ਮਾਂ ਦੁਰਗਾ ਦਰਸ਼ਨ ਕਲੱਬ ਭੁਲੱਥ ਵਲੋਂ ਸ਼ਰਧਾ ਭਾਵਨਾ ਨਾਲ ਕਰਵਾਇਆ ਸਾਲਾਨਾ ਜਾਗਰਣ
ਕਲੇਰ ਕੰਠ , ਦਲਵਿੰਦਰ ਦਿਆਲਪੁਰੀ ਤੇ ਸਲੀਮ ਪਠਾਨ ਨੇ ਮਹਾਂਮਾਈ ਦਾ ਗੁਣਗਾਨ ਕੀਤਾ
ਭੁਲੱਥ, 4 ਅਕਤੂਬਰ (ਮਨਜੀਤ ਸਿੰਘ ਰਤਨ, ਮੇਹਰ ਚੰਦ ਸਿੱਧੂ)-ਮਾਂ ਦੁਰਗਾ ਦਰਸ਼ਨ ਕਲੱਬ ਭੁਲੱਥ ਵੱਲੋਂ ਸਾਲਾਨਾ ਜਾਗਰਨ ਸਰਕਾਰੀ ਸਕੂਲ ਭੁਲੱਥ ਦੇ ਖੇਡ ਮੈਦਾਨ ਵਿਚ ਬੜੀ ਸ਼ਰਧਾ ਭਾਵਨਾ ਅਤੇ ਧੂਮਧਾਮ ਨਾਲ ਕਰਵਾਇਆ ਗਿਆ | ਇਸ ਜਾਗਰਨ ਵਿਚ ਪ੍ਰਸਿੱਧ ਗਾਇਕ ਕਲੇਰ ਕੰਠ, ਦਲਵਿੰਦਰ ਦਿਆਲਪੁਰੀ ਤੇ ਸਲੀਮ ਪਠਾਨ ਵੱਲੋਂ ਬਹੁਤ ਸੁੰਦਰ ਤੇ ਸੁਰੀਲੀ ਆਵਾਜ਼ ਨਾਲ ਮਹਾਂਮਾਈ ਜੀ ਦੇ ਗੁਣਗਾਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ | ਜਾਗਰਨ ਦੀ ਸ਼ੋਭਾ ਵਧਾਉਣ ਲਈ ਮਾਂ ਜਵਾਲਾ ਜੀ ਦੇ ਦਰਬਾਰ ਤੋਂ ਪਾਵਨ ਜੋਤ ਲਿਆਂਦੀ ਗਈ | ਇਸ ਜਾਗਰਨ ਵਿਚ ‘ਆਪ’ ਆਗੂ ਹਲਕਾ ਇੰਚਾਰਜ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਨੇ ਆਪਣੇ ਸਾਥੀਆਂ ਸਮੇਤ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਜਾਗਰਨ ਦੀ ਸਮੂਹ ਸੰਗਤਾਂ ਨੂੰ ਵਧਾਈ ਦਿੰਦੇ ਹੋਏ ਕਲੱਬ ਵੱਲੋਂ ਕੀਤੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ | ਉਨ੍ਹਾਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਕਿਹਾ ਧਾਰਮਿਕ ਸਮਾਗਮਾਂ ਤੋਂ ਸਾਨੂੰ ਬਹੁਤ ਪੇ੍ਰਰਨਾ ਮਿਲਦੀ ਹੈ | ਇਸ ਮੌਕੇ ਆਏ ਹੋਏ ਨਗਰ ਦੇ ਮੋਹਤਬਰ ਵਿਅਕਤੀਆਂ ਦਾ ਕਲੱਬ ਦੇ ਪ੍ਰਧਾਨ ਭੁਪੇਸ਼ ਸ਼ਰਮਾ, ਬਾਬਾ ਦੀਪਕ ਸ਼ਾਹ, ਸਟੇਟ ਅਵਾਰਡੀ ਮਾ. ਦਿਨੇਸ਼ ਸ਼ਰਮਾ, ਰਕੇਸ਼ ਖੰਨਾ, ਅਨਿਲ ਦੱਤਾ, ਮੰਗਤ ਰਾਮ ਸਿੱਧੂ, ਤੇ ਹੋਰਨਾਂ ਵੱਲੋਂ ਸਨਮਾਨ ਕੀਤੇ ਗਏ ਅਤੇ ਸਮੂਹ ਸੰਗਤਾਂ ਦਾ ਜਾਗਰਨ ਵਿਚ ਹਾਜ਼ਰੀ ਭਰਨ ਦਾ ਧੰਨਵਾਦ ਕੀਤਾ ਗਿਆ | ਸਟੇਜ ਦਾ ਸੰਚਾਲਨ ਪ੍ਰਸਿੱਧ ਮੰਚ ਸੰਚਾਲਕ ਬਲਦੇਵ ਸਿੱਧੂ ਨੇ ਕੀਤਾ | ਇਸ ਮੌਕੇ ਪ੍ਰਧਾਨ ਨਗਰ ਪੰਚਾਇਤ ਅਤੇ ਹਲਕਾ ਸੰਗਠਨ ਇੰਚਾਰਜ ਰਸ਼ਪਾਲ ਸ਼ਰਮਾ, ਸੀ.
ਭੁਲੱਥ, 4 ਅਕਤੂਬਰ (ਮਨਜੀਤ ਸਿੰਘ ਰਤਨ, ਮੇਹਰ ਚੰਦ ਸਿੱਧੂ)-ਮਾਂ ਦੁਰਗਾ ਦਰਸ਼ਨ ਕਲੱਬ ਭੁਲੱਥ ਵੱਲੋਂ ਸਾਲਾਨਾ ਜਾਗਰਨ ਸਰਕਾਰੀ ਸਕੂਲ ਭੁਲੱਥ ਦੇ ਖੇਡ ਮੈਦਾਨ ਵਿਚ ਬੜੀ ਸ਼ਰਧਾ ਭਾਵਨਾ ਅਤੇ ਧੂਮਧਾਮ ਨਾਲ ਕਰਵਾਇਆ ਗਿਆ | ਇਸ ਜਾਗਰਨ ਵਿਚ ਪ੍ਰਸਿੱਧ ਗਾਇਕ ਕਲੇਰ ਕੰਠ, ਦਲਵਿੰਦਰ ਦਿਆਲਪੁਰੀ ਤੇ ਸਲੀਮ ਪਠਾਨ ਵੱਲੋਂ ਬਹੁਤ ਸੁੰਦਰ ਤੇ ਸੁਰੀਲੀ ਆਵਾਜ਼ ਨਾਲ ਮਹਾਂਮਾਈ ਜੀ ਦੇ ਗੁਣਗਾਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ | ਜਾਗਰਨ ਦੀ ਸ਼ੋਭਾ ਵਧਾਉਣ ਲਈ ਮਾਂ ਜਵਾਲਾ ਜੀ ਦੇ ਦਰਬਾਰ ਤੋਂ ਪਾਵਨ ਜੋਤ ਲਿਆਂਦੀ ਗਈ | ਇਸ ਜਾਗਰਨ ਵਿਚ ‘ਆਪ’ ਆਗੂ ਹਲਕਾ ਇੰਚਾਰਜ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਨੇ ਆਪਣੇ ਸਾਥੀਆਂ ਸਮੇਤ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਜਾਗਰਨ ਦੀ ਸਮੂਹ ਸੰਗਤਾਂ ਨੂੰ ਵਧਾਈ ਦਿੰਦੇ ਹੋਏ ਕਲੱਬ ਵੱਲੋਂ ਕੀਤੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ | ਉਨ੍ਹਾਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਕਿਹਾ ਧਾਰਮਿਕ ਸਮਾਗਮਾਂ ਤੋਂ ਸਾਨੂੰ ਬਹੁਤ ਪੇ੍ਰਰਨਾ ਮਿਲਦੀ ਹੈ | ਇਸ ਮੌਕੇ ਆਏ ਹੋਏ ਨਗਰ ਦੇ ਮੋਹਤਬਰ ਵਿਅਕਤੀਆਂ ਦਾ ਕਲੱਬ ਦੇ ਪ੍ਰਧਾਨ ਭੁਪੇਸ਼ ਸ਼ਰਮਾ, ਬਾਬਾ ਦੀਪਕ ਸ਼ਾਹ, ਸਟੇਟ ਅਵਾਰਡੀ ਮਾ. ਦਿਨੇਸ਼ ਸ਼ਰਮਾ, ਰਕੇਸ਼ ਖੰਨਾ, ਅਨਿਲ ਦੱਤਾ, ਮੰਗਤ ਰਾਮ ਸਿੱਧੂ, ਤੇ ਹੋਰਨਾਂ ਵੱਲੋਂ ਸਨਮਾਨ ਕੀਤੇ ਗਏ ਅਤੇ ਸਮੂਹ ਸੰਗਤਾਂ ਦਾ ਜਾਗਰਨ ਵਿਚ ਹਾਜ਼ਰੀ ਭਰਨ ਦਾ ਧੰਨਵਾਦ ਕੀਤਾ ਗਿਆ | ਸਟੇਜ ਦਾ ਸੰਚਾਲਨ ਪ੍ਰਸਿੱਧ ਮੰਚ ਸੰਚਾਲਕ ਬਲਦੇਵ ਸਿੱਧੂ ਨੇ ਕੀਤਾ | ਇਸ ਮੌਕੇ ਪ੍ਰਧਾਨ ਨਗਰ ਪੰਚਾਇਤ ਅਤੇ ਹਲਕਾ ਸੰਗਠਨ ਇੰਚਾਰਜ ਰਸ਼ਪਾਲ ਸ਼ਰਮਾ, ਸੀ. ਮੀਤ ਪ੍ਰਧਾਨ ਸੂਰਜ ਕੁਮਾਰ, ਕੌਂਸਲਰ ਲਕਸ਼ ਚੌਧਰੀ, ਕੌਂਸਲਰ ਲਵ ਚੌਧਰੀ, ਕੌਂਸਲਰ ਕੌਂਸਲਰ ਕੁਲਦੀਪ ਸਿੰਘ, ਗੁਰਦੇਵ ਸਿੰਘ, ਮਾ. ਕੰਵਲਜੀਤ ਮੰਨਣ, ਹੈਪੀ ਸ਼ਰਮਾ, ਕਰਨ ਕੁਮਾਰ, ਅਨਿਲ ਕੁਮਾਰ, ਡਾਇਮੰਡ ਖੁਰਾਣਾ, ਕੌਸ਼ਿਕ ਖੁਰਾਣਾ, ਵਿੱਕੀ ਬਹਿਲ ਤੇ ਹੋਰ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |