28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਨਡਾਲਾ ਪੁੱਜੀ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਦਾ ਸ਼ਾਨਦਾਰ ਸਵਾਗਤ

ਨਡਾਲਾ, 28 ਸਤੰਬਰ (ਰਘਬਿੰਦਰ ਸਿੰਘ)-ਭਾਜਪਾ ਦੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਅੱਜ ਕਸਬਾ ਨਡਾਲਾ ਵਿਖੇ ਪੁੱਜੀ, ਜਿੱਥੇ ਭਾਜਪਾ ਦੇ ਕਨਵੀਨਰ ਰਮੇਸ਼ ਸ਼ਰਮਾ, ਸੀਨੀਅਰ ਆਗੂ ਅਮਨਦੀਪ ਸਿੰਘ ਗੋਰਾ ਗਿੱਲ ਅਤੇ ਮੁੱਖ ਸੇਵਾਦਾਰ ਸੌਰਵ ਖੁੱਲਰ ਤੇ ਹੋਰਨਾਂ ਭਾਜਪਾ ਆਗੂਆਂ ਵਲੋਂ ਯਾਤਰਾ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ | ਇਸ ਮੌਕੇ ਨਡਾਲਾ ਦੇ ਸੁਭਾਨਪੁਰ ਰੋਡ ਸਥਿਤ ਗੁਰਾਇਆ ਜਿੰਮ ਨੇੜੇ ਕਰਵਾਏ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਭਾਜਪਾ ਦੇ ਸੀਨੀਅਰ ਆਗੂ ਵਿਜੈ ਸਾਂਪਲਾ ਨੇ ਕਿਹਾ ਕਿ ਇਹ ਯਾਤਰਾ ਮਹਿਜ਼ ਸਿਆਸੀ ਪ੍ਰੋਗਰਾਮ ਨਹੀਂ, ਸਗੋਂ ਨਸ਼ਿਆਂ ਕਾਰਨ ਉੱਜੜੇ ਪਰਿਵਾਰਾਂ ਦਾ ਦਰਦ ਸਮਝਣ ਅਤੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਲੋਕਾਂ ਨੂੰ ਇੱਕਜੁੱਟ ਕਰਨ ਦਾ ਸੰਕਲਪ ਹੈ | ਹਰਿਆਣਾ ਦੇ ਸਾਬਕਾ ਮੰਤਰੀ ਅਸੀਮ ਗੋਇਲ ਨੇ ਕਿਹਾ ਕਿ ਨਸ਼ਿਆਂ ਕਾਰਨ ਆਪਣੇ ਪੰਜ ਜਵਾਨ ਪੁੱਤਰ ਗੁਆ ਚੁੱਕੀ ਮਾਂ ਦਾ ਦਰਦ ਪੰਜਾਬ ਦੀ ਤ੍ਰਾਸਦੀ ਦੀ ਸਭ ਤੋਂ ਵੱਡੀ ਤਸਵੀਰ ਹੈ | ਗੋਇਲ ਨੇ ਕਿਹਾ ਕਿ ਨਸ਼ਾ ਮੁਕਤੀ ਸਿਰਫ਼ ਗਿ੍ਫ਼ਤਾਰੀਆਂ ਨਾਲ ਨਹੀਂ ਹੋਵੇਗੀ; ਸਪਲਾਈ ਚੇਨ ਤੋੜਨ ਦੇ ਨਾਲ ਨਸ਼ਾ ਪੀੜਤਾਂ ਦੇ ਇਲਾਜ, ਪੁਨਰਵਾਸ ਅਤੇ ਨੌਜਵਾਨਾਂ ਲਈ ਰੁਜ਼ਗਾਰ ‘ਤੇ ਵੀ ਬਰਾਬਰ ਧਿਆਨ ਦੇਣਾ ਪਵੇਗਾ | ਪੰਜਾਬ ਭਾਜਪਾ ਦੇ ਜਨਰਲ ਸਕੱਤਰ ਅਤੇ ਯਾਤਰਾ ਇੰਚਾਰਜ ਰਜਨੀਸ਼ ਧੀਮਾਨ ਨੇ ਕਿਹਾ ਕਿ ਯਾਤਰਾ ਦਾ ਵਿਰੋਧ ਕਰਨ ਦੀ ਥਾਂ ਸਰਕਾਰ ਨੂੰ ਦੱਸਣਾ ਚਾਹੀਦਾ ਹੈ ਕਿ ਵੱਡੇ ਨਸ਼ਾ ਤਸਕਰੀ ਨੈੱਟਵਰਕ ਖ਼ਿਲਾਫ਼ ਕਿੰਨੀ ਨਿਰਣਾਇਕ ਕਾਰਵਾਈ ਹੋਈ ਹੈ | ਪੰਜਾਬ ਭਾਜਪਾ ਦੇ ਉਪ ਪ੍ਰਧਾਨ ਅਤੇ ਯਾਤਰਾ ਕੋਆਰਡੀਨੇਟਰ ਰਵੀਕਰਨ ਸਿੰਘ ਕਾਹਲੋਂ ਨੇ ਕਿਹਾ ਕਿ ‘ਬਦਲਾਅ’ ਅਤੇ ‘ਝਾੜੂ’ ਦੇ ਨਾਮ ‘ਤੇ ਪੰਜਾਬ ਬਦਲਣ ਦਾ ਵਾਅਦਾ ਕਰਨ ਵਾਲੀ ਸਰਕਾਰ ਵਿਚ ਅੱਜ ਮਾਵਾਂ ਆਪਣੇ ਪੁੱਤਰਾਂ ਦੀਆਂ ਲਾਸ਼ਾਂ ਚੁੱਕ ਰਹੀਆਂ ਹਨ | ਭਾਜਪਾ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਨੇ ਕਿਹਾ ਕਿ ਪੰਜਾਬ ਨੂੰ ਨਸ਼ੇ ਦੇ ਖ਼ਿਲਾਫ਼ ਸਿਰਫ਼ ਨਾਅਰਿਆਂ ਨਹੀਂ, ਸਖ਼ਤ ਕਾਰਵਾਈ, ਪੁਲਿਸ ਦੀ ਜਵਾਬਦੇਹੀ ਅਤੇ ਵੱਡੇ ਤਸਕਰਾਂ ਤੱਕ ਪਹੁੰਚਣ ਵਾਲੇ ਪ੍ਰਭਾਵਸ਼ਾਲੀ ਤੰਤਰ ਦੀ ਲੋੜ ਹੈ | ਇਸ ਦੌਰਾਨ ਅਮਨਦੀਪ ਸਿੰਘ ਗੋਰਾ ਗਿੱਲ ਵਲੋਂ ਵੱਖ-ਵੱਖ ਸ਼ਖ਼ਸੀਅਤਾਂ ਦਾ ਮਾਨ-ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਰਮੇਸ਼ ਸ਼ਰਮਾ ਕਨਵੀਨਰ ਭੁਲੱਥ, ਭਾਜਪਾ ਮੁੱਖ ਸੇਵਾਦਾਰ ਸੌਰਵ ਖੁੱਲਰ, ਸਾਹਿਲ ਬਾਵਾ ਨਡਾਲਾ, ਰਮਨ ਬੇਗੋਵਾਲ, ਸਾਬੀ ਢਿਲਵਾਂ, ਸੰਤੋਖ ਸਿੰਘ ਹੰਭੋਵਾਲ, ਸੁਖਮਨ ਸਿੰਘ ਘੱਗ, ਸਤਬੀਰ ਸਿੰਘ ਸੱਤੀ, ਜਤਿੰਦਰ ਸਿੰਘ ਸਾਜਨ, ਪੰਡਿਤ ਰਮੇਸ਼ ਕੁਮਾਰ, ਗੁਰਚਰਨ ਸਿੰਘ ਬਿੱਟੂ, ਮਨਜੀਤ ਸਿੰਘ ਬਿੱਟੂ, ਗੁਰਪਾਲ ਸਿੰਘ ਜੈ ਰਾਮਪੁਰ, ਟਿੰਕੂ ਜੈਰਾਮਪੁਰ, ਬਾਬਾ ਬੀਰੀ, ਮਹੰਗ ਸਿੰਘ, ਅੰਮਿ੍ਤ ਸਿੰਘ ਖੱਖ, ਸਤਬੀਰ ਸਿੰਘ ਸਿੱਪੀ, ਮੰਗੀ ਢੀਂਗਰਾ ਅਤੇ ਹੋਰ ਵੱਡੀ ਗਿਣਤੀ ਵਿਚ ਭਾਜਪਾ ਆਗੂ ਹਾਜ਼ਰ ਸਨ | ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਦਾ ਸੁਭਾਨਪੁਰ ਪਹੁੰਚਣ ’ ਤੇ ਭਾਜਪਾ ਆਗੂਆਂ ਵਲੋਂ ਸਵਾਗਤ ਸੁਭਾਨਪੁਰ, (ਸਤਨਾਮ ਸਿੰਘ)-ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵੱਲੋਂ ਸੂਬੇ ਭਰ ਵਿਚ ਕੱਢੀ ਜਾ ਰਹੀ ਨਸ਼ਾ ਮੁਕਤ ਪੰਜਾਬ ਯਾਤਰਾ ਕਪੂਰਥਲਾ ਪਹੁੰਚਣ ਤੋਂ ਪਹਿਲਾਂ, ਯਾਤਰਾ ਹਲਕੇ ਦੇ ਸੁਭਾਨਪੁਰ ਪਹੁੰਚੀ, ਜਿੱਥੇ ਭਾਜਪਾ ਆਗੂਆਂ ਨੇ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਦੀ ਅਗਵਾਈ ਹੇਠ ਸ਼ਾਨਦਾਰ ਸਵਾਗਤ ਕੀਤਾ | ਇਸ ਮੌਕੇ ਭਾਜਪਾ ਆਗੂਆਂ ਨੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਅਤੇ ਸਮਾਜ ਵਿਚ ਨਸ਼ਿਆਂ ਦੀ ਦੁਰਵਰਤੋਂ ਵਿਰੁੱਧ ਜਾਗਰੂਕਤਾ ਪੈਦਾ ਕਰਨ ਦਾ ਪ੍ਰਣ ਲਿਆ | ਇਸ ਮੌਕੇ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਨਸ਼ਾ ਮੁਕਤ ਪੰਜਾਬ ਯਾਤਰਾ ਦਾ ਉਦੇਸ਼ ਕਿਸੇ ਰਾਜਨੀਤਿਕ ਲਾਭ ਲਈ ਨਹੀਂ, ਸਗੋਂ ਪੰਜਾਬ, ਪੰਜਾਬੀਆਂ ਅਤੇ ਆਉਣ ਵਾਲੀਆਂ ਨੌਜਵਾਨ ਪੀੜ੍ਹੀਆਂ ਨੂੰ ਨਸ਼ਿਆਂ ਦੀ ਸਮੱਸਿਆ ਤੋਂ ਬਚਾਉਣ ਲਈ ਜਨਤਕ ਜਾਗਰੂਕਤਾ ਪੈਦਾ ਕਰਨਾ ਹੈ | ਇਸ ਮੌਕੇ ਸੰਨੀ ਬੈਂਸ, ਰੋਸ਼ਨ ਲਾਲ ਸਭਰਵਾਲ, ਰਾਜਨ ਠੀਗੀ, ਸ਼ਿਵਮ ਸਭਰਵਾਲ, ਬਿੱਟੂ ਧੰਮ, ਸਰਬਜੀਤ ਸਿੰਘ ਦਿਓਲ, ਧਰਮਪਾਲ ਮਹਾਜਨ, ਕਮਲ ਪ੍ਰਭਾਕਰ, ਡਾ: ਅਮਰਨਾਥ, ਪਵਨ ਧੀਰ, ਕਪਿਲ ਧੀਰ, ਕਪੂਰ ਚੰਦ ਥਾਪਰ, ਰਿਤੂ ਕੁਮਰਾ, ਆਭਾ ਆਨੰਦ, ਸੁਮਿਤਾ ਵਾਲੀਆ, ਬਲਵਿੰਦਰ ਸਿੰਘ ਰਾਇਆਵਾਲ, ਬਲਵੰਤ ਸਿੰਘ ਬੂਟਾ, ਲੱਕੀ ਸਰਪੰਚ, ਵਿੱਕੀ ਗੁਜਰਾਲ, ਰਾਜੇਸ਼ ਪਾਸੀ, ਸੁਰਜੀਤ ਸਿੰਘ, ਗੁਰਜੀਤ ਠੀਕਰੀਵਾਲ, ਰਵੀਕਰਨ ਕਾਹਲੋਂ, ਰਜਨੀਸ਼ ਧੀਮਾਨ, ਸੂਰਜ ਭਾਰਦਵਾਜ, ਸੌਰਵ ਖੁੱਲਰ, ਗੋਰਾ ਗਿੱਲ ਆਦਿ ਹਾਜ਼ਰ ਸਨ |

Ad Position 21
No active advertisement
ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਦਾ ਸੁਭਾਨਪੁਰ ਵਿਖੇ ਸਵਾਗਤ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ, ਸਾਬਕਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਤੇ ਹੋਰ ਭਾਜਪਾ ਆਗੂ | ਤਸਵੀਰ : ਸਤਨਾਮ ਸਿੰਘ 29-09-2026

Ad Position 22
No active advertisement
ਪਿਛਲੀ ਖ਼ਬਰ ਟੁੱਟੀਆਂ ਸੜਕਾਂ ਕਾਰਨ ਫਗਵਾੜਾ ਮੰਡੀ ’ਚ ਝੋਨੇ ਦੀ ਆਮਦ ਪ੍ਰਭਾਵਿਤ ਹੋਣ ਦੀ ਸੰਭਾਵਨਾ ਅਗਲੀ ਖ਼ਬਰ ਸਾਈਂ ਲਾਡੀ ਸ਼ਾਹ ਦੇ ਜਨਮ ਦਿਨ ਧਾਰਮਿਕ ਸਮਾਗਮ ਕਰਵਾਇਆ
Ad Position 24