06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਡੀ.ਏ.ਵੀ. ਕਾਲਜ ਨਕੋਦਰ ਵਲੋਂ ਚੰਡੀਗੜ੍ਹ ਦੇ ਸਿੱਖਿਆਦਾਇਕ ਦੌਰਾ

ਨਕੋਦਰ, 6 ਅਕਤੂਬਰ (ਤਿਲਕ ਰਾਜ ਸ਼ਰਮਾ,ਗੁਰਵਿੰਦਰ ਸਿੰਘ)-ਕੇ. ਆਰ.

Ad Position 21
No active advertisement
ਅਜੀਤ ਡੈਸਕ 07-10-2026
ਨਕੋਦਰ, 6 ਅਕਤੂਬਰ (ਤਿਲਕ ਰਾਜ ਸ਼ਰਮਾ,ਗੁਰਵਿੰਦਰ ਸਿੰਘ)-ਕੇ.ਆਰ.ਐਮ. ਡੀ.ਏ.ਵੀ. ਕਾਲਜ, ਨਕੋਦਰ ਵਲੋਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਇੱਕ ਵਿਸ਼ੇਸ਼ ਉਪਰਾਲਾ ਕਰਦਿਆਂ ਚੰਡੀਗੜ੍ਹ ਦਾ ਇੱਕ ਰੋਜ਼ਾ ਸਿੱਖਿਆਦਾਇਕ ਟੂਰ ਲਗਾਇਆ ਗਿਆ। ਇਹ ਟੂਰ ਕਾਲਜ ਦੇ ਪ੍ਰਿੰਸੀਪਲ ਡਾ. ਸਲਿਲ ਕੁਮਾਰ ਦੀ ਯੋਗ ਅਗਵਾਈ ਹੇਠ, ਡੀਨ ਸਟੂਡੈਂਟ ਵੈਲਫੇਅਰ ਪ੍ਰੋ. (ਡਾ.) ਸਾਹਿਲ ਅਰੋੜਾ ਦੀ ਦੇਖ-ਰੇਖ ਵਿੱਚ ਅਤੇ ਸਟੂਡੈਂਟ ਕੌਂਸਲ ਦੇ ਸਹਿਯੋਗ ਨਾਲ ਲਗਾਇਆ ਗਿਆ। ਟੂਰ ਦੌਰਾਨ ਵਿਦਿਆਰਥੀਆਂ ਨੂੰ ਸਿਟੀ ਬਿਊਟੀਫੁੱਲ ਚੰਡੀਗੜ੍ਹ ਦੇ ਪ੍ਰਸਿੱਧ ਸੈਰ-ਸਪਾਟਾ ਸਥਾਨਾਂ ਜਾਪਾਨੀ ਗਾਰਡਨ, ਸੁਖਨਾ ਝੀਲ, ਰੋਜ਼ ਗਾਰਡਨ, ਰੌਕ ਗਾਰਡਨ, ਇਲਾਂਟੇ ਮਾਲ ਆਦਿ ਦੀ ਸੈਰ ਕਰਵਾਈ ਗਈ। ਵਿਦਿਆਰਥੀਆਂ ਨੇ ਇਨ੍ਹਾਂ ਸਥਾਨਾਂ ਦਾ ਭਰਪੂਰ ਆਨੰਦ ਮਾਣਿਆ। ਇਸ ਮੌਕੇ ਪ੍ਰਿੰਸੀਪਲ ਡਾ. ਸਲਿਲ ਕੁਮਾਰ ਨੇ ਕਿਹਾ ਕਿ ਸਾਡਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਸਿਰਫ਼ ਕਿਤਾਬੀ ਗਿਆਨ ਤੱਕ ਸੀਮਤ ਨਾ ਰੱਖ ਕੇ ਉਨ੍ਹਾਂ ਦਾ ਸਰਬਪੱਖੀ ਵਿਕਾਸ ਕਰਨਾ ਹੈ। । ਡੀਨ ਸਟੂਡੈਂਟ ਵੈਲਫੇਅਰ ਪ੍ਰੋ. (ਡਾ.) ਸਾਹਿਲ ਅਰੋੜਾ, ਪ੍ਰੋ. ਕਰਮਜੀਤ ਸਿੰਘ, ਮੈਡਮ ਰੇਖਾ ਰਾਣੀ, ਪ੍ਰੋ. ਨੇਹਾ ਕੁਮਾਰੀ ਆਦਿ ਨੇ ਵਿਸ਼ੇਸ਼ ਸਹਿਯੋਗ ਦਿੰਦਿਆਂ ਟੂਰ ਨੂੰ ਸਫ਼ਲ ਬਣਾਇਆ।
Ad Position 22
No active advertisement
ਪਿਛਲੀ ਖ਼ਬਰ ਉੱਗੀ ਵਿਖੇ ਖੁੱਗਰ ਪਰਿਵਾਰ ਵਲੋਂ ਕਰਵਾਈ ਮੀਟਿੰਗ ’ਚ ਰਾਣਾ ਰੰਧਾਵਾ ਹੋਏ ਸ਼ਾਮਿਲ ਅਗਲੀ ਖ਼ਬਰ ਮਾਈਨਿੰਗ, ਨਸ਼ੇ ਅਤੇ ਚੌਤਰਫ਼ਾ ਵਿਕਾਸ ਮੇਰੇ ਮੁਢਲੇ ਏਜੰਡੇ ’ਤੇ-ਪਾਲਾ ਜਲਾਲਪੁਰ
Ad Position 24