07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਹਿਊਮਨ ਰਾਈਟਸ ਕੌਂਸਲ ਆਫ਼ ਇੰਡੀਆ ਦੀ ਸਟੇਟ ਬਾਡੀ ਪੰਜਾਬ ਨੇ ਵਰਲਡ ਟੀਚਰ ਡੇ ਮਨਾਇਆ

ਫਗਵਾੜਾ, 6 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)-ਫਗਵਾੜਾ ਦੇ ਸਿਟੀ ਕਲੱਬ ਵਿਖੇ ਹਿਊਮਨ ਰਾਈਟਸ ਕੌਂਸਲ ਆਫ਼ ਇੰਡੀਆ (ਐਜੂਕੇਸ਼ਨ ਵਿੰਗ) ਪੰਜਾਬ ਦੇ ਸਟੇਟ ਪ੍ਰਧਾਨ ਪਿ੍ੰਸੀਪਲ ਹਰਮੇਸ਼ ਲਾਲ ਘੇੜਾ (ਸਟੇਟ ਅਵਾਰਡੀ) ਦੀ ਅਗਵਾਈ ਵਿਚ ਵਰਲਡ ਟੀਚਰ ਡੇ ਮਨਾਇਆ ਗਿਆ | ਇਸ ਸਮਾਗਮ ਦੇ ਮੁੱਖ ਮਹਿਮਾਨ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਸਾਬਕਾ ਆਈ. ਏ.

Ad Position 21
No active advertisement
ਮਾਣਮੱਤੀ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਦੇ ਹੋਏ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਸੂਬਾ ਪ੍ਰਧਾਨ ਪ੍ਰਿੰਸੀਪਲ ਹਰਮੇਸ਼ ਲਾਲ ਘੇੜਾ ਤੇ ਹੋਰ | ਤਸਵੀਰ : ਵਾਲੀਆ 07-10-2026
ਫਗਵਾੜਾ, 6 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)-ਫਗਵਾੜਾ ਦੇ ਸਿਟੀ ਕਲੱਬ ਵਿਖੇ ਹਿਊਮਨ ਰਾਈਟਸ ਕੌਂਸਲ ਆਫ਼ ਇੰਡੀਆ (ਐਜੂਕੇਸ਼ਨ ਵਿੰਗ) ਪੰਜਾਬ ਦੇ ਸਟੇਟ ਪ੍ਰਧਾਨ ਪਿ੍ੰਸੀਪਲ ਹਰਮੇਸ਼ ਲਾਲ ਘੇੜਾ (ਸਟੇਟ ਅਵਾਰਡੀ) ਦੀ ਅਗਵਾਈ ਵਿਚ ਵਰਲਡ ਟੀਚਰ ਡੇ ਮਨਾਇਆ ਗਿਆ | ਇਸ ਸਮਾਗਮ ਦੇ ਮੁੱਖ ਮਹਿਮਾਨ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਸਾਬਕਾ ਆਈ.ਏ.ਐਸ. ਨੇ ਸਿੱਖਿਆ ਦੇ ਖੇਤਰ ਵਿਚ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਸੇਵਾ ਮੁਕਤ ਤੇ ਸੇਵਾ ਕਰ ਰਹੇ ਅਧਿਆਪਕਾਂ ਦਾ ਸਨਮਾਨ ਕੀਤਾ | ਸੂਬਾ ਪ੍ਰਧਾਨ ਪਿ੍ੰਸੀਪਲ ਹਰਮੇਸ਼ ਘੇੜਾ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਸਿੱਖਿਆ ਵਿਭਾਗ ਵਿਚ ਉੱਤਮ ਸੇਵਾਵਾਂ ਲਈ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਰੂਪ ਲਾਲ ਰੂਪ (ਸਟੇਟ ਅਵਾਰਡੀ) ਨੂੰ ਲਾਈਫ਼ ਟਾਈਮ ਅਚੀਵਮੈਂਟ ਐਵਾਰਡ 2026, ਸਟੇਟ ਐਵਾਰਡੀ ਦਿਲਜੀਤ ਕੌਰ (ਪੰਜਾਬੀ ਲੈਕਚਰਾਰ) ਨੂੰ ਬੈੱਸਟ ਅਚੀਵਮੈਂਟ ਐਵਾਰਡ 2026 ਤੋਂ ਇਲਾਵਾ ਐਜੂਕੇਸ਼ਨ ਰਤਨ ਐਵਾਰਡ 2026 ਨਾਲ ਪਿ੍ੰਸੀਪਲ ਮੀਨੂੰ ਗੁਪਤਾ, ਪਿ੍ੰਸੀਪਲ ਸਤਪਾਲ ਸੋਢੀ, ਕਮਲੇਸ਼ ਕੁਮਾਰੀ (ਸਟੇਟ ਅਵਾਰਡੀ) ਲੈਕਚਰਾਰ ਇਕਨਾਮਿਕਸ, ਕਿਰਨ ਬਾਲਾ (ਲੈਕਚਰਾਰ ਅੰਗਰੇਜ਼ੀ) ਊਸ਼ਾ ਰਾਣੀ ਲੈਕਚਰਾਰ ਪੋਲੀਟੀਕਲ ਸਾਇੰਸ ਅਤੇ ਨਰਿੰਦਰ ਕੁਮਾਰ ਹੈੱਡ ਮਾਸਟਰ ਨੂੰ ਸਨਮਾਨਿਤ ਕੀਤਾ ਗਿਆ | ਸਮਾਗਮ ਵਿਚ ਬੈੱਸਟ ਟੀਚਰ ਅਵਾਰਡ 2026 ਨਾਲ ਵਿਨੋਦ ਕੁਮਾਰ ਮੈਥ ਮਾਸਟਰ, ਬਲਵਿੰਦਰ ਕੁਮਾਰ ਹੈੱਡਮਾਸਟਰ, ਸੁਭਾਸ਼ ਕੁਮਾਰੀ ਹੈੱਡਟੀਚਰ, ਨਵਦੀਪ ਸਿੰਘ ਜੂਨੀਅਰ ਅਸਿਸਟੈਂਟ, ਪ੍ਰਦੀਪ ਹੀਰਾ ਕੰਪਿਊਟਰ ਅਤੇ ਮੈਡਮ ਰੇਖਾ ਰਾਣੀ ਅੰਗਰੇਜ਼ੀ ਮਿਸਟੈਸ ਨੂੰ ਸਨਮਾਨਿਤ ਕੀਤਾ ਗਿਆ | ਸਟੇਟ ਪ੍ਰਧਾਨ ਹਰਮੇਸ਼ ਘੇੜਾ ਨੇ ਦੱਸਿਆ ਸੇਵਾ ਮੁਕਤ ਹੋਣ ਉਪਰੰਤ ਸਮਾਜ ਵਿਚ ਨਿਰੰਤਰ ਸੇਵਾਵਾਂ ਨਿਭਾਉਣ ਵਾਲੇ 16 ਸੇਵਾ ਮੁਕਤ ਅਧਿਆਪਕਾਂ ਪਿਆਰਾ ਸਿੰਘ ਗੰਭੀਰ, ਹਰਮੇਸ਼ ਲਾਲ ਕੈਲੇ, ਕੁਲਦੀਪ ਸਿੰਘ ਕੌੜਾ, ਗੁਰਮੀਤ ਸਿੰਘ ਸਟੇਟ ਅਵਾਰਡੀ, ਵਿੱਦਿਆ ਸਾਗਰ ਲੈਕਚਰਾਰ, ਹਰੀਦੇਵ ਸ਼ਰਮਾ , ਸ਼ਕਤੀ ਕੁਮਾਰ ਮਹਿੰਦਰੂ , ਰਾਮ ਕਿਸ਼ਨ ਹੈੱਡਮਾਸਟਰ, ਜਸਵੀਰ ਸਿੰਘ ਸੰਧੂ, ਸਲਵਿੰਦਰ ਸਿੰਘ ਜੱਸੀ, ਲਸ਼ਕਰ ਸਿੰਘ ਢੰਡਵਾੜਵੀ, ਗਿਆਨ ਚੰਦ ਨਈਅਰ, ਨਰੇਸ਼ ਕੁਮਾਰ ਕੋਹਲੀ, ਸੁਧੀਰ ਸ਼ਰਮਾ, ਅਮਰੀਕ ਸਿੰਘ ਤੇ ਰਾਮਗੜ੍ਹੀਆ ਐਜੂਕੇਸ਼ਨ ਕੌਂਸਲ ਦੇ ਚੀਫ਼ ਅਕਾਊਂਟੈਂਟ ਮੁਕੇਸ਼ ਕਾਂਤ ਮਲ ਆਦਿ ਨੂੰ ਬੈਸਟ ਸਿਟੀਜ਼ਨ ਐਵਾਰਡ 2026 (ਗੋਲਡ ਮੈਡਲ) ਨਾਲ ਇਸ ਸਮਾਗਮ ਵਿਚ ਸਨਮਾਨਿਤ ਕੀਤਾ ਗਿਆ | ਇਸ ਮੌਕੇ ਤੇ ਸਿਟੀ ਕਲੱਬ ਦੇ ਪ੍ਰਧਾਨ ਪਰਮਜੀਤ ਸਿੰਘ ਖੁਰਾਣਾ, ਧਰਮਿੰਦਰ ਕੁਮਾਰ ਟੋਨੀ ਤੋਂ ਇਲਾਵਾ ਪ੍ਰਧਾਨ ਪਵਨ ਮਲ , ਪ੍ਰਧਾਨ ਕਸ਼ਮੀਰੀ ਲਾਲ, ਪ੍ਰਧਾਨ ਮਦਨ ਲਾਲ, ਵਿਸ਼ਾਲ ਕੁਮਾਰ , ਰਘੂ ਧੀਰ ਡਿੰਪੀ ਬੇਦੀ, ਸੰਨੀ ਬੰਗੜ ਤੇ ਪ੍ਰਸ਼ੋਤਮ ਭੱਟੀ ਤੇ ਕੌਂਸਲ ਦੇ ਸਮੂਹ ਮੈਂਬਰ ਸਾਹਿਬਾਨ ਤੋਂ ਇਲਾਵਾ ਵੱਖ ਵੱਖ ਮੁਲਾਜ਼ਮ, ਸਮਾਜਿਕ ਤੇ ਐਨ.ਜੀ.ਓ.ਦੇ ਕਾਰਕੁਨ ਤੇ ਮਾਣਮੱਤੀ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ |
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਸੁਲਤਾਨਪੁਰ ਲੋਧੀ ਹਲਕੇ ’ਚ ਹੋਈ ਹੋਰ ਮਜ਼ਬੂਤ ਅਗਲੀ ਖ਼ਬਰ ਰੋਹਿਤ ਸੂਦ ਦੀ ਅਗਵਾਈ ਹੇਠ ਧਾਰਮਿਕ ਸਥਾਨ ਲਈ ਬੱਸਾਂ ਰਵਾਨਾ
Ad Position 24