਦੱਸਿਆ ਕਿ ਚੌਕ ਵਿਚ ਲੱਗੇ ਪਾਣੀ ਦੇ ਫੁਹਾਰੇ ਬੰਦ ਪਏ ਹਨ ਅਤੇ ਥਾਂ-ਥਾਂ ਕੂੜੇ ਦੇ ਢੇਰ ਲੱਗੇ ਹੋਏ ਹਨ। ਇਸ ਦੌਰਾਨ ਰਾਮ ਭਗਤਾਂ ਨੇ ਖੁਦ ਸਫ਼ਾਈ ਕਰਕੇ ਕੂੜਾ ਇਕੱਠਾ ਕੀਤਾ ਅਤੇ ਬੋਰੀਆਂ ਵਿਚ ਭਰਿਆ। ਰਵਿੰਦਰ ਧੀਰ ਨੇ ਕਿਹਾ ਕਿ ਜੇਕਰ ਨਗਰ ਨਿਗਮ ਕਮਿਸ਼ਨਰ ਅਤੇ ਮੇਅਰ ਨੇ ਇਸ ਮਾਮਲੇ ਦਾ ਨੋਟਿਸ ਨਾ ਲਿਆ ਅਤੇ ਚੌਕ ਦੀ ਸਾਂਭ-ਸੰਭਾਲ ਸਹੀ ਢੰਗ ਨਾਲ ਨਾ ਕੀਤੀ ਗਈ ਤਾਂ ਠੀਕ 15 ਦਿਨਾਂ ਬਾਅਦ ਇੱਥੇ ਚੰਦਾ ਇਕੱਠਾ ਕਰਨ ਦੀ ਮੁਹਿੰਮ ਚਲਾਈ ਜਾਵੇਗੀ। ਇਕੱਠੀ ਹੋਈ ਰਕਮ ਰਾਹੀਂ ਚੌਕ ਦੇ ਨਵੀਨੀਕਰਨ ਲਈ ਰੋਸ ਵਜੋਂ ਨਗਰ ਨਿਗਮ ਕਮਿਸ਼ਨਰ ਨੂੰ ਪੈਸੇ ਸੌਂਪੇ ਜਾਣਗੇ। ਇਸ ਮੌਕੇ ਅਰੁਣ ਬਜਾਜ, ਕਿਸ਼ਨ ਲਾਲ ਸ਼ਰਮਾ, ਵਿਪਨ ਪਿ੍ੰਜਾ ਨੇ ਕਿਹਾ ਕਿ ਭਗਵਾਨ ਰਾਮ ਦੇ ਨਾਂਅ ’ਤੇ ਬਣੇ ਚੌਕ ਦੀ ਸਫ਼ਾਈ ਨਾ ਹੋਣ ਕਰਕੇ ਲੋਕਾਂ ਵਿਚ ਰੋਸ ਹੈ। ਇਸ ਸਫ਼ਾਈ ਅਭਿਆਨ ਵਿੱਚ ਬਾਲਕ੍ਰਿਸ਼ਨ, ਸਾਹਿਲ ਬੇਦੀ, ਪੁਨੀਤ ਭਾਟੀਆ ਅਤੇ ਸੰਦੀਪ ਕੁਮਾਰ ਸਮੇਤ ਹੋਰ ਰਾਮ ਭਗਤ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਮਾਡਲ ਟਾਊਨ ਵਿਖੇ ਕਰਵਾਇਆ ਮਹੀਨਾਵਾਰੀ ਵਿਸ਼ੇਸ਼ ਗੁਰਮਤਿ ਸਮਾਗਮ ਅਗਲੀ ਖ਼ਬਰ ਸੀ.ਟੀ. ਗਰੁੱਪ ਵਿਖੇ ਓਪਨ ਮਾਈਕ ਸੀਜ਼ਨ-7 ਦੌਰਾਨ ਵੱਖ-ਵੱਖ ਖੇਤਰਾਂ ਦੀਆਂ ਆਵਾਜ਼ਾਂ ਨੇ ਸਾਂਝੇ ਕੀਤੇ ਤਜਰਬੇ
Ad Position 24