ਆਈ.ਐਮ.ਏ. ਦੀ ਮੀਟਿੰਗ ਦੌਰਾਨ ਡਾ. ਨਵੀਨ ਮਿੱਤਲ ਨੇ ਡਾਈਬਟੀਜ਼ ਨਾਲ ਹੋਣ ਵਾਲੇ ਪ੍ਰਭਾਵਾਂ ’ਤੇ ਕੀਤੀ ਵਿਚਾਰ-ਚਰਚਾ
ਕਪੂਰਥਲਾ, 1 ਅਕਤੂਬਰ (ਸਡਾਨਾ)-ਇੰਡੀਅਨ ਮੈਡੀਕਲ ਐਸੋਸੀਏਸ਼ਨ ਕਪੂਰਥਲਾ ਦੀ ਸੀ. ਐਮ.
ਕਪੂਰਥਲਾ, 1 ਅਕਤੂਬਰ (ਸਡਾਨਾ)-ਇੰਡੀਅਨ ਮੈਡੀਕਲ ਐਸੋਸੀਏਸ਼ਨ ਕਪੂਰਥਲਾ ਦੀ ਸੀ.ਐਮ.ਈ. ਮੀਟਿੰਗ ਪ੍ਰਧਾਨ ਡਾ. ਰਵਜੀਤ ਸਿੰਘ ਦੀ ਅਗਵਾਈ ਹੇਠ ਸਥਾਨਕ ਇਕ ਹੋਟਲ ਵਿਖੇ ਹੋਈ | ਜਿਸ ਵਿਚ ਸਿਵਲ ਸਰਜਨ ਡਾ. ਰਾਜੀਵ ਪ੍ਰਾਸ਼ਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ | ਮੀਟਿੰਗ ਦੌਰਾਨ ਡੀ.ਐਮ.ਸੀ. ਹਸਪਤਾਲ ਲੁਧਿਆਣਾ ਦੇ ਡਾ. ਨਵੀਨ ਮਿੱਤਲ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਅਤੇ ਜੀ.ਐਲ.ਪੀ.-1 ਐਗੋਨਿਸਟ ਦੇ ਸਬੰਧ ਵਿਚ ਇਲਾਜ ਦੇ ਪਹਿਲੂਆਂ ਸਬੰਧੀ ਹਾਜ਼ਰਾਂ ਨੂੰ ਜਾਣੂ ਕਰਵਾਇਆ | ਉਨ੍ਹਾਂ ਆਪਣੇ ਸੰਬੋਧਨ ਦੌਰਾਨ ਡਾਈਬਟੀਜ਼ ਤੋਂ ਅੱਗੇ ਸੈਮਾਗਲੂਟਾਈਡ ਦੇ ਪ੍ਰਭਾਵਾਂ ਸਬੰਧੀ ਹਾਜ਼ਰਾਂ ਨੂੰ ਦੱਸਿਆ ਅਤੇ ਇਸ ਦੇ ਇਲਾਜ ਸਬੰਧੀ ਵਿਚਾਰ ਚਰਚਾ ਕੀਤੀ | ਆਈ.ਐਮ.ਏ. ਵਲੋਂ ਨਿਰੰਤਰ ਮਾਹਿਰ ਡਾਕਟਰਾਂ ਦੇ ਨਾਲ ਵਿਚਾਰ ਚਰਚਾ ਦੇ ਪ੍ਰੋਗਰਾਮ ਕਰਵਾਏ ਜਾਂਦੇ ਹਨ ਤਾਂ ਜੋ ਵੱਖ-ਵੱਖ ਬਿਮਾਰੀਆਂ ਤੇ ਇਲਾਜ ਸਬੰਧੀ ਨਵੀਆਂ ਤਕਨੀਕਾਂ ਤੋਂ ਲੋਕਾਂ ਤੇ ਡਾਕਟਰਾਂ ਨੂੰ ਜਾਣੂ ਕਰਵਾਇਆ ਜਾ ਸਕੇ | ਇਸ ਮੌਕੇ ਆਈ.ਐਮ.ਏ. ਵਲੋਂ ਡਾ. ਨਵੀਨ ਮਿੱਤਲ ਨੂੰ ਸਨਮਾਨਿਤ ਵੀ ਕੀਤਾ ਗਿਆ | ਮੀਟਿੰਗ ਦੌਰਾਨ ਡਾ. ਪ੍ਰਭਜੀਤ ਔਜਲਾ, ਡਾ. ਡੀ.ਕੇ. ਮਿੱਤਲ, ਡਾ. ਸੁਰਿੰਦਰ ਕੁਮਾਰ, ਡਾ. ਹਰਪ੍ਰੀਤ ਮੋਮੀ, ਡਾ. ਅਰਸ਼ਦੀਪ ਕੌਰ, ਡਾ. ਹਰਜੀਤ ਸਿੰਘ, ਡਾ. ਬੀ.ਐਸ. ਮੋਮੀ, ਡਾ. ਐਸ.ਐਸ. ਗਿੱਲ, ਡਾ. ਬਰਿੰਦਰ ਕੌਰ ਗਿੱਲ, ਡਾ. ਅਮਨਪ੍ਰੀਤ ਕੌਰ, ਡਾ. ਮਮਤਾ ਪ੍ਰਾਸ਼ਰ, ਡਾ. ਸਰਤਾਜ ਸਿੰਘ, ਡਾ. ਐਚ.ਐਲ. ਮਹਿੰਮੀ, ਡਾ. ਸੰਦੀਪ ਧਵਨ, ਡਾ. ਸਿੰਮੀ ਧਵਨ, ਡਾ. ਪ੍ਰੇਮਜੀਤ ਸਿੰਘ ਥਿੰਦ, ਡਾ. ਅਮਨਦੀਪ ਸਿੰਘ, ਡਾ. ਮਧੂ ਸੂਦਨ ਸੰਗਰ, ਡਾ. ਰਜੇਸ਼ ਮੋਹਨ, ਡਾ. ਅਮਨ ਸੁਮਿਤ ਅਰੋੜਾ, ਡਾ. ਵਿਪਨ ਅਰੋੜਾ, ਡਾ. ਅੰਜੂ ਅਰੋੜਾ, ਡਾ. ਗੌਰਵ ਕਪੂਰ, ਡਾ. ਪ੍ਰਭਦੀਪ ਔਲਖ, ਡਾ. ਸੰਦੀਪ ਥਿੰਦ, ਡਾ. ਪ੍ਰਮੋਦ ਤੇ ਹੋਰ ਹਾਜ਼ਰ ਸਨ |