07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਲਾਇਨਜ਼ ਕਲੱਬ ਸੁਲਤਾਨਪੁਰ ਲੋਧੀ ਵਲੋਂ ਪਿੰਡ ਵਾਟਾਂਵਾਲੀ ਕਲਾਂ ਵਿਖੇ ਬੂਟੇ ਲਗਾਏ

ਸੁਲਤਾਨਪੁਰ ਲੋਧੀ, 6 ਅਕਤੂਬਰ (ਥਿੰਦ)-ਲਾਇਨਜ਼ ਕਲੱਬ ਸੁਲਤਾਨਪੁਰ ਲੋਧੀ ਵੱਲੋਂ ਵਣ ਮਹਾਂ ਉਤਸਵ ਤਹਿਤ ਪਿੰਡ ਵਾਟਾਂ ਵਾਲੀ ਕਲਾਂ ਵਿਖੇ ਵੱਡੀ ਗਿਣਤੀ ਵਿਚ ਬੂਟੇ ਲਗਾਏ ਗਏ | ਇਸ ਮੌਕੇ ਬੋਲਦਿਆਂ ਲਾਇਨਜ਼ ਕਲੱਬ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਲਾਇਨ ਮੁਖ਼ਤਿਆਰ ਸਿੰਘ ਖਿੰਡਾ ਨੇ ਕਿਹਾ ਕਿ ਰੁੱਖ, ਬੂਟੇ ਕੁਦਰਤ ਦੇ ਸਮਤੋਲ ਨੂੰ ਕਾਇਮ ਰੱਖਦੇ ਹਨ ਅਤੇ ਇਹ ਸਾਡੇ ਜੀਵਨ ਦਾ ਮੂਲ ਆਧਾਰ ਹਨ, ਜੋ ਸਾਨੂੰ ਜੀਵਨ ਲਈ ਜ਼ਰੂਰੀ ਤੇ ਬੇਸ਼ਕੀਮਤੀ ਆਕਸੀਜਨ ਮੁਫ਼ਤ ਵਿਚ ਪ੍ਰਦਾਨ ਕਰਦੇ ਹਨ | ਇਸ ਲਈ ਨਾ ਸਿਰਫ਼ ਰੁੱਖ ਲਗਾਉਣੇ ਜ਼ਰੂਰੀ ਹਨ, ਬਲਕਿ ਇਹਨਾਂ ਦੀ ਸਾਂਭ ਸੰਭਾਲ ਕਰਨੀ ਵੀ ਓਨੀ ਹੀ ਜ਼ਰੂਰੀ ਹੈ | ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਵੀ ਇਸ ਨਗਰ ਵਿਚ ਵੱਖ ਵੱਖ ਕਿਸਮਾਂ ਦੇ ਬੂਟੇ ਲਗਾਏ ਗਏ ਸਨ ਜੋ ਹੁਣ ਕਾਫ਼ੀ ਵੱਡੇ ਹੋ ਕੇ ਛਾਵਾਂ, ਹਰਿਆਲੀ ਅਤੇ ਆਕਸੀਜਨ ਵੰਡ ਰਹੇ ਹਨ |ਇਸ ਮੌਕੇ ਲਾਇਨਜ਼ ਕਲੱਬ ਸੁਲਤਾਨਪੁਰ ਲੋਧੀ ਦੇ ਸੀਨੀਅਰ ਮੈਂਬਰ ਲਾਇਨ ਨਰਿੰਦਰ ਸਿੰਘ ਢਿੱਲੋਂ ਜ਼ਿਲ੍ਹਾ ਚੇਅਰਮੈਨ, ਲਾਇਨ ਮੁਖਤਾਰ ਸਿੰਘ ਚੰਦੀ ਸਕੱਤਰ, ਲਾਇਨ ਕਸ਼ਮੀਰ ਸਿੰਘ , ਲਾਇਨ ਮਨਜਿੰਦਰ ਸਿੰਘ ਸਾਬਕਾ ਪ੍ਰਧਾਨ,ਲਾਇਨ ਰਣਜੀਤ ਸਿੰਘ ਖ਼ਜ਼ਾਨਚੀ ਆਦਿ ਹਾਜ਼ਰ ਸਨ |

Ad Position 21
No active advertisement
ਅਜੀਤ ਡੈਸਕ 07-10-2026

Ad Position 22
No active advertisement
ਪਿਛਲੀ ਖ਼ਬਰ ਆਸ਼ਾ ਵਰਕਰਾਂ ਨੂੰ ਜਨਨੀ ਤੇ ਐਨ.ਸੀ.ਡੀ. ਪੋਰਟਲ ਸੰਬੰਧੀ ਟ੍ਰੇਨਿੰਗ ਦਿੱਤੀ ਅਗਲੀ ਖ਼ਬਰ ਪੰਜਾਬ ਗੌਰਮਿੰਟ ਪੈਨਸ਼ਨਰ ਐਸੋਸੀਏਸ਼ਨ ਸੁਲਤਾਨਪੁਰ ਲੋਧੀ ਦੀ ਮੀਟਿੰਗ ਹੁਣ 9 ਨੂੰ-ਮਾਸਟਰ ਸੁੱਚਾ ਸਿੰਘ ਮਿਰਜ਼ਾਪੁਰ
Ad Position 24