06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਮਾਈਨਿੰਗ, ਨਸ਼ੇ ਅਤੇ ਚੌਤਰਫ਼ਾ ਵਿਕਾਸ ਮੇਰੇ ਮੁਢਲੇ ਏਜੰਡੇ ’ਤੇ-ਪਾਲਾ ਜਲਾਲਪੁਰ

ਲੋਹੀਆਂ ਖਾਸ, 6 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਆਮ ਆਦਮੀ ਪਾਰਟੀ ਦੇ ਹਲਕਾ ਸ਼ਾਹਕੋਟ ਦੇ ਨਵੇਂ ਨਿਯੁਕਤ ਕੀਤੇ ਇੰਚਾਰਜ ਬਲਵੀਰ ਸਿੰਘ ਪਾਲਾ ਜਲਾਲਪੁਰ ਵਲੋਂ ਲੋਹੀਆਂ ਬਲਾਕ ਦੇ ਮੀਡੀਆ ਨਾਲ ਪਲੇਠੀ ਮੀਟਿੰਗ ਕੀਤੀ ਗਈ| ਗਿਆਨੀ ਸਵੀਟ ਸ਼ਾਪ ਲੋਹੀਆਂ ਵਿਖੇ ਹੋਈ ਮੀਟਿੰਗ ਮੌਕੇ ਗੱਲਬਾਤ ਕਰਦਿਆਂ ਪਾਲਾ ਜਲਾਲਪੁਰ ਨੇ ਸਮੁੱਚੇ ਮੀਡੀਆ ਨੂੰ ਸਹਿਯੋਗ ਕਰਨ ਲਈ ਕਿਹਾ| ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਹਨਾਂ ਕਿਹਾ ਕਿ ‘ਨਾਜਾਇਜ ਮਾਇਨਿੰਗ, ਨਸ਼ੇ ਅਤੇ ਹਲਕੇ ਦਾ ਸਮੁੱਚਾ ਵਿਕਾਸ ਕਰਵਾਉਣਾ ਉਨ੍ਹਾਂ ਦੀ ਪਹਿਲੀ ਜ਼ਿੰਮੇਵਾਰੀ ਹੋਵੇਗੀ| ‘ਨਾਜਾਇਜ ਮਾਇਨਿੰਗ ਬਾਰੇ ਉਨ੍ਹਾਂ ਖੁੱਲ੍ਹ ਕੇ ਕਿਹਾ ਕਿ ਜਿਥੇ ਜਿਥੇ ਉਨ੍ਹਾਂ ਨੂੰ ਸ਼ਿਕਾਇਤਾਂ ਮਿਲੀਆਂ ਉਥੇ ਹੀ ਉਨ੍ਹਾਂ ਤੁਰੰਤ ਕਾਰਵਾਈ ਕਰਨ ਲਈ ਕਿਹਾ ਹੈ| ਲੋਹੀਆਂ ਬਲਾਕ ਦੀਆ ਸੜਕਾਂ ਦੇ ਬੁਰੇ ਹਾਲ ਬਾਰੇ ਸਵਾਲ ਪੁੱਛਣ ’ਤੇ ਉਹਨਾਂ ਜਵਾਬ ਦਿੱਤਾ ਕਿ ਇਸੇ ਚਲਦੇ ਅਕਤੂਬਰ ਮਹੀਨੇ ਵਿੱਚ ਹੀ ਸੜਕਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਹੋ ਜਾਵੇਗਾ| ਇਸ ਮੌਕੇ ਉਨ੍ਹਾਂ ਨਾਲ ਉਨ੍ਹਾਂ ਦੇ ਵੱਡੇ ਭਰਾਤਾ ਰਣਜੀਤ ਸਿੰਘ ਜੀਤਾ, ਭੁਪਿੰਦਰ ਸਿੰਘ ਭਿੰਦਾ ਜਲਾਲਪੁਰ, ਗੁਰਿੰਦਰ ਸਿੰਘ, ਸਾ. ਸਰਪੰਚ ਮਲਕੀਤ ਸਿੰਘ ਕਰ੍ਹਾ, ਪੀ.

Ad Position 21
No active advertisement
ਅਜੀਤ ਡੈਸਕ 07-10-2026
ਲੋਹੀਆਂ ਖਾਸ, 6 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਆਮ ਆਦਮੀ ਪਾਰਟੀ ਦੇ ਹਲਕਾ ਸ਼ਾਹਕੋਟ ਦੇ ਨਵੇਂ ਨਿਯੁਕਤ ਕੀਤੇ ਇੰਚਾਰਜ ਬਲਵੀਰ ਸਿੰਘ ਪਾਲਾ ਜਲਾਲਪੁਰ ਵਲੋਂ ਲੋਹੀਆਂ ਬਲਾਕ ਦੇ ਮੀਡੀਆ ਨਾਲ ਪਲੇਠੀ ਮੀਟਿੰਗ ਕੀਤੀ ਗਈ| ਗਿਆਨੀ ਸਵੀਟ ਸ਼ਾਪ ਲੋਹੀਆਂ ਵਿਖੇ ਹੋਈ ਮੀਟਿੰਗ ਮੌਕੇ ਗੱਲਬਾਤ ਕਰਦਿਆਂ ਪਾਲਾ ਜਲਾਲਪੁਰ ਨੇ ਸਮੁੱਚੇ ਮੀਡੀਆ ਨੂੰ ਸਹਿਯੋਗ ਕਰਨ ਲਈ ਕਿਹਾ| ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਹਨਾਂ ਕਿਹਾ ਕਿ ‘ਨਾਜਾਇਜ ਮਾਇਨਿੰਗ, ਨਸ਼ੇ ਅਤੇ ਹਲਕੇ ਦਾ ਸਮੁੱਚਾ ਵਿਕਾਸ ਕਰਵਾਉਣਾ ਉਨ੍ਹਾਂ ਦੀ ਪਹਿਲੀ ਜ਼ਿੰਮੇਵਾਰੀ ਹੋਵੇਗੀ| ‘ਨਾਜਾਇਜ ਮਾਇਨਿੰਗ ਬਾਰੇ ਉਨ੍ਹਾਂ ਖੁੱਲ੍ਹ ਕੇ ਕਿਹਾ ਕਿ ਜਿਥੇ ਜਿਥੇ ਉਨ੍ਹਾਂ ਨੂੰ ਸ਼ਿਕਾਇਤਾਂ ਮਿਲੀਆਂ ਉਥੇ ਹੀ ਉਨ੍ਹਾਂ ਤੁਰੰਤ ਕਾਰਵਾਈ ਕਰਨ ਲਈ ਕਿਹਾ ਹੈ| ਲੋਹੀਆਂ ਬਲਾਕ ਦੀਆ ਸੜਕਾਂ ਦੇ ਬੁਰੇ ਹਾਲ ਬਾਰੇ ਸਵਾਲ ਪੁੱਛਣ ’ਤੇ ਉਹਨਾਂ ਜਵਾਬ ਦਿੱਤਾ ਕਿ ਇਸੇ ਚਲਦੇ ਅਕਤੂਬਰ ਮਹੀਨੇ ਵਿੱਚ ਹੀ ਸੜਕਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਹੋ ਜਾਵੇਗਾ| ਇਸ ਮੌਕੇ ਉਨ੍ਹਾਂ ਨਾਲ ਉਨ੍ਹਾਂ ਦੇ ਵੱਡੇ ਭਰਾਤਾ ਰਣਜੀਤ ਸਿੰਘ ਜੀਤਾ, ਭੁਪਿੰਦਰ ਸਿੰਘ ਭਿੰਦਾ ਜਲਾਲਪੁਰ, ਗੁਰਿੰਦਰ ਸਿੰਘ, ਸਾ. ਸਰਪੰਚ ਮਲਕੀਤ ਸਿੰਘ ਕਰ੍ਹਾ, ਪੀ.ਏ. ਪਰਮਿੰਦਰ ਸਿੰਘ ਅਤੇ ਹੋਰ ਸਾਥੀ ਵੀ ਹਾਜ਼ਰ ਸਨ|
Ad Position 22
No active advertisement
ਪਿਛਲੀ ਖ਼ਬਰ ਡੀ.ਏ.ਵੀ. ਕਾਲਜ ਨਕੋਦਰ ਵਲੋਂ ਚੰਡੀਗੜ੍ਹ ਦੇ ਸਿੱਖਿਆਦਾਇਕ ਦੌਰਾ ਅਗਲੀ ਖ਼ਬਰ ਮੁਹੱਲਾ ਅਰੋੜਾ ਰਸਤਾ ਤੋਂ ਝਟਕਈਆਂ ਚੌਕ ਤੱਕ ਨਵੀਂ ਸੜਕ ਦੇ ਨਿਰਮਾਣ ਦਾ ਕੀਤਾ ਉਦਘਾਟਨ
Ad Position 24