28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਭਾਜਪਾ ਦੇ ਸੱਤਾ ’ਚ ਆਉਣ ’ਤੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਤੇ ਗੁੰਡਾਗਰਦੀ ਦਾ ਰਾਜ ਖ਼ਤਮ ਕੀਤਾ ਜਾਵੇਗਾ-ਵਿਜੇ ਸਾਂਪਲਾ

ਕਪੂਰਥਲਾ, 28 ਸਤੰਬਰ (ਅਮਰਜੀਤ ਕੋਮਲ)-ਭਾਜਪਾ ਵਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਮੰਤਵ ਨਾਲ ਕੱਢੀ ਜਾ ਰਹੀ ਨਸ਼ਾ ਮੁਕਤ ਪੰਜਾਬ ਯਾਤਰਾ ਦੇ 11ਵੇਂ ਦਿਨ ਰਿਆਸਤੀ ਸ਼ਹਿਰ ਕਪੂਰਥਲਾ ਵਿਖੇ ਸ਼ਾਮ 7 ਵਜੇ ਪੁੱਜਣ ’ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਦੀ ਅਗਵਾਈ ਵਿਚ ਭਾਜਪਾ ਆਗੂਆਂ, ਵਰਕਰਾਂ, ਵਿਸ਼ਵ ਹਿੰਦੂ ਪ੍ਰੀਸ਼ਦ, ਬਜਰੰਗ ਦਲ ਤੇ ਹੋਰ ਜਥੇਬੰਦੀਆਂ ਵਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ | ਨਸ਼ਾ ਮੁਕਤ ਪੰਜਾਬ ਯਾਤਰਾ ਅੰਮਿ੍ਤਸਰ ਚੁੰਗੀ, ਸ਼ਾਲੀਮਾਰ ਬਾਗ, ਸਨਾਤਨ ਧਰਮ ਸਭਾ ਰੋਡ, ਹਨੂੰਮਾਨ ਮੰਦਿਰ, ਸ੍ਰੀ ਸਤਨਰਾਇਣ ਬਾਜ਼ਾਰ ਤੋਂ ਸ਼ਹੀਦ ਭਗਤ ਸਿੰਘ ਚੌਂਕ ਤੋਂ ਪੁੱਜੀ, ਜਿੱਥੇ ਭਾਜਪਾ ਆਗੂਆਂ ਨੇ ਸ਼ਹੀਦ ਭਗਤ ਸਿੰਘ ਦੇ ਬੁੱਤ ‘ਤੇ ਹਾਰ ਪਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਬਾਅਦ ਵਿਚ ਸ਼ਿਵ ਮੰਦਿਰ ਕਚਹਿਰੀ ਚੌਕ, ਭਗਵਾਨ ਵਾਲਮੀਕ ਚੌਂਕ ਤੋਂ ਹੁੰਦੀ ਹੋਈ ਯਾਤਰਾ ਰਮਨੀਕ ਚੌਂਕ ਨੇੜੇ ਪੁੱਜੀ | ਇੱਥੇ ਇਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਵਿਜੇ ਸਾਂਪਲਾ ਸਾਬਕਾ ਕੇਂਦਰੀ ਮੰਤਰੀ ਤੇ ਸਾਬਕਾ ਚੇਅਰਮੈਨ ਐਸ. ਸੀ.

Ad Position 21
No active advertisement
ਅਜੀਤ ਡੈਸਕ 29-09-2026
ਕਪੂਰਥਲਾ, 28 ਸਤੰਬਰ (ਅਮਰਜੀਤ ਕੋਮਲ)-ਭਾਜਪਾ ਵਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਮੰਤਵ ਨਾਲ ਕੱਢੀ ਜਾ ਰਹੀ ਨਸ਼ਾ ਮੁਕਤ ਪੰਜਾਬ ਯਾਤਰਾ ਦੇ 11ਵੇਂ ਦਿਨ ਰਿਆਸਤੀ ਸ਼ਹਿਰ ਕਪੂਰਥਲਾ ਵਿਖੇ ਸ਼ਾਮ 7 ਵਜੇ ਪੁੱਜਣ ’ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਦੀ ਅਗਵਾਈ ਵਿਚ ਭਾਜਪਾ ਆਗੂਆਂ, ਵਰਕਰਾਂ, ਵਿਸ਼ਵ ਹਿੰਦੂ ਪ੍ਰੀਸ਼ਦ, ਬਜਰੰਗ ਦਲ ਤੇ ਹੋਰ ਜਥੇਬੰਦੀਆਂ ਵਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ | ਨਸ਼ਾ ਮੁਕਤ ਪੰਜਾਬ ਯਾਤਰਾ ਅੰਮਿ੍ਤਸਰ ਚੁੰਗੀ, ਸ਼ਾਲੀਮਾਰ ਬਾਗ, ਸਨਾਤਨ ਧਰਮ ਸਭਾ ਰੋਡ, ਹਨੂੰਮਾਨ ਮੰਦਿਰ, ਸ੍ਰੀ ਸਤਨਰਾਇਣ ਬਾਜ਼ਾਰ ਤੋਂ ਸ਼ਹੀਦ ਭਗਤ ਸਿੰਘ ਚੌਂਕ ਤੋਂ ਪੁੱਜੀ, ਜਿੱਥੇ ਭਾਜਪਾ ਆਗੂਆਂ ਨੇ ਸ਼ਹੀਦ ਭਗਤ ਸਿੰਘ ਦੇ ਬੁੱਤ ‘ਤੇ ਹਾਰ ਪਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਬਾਅਦ ਵਿਚ ਸ਼ਿਵ ਮੰਦਿਰ ਕਚਹਿਰੀ ਚੌਕ, ਭਗਵਾਨ ਵਾਲਮੀਕ ਚੌਂਕ ਤੋਂ ਹੁੰਦੀ ਹੋਈ ਯਾਤਰਾ ਰਮਨੀਕ ਚੌਂਕ ਨੇੜੇ ਪੁੱਜੀ | ਇੱਥੇ ਇਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਵਿਜੇ ਸਾਂਪਲਾ ਸਾਬਕਾ ਕੇਂਦਰੀ ਮੰਤਰੀ ਤੇ ਸਾਬਕਾ ਚੇਅਰਮੈਨ ਐਸ.ਸੀ. ਕਮਿਸ਼ਨ ਨੇ ਕਿਹਾ ਕਿ ਪੰਜਾਬ ਵਿਚ ਭਾਜਪਾ ਦੀ ਸਰਕਾਰ ਬਣਨ ‘ਤੇ ਨਸ਼ਿਆਂ ਦੀ ਸਮੱਸਿਆ ਪਹਿਲ ਦੇ ਆਧਾਰ ‘ਤੇ ਹੱਲ ਕੀਤੀ ਜਾਵੇਗੀ, ਨਸ਼ਿਆਂ ਦੀ ਦਲ ਦਲ ਵਿਚ ਫਸੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਮੁਕਤੀ ਦਿਵਾਉਣ ਤੇ ਉਨ੍ਹਾਂ ਦੇ ਮੁੜ ਵਸੇਬੇ ਦਾ ਪ੍ਰਬੰਧ ਕੀਤਾ ਜਾਵੇਗਾ, ਨਸ਼ਿਆਂ ਕਾਰਨ ਆਪਣੇ ਪੁੱਤਰ ਨੂੰ ਗੁਆ ਚੁੱਕੇ ਮਾਪਿਆਂ ਦੀ ਸਾਂਭ ਸੰਭਾਲ ਲਈ ਵਿਸ਼ੇਸ਼ ਯਤਨ ਕੀਤੇ ਜਾਣਗੇ | ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਸੱਤਾ ਵਿਚ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਉਹ 3 ਮਹੀਨਿਆਂ ਵਿਚ ਰਾਜ ਵਿਚੋਂ ਨਸ਼ਾ ਖ਼ਤਮ ਕਰ ਦੇਵੇਗੀ, ਪਰ ਸਰਕਾਰ ਦੇ ਪੌਣੇ 5 ਵਰ੍ਹੇ ਦੇ ਰਾਜ ਦੌਰਾਨ ਪੰਜਾਬ ਵਿਚ ਨਸ਼ਿਆਂ ਦਾ ਰੁਝਾਨ ਵਧਿਆ ਹੈ ਤੇ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਬੁਰੀ ਤਰ੍ਹਾਂ ਫ਼ੇਲ੍ਹ ਹੋਈ ਹੈ ਤੇ ਸਰਕਾਰ ਦੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਦਾਅਵੇ ਖੋਖਲੇ ਸਾਬਿਤ ਹੋਏ ਹਨ | ਵਿਜੇ ਸਾਂਪਲਾ ਨੇ ਕਿਹਾ ਕਿ ਭਾਜਪਾ ਦੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇਸ਼ ਵਿਚੋਂ ਨਸ਼ਿਆਂ ਦੇ ਖ਼ਾਤਮੇ ਲਈ ਵਚਨਬੱਧ ਹੈ ਤੇ ਇਸ ਸੰਕਲਪ ਦੀ ਪੂਰਤੀ ਲਈ 31 ਦਸੰਬਰ 2029 ਤੱਕ ਦੇਸ਼ ਨੂੰ ਨਸ਼ਾ ਮੁਕਤ ਕੀਤਾ ਜਾਵੇਗਾ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੂੰ ਸੱਤਾ ਵਿਚ ਲਿਆਉਣ ਤਾਂ ਜੋ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਨਾਲ ਰਾਜ ਵਿਚੋਂ ਗੁੰਡਾਗਰਦੀ ਖ਼ਤਮ ਕੀਤੀ ਜਾ ਸਕੇ | ਰੈਲੀ ਨੂੰ ਸੰਬੋਧਨ ਕਰਦਿਆਂ ਭਾਜਪਾ ਦੇ ਸੂਬਾਈ ਆਗੂ ਰਵੀਕਰਨ ਕਾਹਲੋਂ ਨੇ ਕਿਹਾ ਕਿ ਭਾਜਪਾ ਦੀ ਨਸ਼ਾ ਮੁਕਤ ਯਾਤਰਾ ਕੇਵਲ ਇਕ ਰਾਜਨੀਤਿਕ ਪਾਰਟੀ ਦੀ ਮੁਹਿੰਮ ਨਹੀਂ ਸਗੋਂ ਪੰਜਾਬ ਦੇ ਨੌਜਵਾਨਾਂ ਨੂੰ ਬਚਾਉਣ ਲਈ ਪਾਰਟੀ ਵਲੋਂ ਲਿਆ ਗਿਆ ਇਕ ਸੰਕਲਪ ਹੈ | ਰੈਲੀ ਨੂੰ ਭਾਜਪਾ ਦੇ ਸੂਬਾਈ ਸਕੱਤਰ ਸੂਰਜ ਭਾਰਦਵਾਜ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ, ਸਾਬਕਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਤੇ ਹੋਰ ਆਗੂਆਂ ਨੇ ਸੰਬੋਧਨ ਕੀਤਾ | ਇਸ ਮੌਕੇ ਮਾਤਾ ਵੀਨਾ ਰਾਣੀ, ਭਾਜਪਾ ਦੇ ਸੂਬਾਈ ਆਗੂ ਪ੍ਰਸ਼ੋਤਮ ਪਾਸੀ, ਉਮੇਸ਼ ਸ਼ਾਰਧਾ, ਸ਼ਾਮ ਸੁੰਦਰ ਅਗਰਵਾਲ, ਮਨੂੰ ਧੀਰ, ਯਸ਼ ਮਹਾਜਨ, ਕਪੂਰ ਚੰਦ ਥਾਪਰ, ਸੰਨੀ ਬੈਂਸ, ਰੌਸ਼ਨ ਲਾਲ ਸਭਰਵਾਲ, ਸਰਬਜੀਤ ਦਿਉਲ, ਵਿੱਕੀ ਗੁਜਰਾਲ, ਪ੍ਰਦੀਪ ਠਾਕਰ, ਨਿਰਮਲ ਨਾਹਰ, ਕਮਲ ਪ੍ਰਭਾਕਰ, ਸਰਬਜੀਤ ਸਿੰਘ ਦਿਉਲ, ਜਗਦੀਸ਼ ਸ਼ਰਮਾ, ਅਸ਼ੋਕ ਮਾਹਲਾ, ਰਜੇਸ਼ ਸ਼ਰਮਾ, ਮਹਿੰਦਰ ਸਿੰਘ ਬਲੇਰ, ਸੰਜੀਵ ਖੰਨਾ, ਵਿਸ਼ਾਲ ਸੋਂਧੀ, ਓਮ ਪ੍ਰਕਾਸ਼ ਕਟਾਰੀਆ, ਨਰੇਸ਼ ਪੰਡਿਤ, ਰੇਖਾ ਰਾਣੀ, ਈਸ਼ਾ ਮਹਾਜਨ, ਰਿੰਪੀ ਸ਼ਰਮਾ, ਮਧੂ ਸੂਦ, ਜੀਵਨ ਪ੍ਰਕਾਸ਼ ਵਾਲੀਆ, ਸੁਖਜਿੰਦਰ ਜਿੰਮੀ, ਅਸ਼ੋਕ ਬਾਵਾ, ਅਨੀਸ਼ ਅਗਰਵਾਲ ਤੋਂ ਇਲਾਵਾ ਪਾਰਟੀ ਦੇ ਹੋਰ ਆਗੂ ਤੇ ਵਰਕਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵੋਟ ਚੋਰੀ ਦੇ ਮੁੱਦੇ ’ਤੇ ਮੁੱਖ ਚੋਣ ਕਮਿਸ਼ਨਰ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਜ਼ਿਲ੍ਹਾ ਕਾਂਗਰਸ ਵਲੋਂ ਧਰਨਾ ਅਗਲੀ ਖ਼ਬਰ ਯੂਥ ਅਕਾਲੀ ਦਲ ਦੇ ਪ੍ਰਧਾਨ ਦੀ ਕੁਝ ਨੌਜਵਾਨਾਂ ਨੇ ਤੋੜੀ ਲੱਤ
Ad Position 24