ਆਸ਼ਾ ਵਰਕਰਾਂ ਨੂੰ ਜਨਨੀ ਤੇ ਐਨ.ਸੀ.ਡੀ. ਪੋਰਟਲ ਸੰਬੰਧੀ ਟ੍ਰੇਨਿੰਗ ਦਿੱਤੀ
ਤਲਵੰਡੀ ਚੌਧਰੀਆਂ, 6 ਅਕਤੂਬਰ (ਪਰਸਨ ਲਾਲ ਭੋਲਾ)-ਕਮਿਊਨਿਟੀ ਹੈਲਥ ਸੈਂਟਰ ਸੈਕਟਰ (ਸੈਕਟਰ) ਟਿੱਬਾ ਜ਼ਿਲ੍ਹਾ ਕਪੂਰਥਲਾ ਵਿਖੇ ਆਸ਼ਾ ਵਰਕਰਾਂ ਲਈ ਜਨਨੀ ਅਤੇ ਐਨ. ਸੀ.
ਤਲਵੰਡੀ ਚੌਧਰੀਆਂ, 6 ਅਕਤੂਬਰ (ਪਰਸਨ ਲਾਲ ਭੋਲਾ)-ਕਮਿਊਨਿਟੀ ਹੈਲਥ ਸੈਂਟਰ ਸੈਕਟਰ (ਸੈਕਟਰ) ਟਿੱਬਾ ਜ਼ਿਲ੍ਹਾ ਕਪੂਰਥਲਾ ਵਿਖੇ ਆਸ਼ਾ ਵਰਕਰਾਂ ਲਈ ਜਨਨੀ ਅਤੇ ਐਨ.ਸੀ.ਡੀ. ਪੋਰਟਲ ਦੀ ਓਰੀਐਂਟੇਸ਼ਨ ਟਰੇਨਿੰਗ ਕਰਵਾਈ ਗਈ | ਇਹ ਟਰੇਨਿੰਗ ਐਸ.ਐਮ.ਓ. ਟਿੱਬਾ ਦੀ ਦੇਖ-ਰੇਖ ਹੇਠ, ਡੀ.ਐਮ.ਈ.ਓ. ਸ਼੍ਰੀ ਰਾਮ ਸਿੰਘ, ਜ਼ਿਲ੍ਹਾ ਕਪੂਰਥਲਾ ਵੱਲੋਂ ਦਿੱਤੀ ਗਈ | ਟਰੇਨਿੰਗ ਦੌਰਾਨ ਆਸ਼ਾ ਵਰਕਰਾਂ ਨੂੰ ਜਨਨੀ ਤੇ ਐਨ.ਸੀ.ਡੀ. ਪੋਰਟਲ ਨੂੰ ਚਲਾਉਣ, ਡਾਟਾ ਐਂਟਰੀ ਕਰਨ ਅਤੇ ਪੋਰਟਲ ‘ਤੇ ਲੋੜੀਂਦੀ ਜਾਣਕਾਰੀ ਅੱਪਡੇਟ ਕਰਨ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ | ਇਸ ਮੌਕੇ ਪੋਰਟਲ ਦੀ ਵਰਤੋਂ ਦੌਰਾਨ ਆਉਣ ਵਾਲੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ ਬਾਰੇ ਵੀ ਜਾਣੂ ਕਰਵਾਇਆ ਗਿਆ | ਇਸ ਟਰੇਨਿੰਗ ਵਿਚ ਬੀ.ਐਸ.ਏ. ਸ਼੍ਰੀ ਵਿਸ਼ਾਲ ਰਾਜ, ਬੀ.ਈ.ਈ. ਸ਼੍ਰੀ ਸਜਵਿੰਦਰ ਸਿੰਘ ਅਤੇ ਕੰਪਿਊਟਰ ਆਪਰੇਟਰ ਸ਼੍ਰੀ ਵਿਨੈ ਹਾਜ਼ਰ ਰਹੇ | ਟਰੇਨਿੰਗ ਦਾ ਮੁੱਖ ਉਦੇਸ਼ ਆਸ਼ਾ ਵਰਕਰਾਂ ਨੂੰ ਡਿਜੀਟਲ ਪੋਰਟਲਾਂ ਦੀ ਸਹੀ ਅਤੇ ਪ੍ਰਭਾਵਸ਼ਾਲੀ ਵਰਤੋਂ ਲਈ ਤਕਨੀਕੀ ਤੌਰ ‘ ਤੇ ਸਮਰੱਥ ਬਣਾਉਣਾ ਸੀ, ਤਾਂ ਜੋ ਸਿਹਤ ਸੇਵਾਵਾਂ ਨਾਲ ਸਬੰਧਿਤ ਡਾਟਾ ਦੀ ਐਂਟਰੀ ਅਤੇ ਰਿਕਾਰਡ ਨੂੰ ਸੁਚੱਜੇ ਢੰਗ ਨਾਲ ਸੰਭਾਲਿਆ ਜਾ ਸਕੇ |