28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਸਾਈਂ ਲਾਡੀ ਸ਼ਾਹ ਦੇ ਜਨਮ ਦਿਨ ਧਾਰਮਿਕ ਸਮਾਗਮ ਕਰਵਾਇਆ

ਸੁਲਤਾਨਪੁਰ ਲੋਧੀ, 28 ਸਤੰਬਰ (ਨਰੇਸ਼ ਹੈਪੀ)-ਦਰਗਾਹ ਲਾਲਾਂ ਵਾਲਾ ਪੀਰ ਪ੍ਰਬੰਧਕ ਕਮੇਟੀ ਵੱਲੋਂ ਮੁੱਖ ਸੇਵਾਦਾਰ ਅਮਿਤ ਕੁਮਾਰ ਰਿੰਕੂ ਦੀ ਅਗਵਾਈ ਹੇਠ ਸਾਈਂ ਗੁਲਾਮ ਸ਼ਾਹ ਲਾਡੀ ਦਾ ਜਨਮ ਦਿਨ ਦਰਗਾਹ ਲਾਲਾਂ ਵਾਲਾ ਪੀਰ ਸੁਲਤਾਨਪੁਰ ਲੋਧੀ ਵਿਖੇ ਬੀਤੀ ਰਾਤ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਕੇਕ ਕੱਟਣ ਦੀ ਰਸਮ ਮੁਰਾਦ ਸ਼ਾਹ ਦਰਬਾਰ ਟਰੱਸਟ ਨਕੋਦਰ ਦੇ ਖ਼ਜ਼ਾਨਚੀ ਕਮਲ ਰਿਹਾਨ ਸੁਚੰਦਰ ਕਿ੍ਸ਼ਨ ਰਿਹਾਨ ਵਲੋਂ ਨਿਭਾਈ ਗਈ | ਸਮਾਗਮ ਦੌਰਾਨ ਮਸ਼ਹੂਰ ਕੱਵਾਲ ਤਾਰਿਕ ਹੁਸੈਨ, ਮਸ਼ਹੂਰ ਕਲਾਕਾਰ ਸਿਟੀਜ਼ ਲੁਧਿਆਣਾ ਤੇ ਗਾਇਕ ਰੋਸ਼ਨ ਪਿ੍ੰਸ ਨੇ ਆਪਣੇ ਆਪਣੇ ਅੰਦਾਜ਼ ਵਿਚ ਆਪਣੀ ਹਾਜ਼ਰੀ ਲਗਵਾਈ ਤੇ ਸਰੋਤਿਆਂ ਨੂੰ ਕੀਲ ਕੇ ਰੱਖ ਦਿੱਤਾ | ਸਮਾਗਮ ਵਿਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਆਪਣੇ ਸਾਥੀਆਂ ਸਮੇਤ ਦਰਗਾਹ ਵਿਖੇ ਹਾਜ਼ਰੀ ਲਗਵਾਈ ਅਤੇ ਸਾਈਂ ਲਾਡੀ ਸ਼ਾਹ ਦੇ ਜਨਮ ਦਿਨ ਦੀ ਸਮੂਹ ਸੰਗਤ ਨੂੰ ਵਧਾਈ ਦਿੱਤੀ | ਇਸ ਮੌਕੇ ਦਰਗਾਹ ਦੇ ਮੁੱਖ ਸੇਵਾਦਾਰ ਅਮਿਤ ਰਿੰਕੂ, ਪ੍ਰਧਾਨ ਵਰੁਣ ਸ਼ਰਮਾ, ਚੇਅਰਮੈਨ ਰਾਜ ਮੋਹਨ ਪੁਰੀ, ਸੀਨੀਅਰ ਵਾਈਸ ਚੇਅਰਮੈਨ ਹੈਪੀ ਛੁਰਾ ਅਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਦਿਨੇਸ਼ ਧੀਰ ਵਲੋਂ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੂੰ ਸਾਈਂ ਲਾਡੀ ਸ਼ਾਹ ਦਾ ਯਾਦਗਾਰੀ ਚਿੰਨ੍ਹ ਅਤੇ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ, ਪੀ. ਏ.

Ad Position 21
No active advertisement
ਅਜੀਤ ਡੈਸਕ 29-09-2026
ਸੁਲਤਾਨਪੁਰ ਲੋਧੀ, 28 ਸਤੰਬਰ (ਨਰੇਸ਼ ਹੈਪੀ)-ਦਰਗਾਹ ਲਾਲਾਂ ਵਾਲਾ ਪੀਰ ਪ੍ਰਬੰਧਕ ਕਮੇਟੀ ਵੱਲੋਂ ਮੁੱਖ ਸੇਵਾਦਾਰ ਅਮਿਤ ਕੁਮਾਰ ਰਿੰਕੂ ਦੀ ਅਗਵਾਈ ਹੇਠ ਸਾਈਂ ਗੁਲਾਮ ਸ਼ਾਹ ਲਾਡੀ ਦਾ ਜਨਮ ਦਿਨ ਦਰਗਾਹ ਲਾਲਾਂ ਵਾਲਾ ਪੀਰ ਸੁਲਤਾਨਪੁਰ ਲੋਧੀ ਵਿਖੇ ਬੀਤੀ ਰਾਤ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਕੇਕ ਕੱਟਣ ਦੀ ਰਸਮ ਮੁਰਾਦ ਸ਼ਾਹ ਦਰਬਾਰ ਟਰੱਸਟ ਨਕੋਦਰ ਦੇ ਖ਼ਜ਼ਾਨਚੀ ਕਮਲ ਰਿਹਾਨ ਸੁਚੰਦਰ ਕਿ੍ਸ਼ਨ ਰਿਹਾਨ ਵਲੋਂ ਨਿਭਾਈ ਗਈ | ਸਮਾਗਮ ਦੌਰਾਨ ਮਸ਼ਹੂਰ ਕੱਵਾਲ ਤਾਰਿਕ ਹੁਸੈਨ, ਮਸ਼ਹੂਰ ਕਲਾਕਾਰ ਸਿਟੀਜ਼ ਲੁਧਿਆਣਾ ਤੇ ਗਾਇਕ ਰੋਸ਼ਨ ਪਿ੍ੰਸ ਨੇ ਆਪਣੇ ਆਪਣੇ ਅੰਦਾਜ਼ ਵਿਚ ਆਪਣੀ ਹਾਜ਼ਰੀ ਲਗਵਾਈ ਤੇ ਸਰੋਤਿਆਂ ਨੂੰ ਕੀਲ ਕੇ ਰੱਖ ਦਿੱਤਾ | ਸਮਾਗਮ ਵਿਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਆਪਣੇ ਸਾਥੀਆਂ ਸਮੇਤ ਦਰਗਾਹ ਵਿਖੇ ਹਾਜ਼ਰੀ ਲਗਵਾਈ ਅਤੇ ਸਾਈਂ ਲਾਡੀ ਸ਼ਾਹ ਦੇ ਜਨਮ ਦਿਨ ਦੀ ਸਮੂਹ ਸੰਗਤ ਨੂੰ ਵਧਾਈ ਦਿੱਤੀ | ਇਸ ਮੌਕੇ ਦਰਗਾਹ ਦੇ ਮੁੱਖ ਸੇਵਾਦਾਰ ਅਮਿਤ ਰਿੰਕੂ, ਪ੍ਰਧਾਨ ਵਰੁਣ ਸ਼ਰਮਾ, ਚੇਅਰਮੈਨ ਰਾਜ ਮੋਹਨ ਪੁਰੀ, ਸੀਨੀਅਰ ਵਾਈਸ ਚੇਅਰਮੈਨ ਹੈਪੀ ਛੁਰਾ ਅਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਦਿਨੇਸ਼ ਧੀਰ ਵਲੋਂ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੂੰ ਸਾਈਂ ਲਾਡੀ ਸ਼ਾਹ ਦਾ ਯਾਦਗਾਰੀ ਚਿੰਨ੍ਹ ਅਤੇ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ, ਪੀ.ਏ. ਲਵਪ੍ਰੀਤ ਸਿੰਘ, ਪ੍ਰਦੀਪ ਥਿੰਦ, ਬਾਬਾ ਹੁਸ਼ਿਆਰ ਸਿੰਘ, ਜਸਕੰਵਲ ਸਿੰਘ ਤਲਵੰਡੀ ਚੌਧਰੀਆਂ, ਸੁਖਵਿੰਦਰ ਸਿੰਘ ਸੋਢੀ ਸ਼ਾਲਾਪੁਰ, ਕੌਂਸਲਰ ਜਤਿੰਦਰ ਸੇਠੀ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੇ ਵੀ ਦਰਗਾਹ ਵਿਖੇ ਹਾਜ਼ਰੀ ਲਗਵਾ ਕੇ ਸਾਈਂ ਲਾਡੀ ਸ਼ਾਹ ਜੀ ਦੇ ਜਨਮ ਦਿਹਾੜੇ ਦੀ ਵਧਾਈ ਦਿੱਤੀ | ਇਸ ਮੌਕੇ ਰਾਮਲੀਲਾ ਕਮੇਟੀ ਚੌਕ ਚੇਲਿਆਂ ਦੇ ਖ਼ਜ਼ਾਨਚੀ ਇੰਦਰ ਮੋਹਨ ਗੁਪਤਾ, ਸਤਪਾਲ ਮਨਚੰਦਾ, ਬਿ੍ਜ ਮੋਹਨ ਰੋੜਾ, ਦਿਲਾਵਰ ਸਿੰਘ ਪੰਛੀ, ਅਮਿਤ ਛੁਰਾ, ਵੀਨੂ ਸੇਖੜੀ, ਜੈਪਾਲ ਢੀਂਗਰਾ, ਅਮਨ ਮਰਵਾਹਾ, ਲਕਸ਼ਮੀ ਕਾਂਤ ਸੋਨੂੰ, ਵਿਨੋਦ ਸਹਿਗਲ, ਮਾਧਵ ਗੁਪਤਾ, ਸੁੱਚਾ ਸਿੰਘ, ਕਾਨਵ ਧੀਰ, ਹਰਪਿੰਦਰ ਸਿੰਘ ਢਿੱਲੋਂ, ਸਤੀਸ਼ ਟਕਸਾਲੀ, ਮੁਕੇਸ਼ ਪਾਠਕ, ਅਸ਼ਵਨੀ ਸ਼ਰਮਾ, ਹਨੀ ਪੁਰੀ, ਡੀ.ਐੱਸ.ਪੀ. ਧਰਿੰਦਰ ਵਰਮਾ, ਸਮੁੰਦਰ ਸਿੰਘ ਢਿੱਲੋਂ, ਦੀਪਕ ਧੀਰ ਪ੍ਰਧਾਨ ਪ੍ਰੈੱਸ ਕਲੱਬ, ਸੰਨੀ ਸਹੋਤਾ ਅਤੇ ਸੁਰਿੰਦਰਜੀਤ ਸਿੰਘ ਸਾਬਕਾ ਕੌਂਸਲਰ ਸਮੇਤ ਹੋਰ ਪਤਵੰਤੇ ਸੱਜਣਾਂ ਨੂੰ ਵੀ ਸਾਈਂ ਲਾਡੀ ਸ਼ਾਹ ਦੀ ਤਸਵੀਰ ਵਾਲੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਤੋਂ ਇਲਾਵਾ ਚੇਅਰਮੈਨ ਰਾਜ ਮੋਹਨ ਪੁਰੀ, ਲੱਕੀ ਪੁਰੀ, ਦੇਵ ਮੋਹਨ ਪੁਰੀ, ਹੈਪੀ ਛੁਰਾ, ਵਰੁਣ ਸ਼ਰਮਾ, ਅਮਿਤ ਰਿੰਕੂ, ਡਿੰਪਲ ਟੰਡਨ, ਕਰਨ ਸਹਿਗਲ, ਅਸ਼ਵਨੀ ਸ਼ਰਮਾ, ਸੰਨੀ ਸੰਧੂ, ਲਕਸ਼ਮੀ ਨੰਦਨ, ਦੀਪਕ ਸ਼ਰਮਾ, ਰਵੀ ਕੁਮਾਰ, ਸਿਮਰਨਜੀਤ ਸਿੰਘ ਸੰਧੂ, ਸਾਇਮਨ ਅਰੋੜਾ, ਭਵਨੇਸ਼ ਨਈਅਰ, ਕਾਲੀ ਨਈਅਰ ਅਤੇ ਜਤਿਨ ਚੌਧਰੀ ਸਮੇਤ ਹੋਰ ਸ਼ਖ਼ਸੀਅਤਾਂ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਡਾਲਾ ਪੁੱਜੀ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਦਾ ਸ਼ਾਨਦਾਰ ਸਵਾਗਤ ਅਗਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਨੂੰ ਸਮਰਪਿਤ ਕੀਰਤਨ ਦਰਬਾਰ ਕਰਵਾਇਆ
Ad Position 24