05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਅਕਾਲੀ ਦਲ ਨੇ ਹਮੇਸ਼ਾ ਪੰਜਾਬੀਆਂ ਦੇ ਹੱਕ ’ਚ ਦਲੇਰੀ ਨਾਲ ਫ਼ੈਸਲੇ ਲਏ-ਟਾਂਡੀ

ਭੁਲੱਥ, 4 ਅਕਤੂਬਰ (ਮੇਹਰ ਚੰਦ ਸਿੱਧੂ)-2027 ‘ਚ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਦੀ ਮਜ਼ਬੂਤ ਸਰਕਾਰ ਬਣਨ ਜਾ ਰਹੀ ਹੈ, ਜਿਸ ਨੂੰ ਵਿਰੋਧੀਆਂ ਦੀਆਂ ਲੱਖ ਸਾਜ਼ਿਸ਼ਾਂ ਵੀ ਰੋਕ ਨਹੀਂ ਸਕਣਗੀਆਂ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਅਕਾਲੀ ਦਲ ਯੂਥ ਵਿੰਗ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਟਾਂਡੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ 2022 ‘ਚ ਪੰਜਾਬੀਆਂ ਨੂੰ ਭਰਮਾ ਕੇ ਉਨ੍ਹਾਂ ਕੋਲੋਂ ਸਿਰਫ਼ ਇਕ ਮੌਕਾ ਮੰਗਿਆ ਸੀ ਤੇ ਉਹ ਆਮ ਆਦਮੀ ਪਾਰਟੀ ਨੂੰ ਦੇ ਕੇ ਲੋਕ ਹੁਣ ਤੱਕ ਭਾਰੀ ਪਛਤਾ ਰਹੇ ਹਨ | ਉਨ੍ਹਾਂ ਕਿਹਾ ਕਿ ਨੈਸ਼ਨਲ ਪਾਰਟੀਆਂ ਤਾਂ ਪੰਜਾਬ ਵਿਚ ਸਰਕਾਰ ਬਣਾ ਕੇ ਆਪਣੇ ਨਿੱਜੀ ਮੁਫਾਦਾਂ ਦੀ ਪੂਰਤੀ ਲਈ ਸੂਬੇ ਦੇ ਸਰੋਤਾਂ ਦੀ ਲੁੱਟ ਹੀ ਕਰਦੀਆਂ ਹਨ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ, ਜਿਸ ਨੇ ਵੱਡੀ ਗਿਣਤੀ ਵਿਚ ਕੁਰਬਾਨੀਆਂ ਦੇ ਕੇ ਆਪਣੀ ਹੋਂਦ ਨੂੰ ਪ੍ਰਗਟਾਉਂਦਿਆਂ ਆਪਣੀ ਸਰਕਾਰ ਵਿਚ ਅਜਿਹੇ ਕੰਮ ਕੀਤੇ ਜਿਹੜੇ ਇਤਿਹਾਸ ਵਿਚ ਕੋਈ ਵੀ ਰਾਸ਼ਟਰੀ ਜਾਂ ਖੇਤਰੀ ਪਾਰਟੀ ਨਹੀਂ ਕਰ ਸਕੀ | ਉਨ੍ਹਾਂ ਨੇ ਕਿਹਾ ਕਿ ਹਰ ਵਿਅਕਤੀ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਵਿਸ਼ਵਾਸ ਰੱਖਦਾ ਹੈ ਤੇ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਜਿਤਾ ਕੇ ਸਰਕਾਰ ਬਣਾਉਣਗੇ |

Ad Position 21
No active advertisement
ਅਜੀਤ ਡੈਸਕ 05-10-2026

Ad Position 22
No active advertisement
ਪਿਛਲੀ ਖ਼ਬਰ ਨੈਸ਼ਨਲ ਸਵੈ-ਇੱਛਿਤ ਖ਼ੂਨਦਾਨ ਦਿਵਸ ਮੌਕੇ ਬਲੱਡ ਬੈਂਕ ਅਗਲੀ ਖ਼ਬਰ ਮਾਂ ਦੁਰਗਾ ਦਰਸ਼ਨ ਕਲੱਬ ਭੁਲੱਥ ਵਲੋਂ ਸ਼ਰਧਾ ਭਾਵਨਾ ਨਾਲ ਕਰਵਾਇਆ ਸਾਲਾਨਾ ਜਾਗਰਣ ਕਲੇਰ ਕੰਠ , ਦਲਵਿੰਦਰ ਦਿਆਲਪੁਰੀ ਤੇ...
Ad Position 24