12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਮਕਸੂਦਪੁਰ ਗ੍ਰਾਮ ਵਿਕਾਸ ਸਭਾ ਵਲੋਂ ਪਿੰਡ ਦੀ ਸਫ਼ਾਈ ਮੁਹਿੰਮ ਜਾਰੀ

ਨਡਾਲਾ, 12 ਅਕਤੂਬਰ (ਰਘਬਿੰਦਰ ਸਿੰਘ)-ਮਕਸੂਦਪੁਰ ਗ੍ਰਾਮ ਵਿਕਾਸ ਸਭਾ ਅਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਗੁਰਵਿੰਦਰ ਸਿੰਘ ਤੂਰ ਅਤੇ ਲਖਵੀਰ ਸਿੰਘ ਦੀ ਅਗਵਾਈ ਹੇਠ ਹੋਈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਗੁਰਵਿੰਦਰ ਸਿੰਘ ਤੂਰ ਨੇ ਦੱਸਿਆ ਕਿ ਸਭਾ ਦੇ ਸੇਵਾਦਾਰਾਂ ਵਲੋਂ ਪਿੰਡ ਦੇ ਚੜ੍ਹਦੀ ਪੱਤੀ ਅਤੇ ਲਹਿੰਦੀ ਪੱਤੀ ਸ਼ਮਸ਼ਾਨਘਾਟਾਂ ਦੀ ਸਫ਼ਾਈ ਕਰਨ ਤੋਂ ਇਲਾਵਾ ਮਕਸੂਦਪੁਰ ਤੋਂ ਡੇਰਾ ਬਾਬਾ ਕਰਮ ਸਿੰਘ, ਨੰਗਲ ਅੱਡਾ, ਭਦਾਸ ਅੱਡਾ, ਰਾਏਪੁਰ ਪੀਰ ਬਖ਼ਸ਼ ਅਤੇ ਖਲੀਲ ਨੂੰ ਜਾਂਦੀਆਂ ਸੜਕਾਂ ਦੇ ਦੋਵੇਂ ਪਾਸੇ ਝਾੜੀਆਂ ਦੀ ਕਟਾਈ ਅਤੇ ਸਫ਼ਾਈ ਕੀਤੀ ਗਈ | ਇਸੇ ਤਰ੍ਹਾਂ ਡੇਰਾ ਬਾਬਾ ਕਰਮ ਸਿੰਘ ਤੋਂ ਘੱਗ ਮੋੜ, ਕੂਕਾ ਅੱਡਾ ਅਤੇ ਤਲਵੰਡੀ ਅੱਡਾ ਤੱਕ ਸੜਕਾਂ ਦੀ ਸਫ਼ਾਈ ਕਰਵਾਈ ਗਈ | ਹਾਬੀਬਵਾਲ ਤੋਂ ਮੰਡ ਤੱਕ ਵੀ ਦੋ ਦਿਨ ਸਫ਼ਾਈ ਮੁਹਿੰਮ ਚਲਾਈ ਗਈ | ਉਨ੍ਹਾਂ ਦੱਸਿਆ ਕਿ ਸਰਕਾਰੀ ਹਾਈ ਸਕੂਲ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਮੈਦਾਨਾਂ ਦੀ ਸਫ਼ਾਈ ਅਤੇ ਝਾੜੀਆਂ ਦੀ ਕਟਾਈ ਕਰਨ ਦੇ ਨਾਲ ਸੰਤ ਬਾਬਾ ਮਾਝਾ ਸਿੰਘ ਪਾਰਕ ਦੀ ਸਫ਼ਾਈ ਕੀਤੀ ਗਈ, ਜਦਕਿ ਛੱਪੜ ਕੰਢੇ ਸਥਿਤ ਪਾਰਕ ਦੀ ਸਫ਼ਾਈ ਦਾ ਕੰਮ ਸ਼ੁਰੂ ਕੀਤਾ ਗਿਆ ਹੈ | ਇਸ ਮੌਕੇ ਸਕੱਤਰ ਗੁਰਪ੍ਰਗਟ ਸਿੰਘ, ਮੀਤ ਪ੍ਰਧਾਨ ਹਰਿੰਦਰਪਾਲ ਸਿੰਘ ਪੀਟਰ, ਖ਼ਜ਼ਾਨਚੀ ਬਲਦੇਵ ਸਿੰਘ, ਬੁਲਾਰਾ ਮਨਜੀਤ ਸਿੰਘ ਚੀਮਾ, ਲਖਬੀਤ ਸਿੰਘ, ਜੋਗਿੰਦਰ ਸਿੰਘ, ਕੈਪਟਨ ਕੁਲਦੀਪ ਸਿੰਘ, ਕੁਲਵਿੰਦਰ ਸਿੰਘ, ਸਾਬਕਾ ਸਰਪੰਚ ਹਰਜੀਤ ਸਿੰਘ, ਪ੍ਰੈੱਸ ਸਕੱਤਰ ਜਗਪ੍ਰੀਤ ਸਿੰਘ, ਮੰਗਤ ਸਿੰ ਘ, ਮੋਹਣ ਸਿੰਘ, ਰਾਜਿੰਦਰ ਸਿੰਘ, ਤਰਸੇਮ ਸਿੰਘ, ਜਸਵੀਰ ਸਿੰਘ, ਪਰਮਜੀਤ ਕੌਰ, ਨਰਿੰਦਰਜੀਤ ਕੌਰ ਅਤੇ ਹੋਰ ਸੇਵਾਦਾਰ ਹਾਜ਼ਰ ਸਨ| ਅਖੀਰ ਵਿਚ ਪ੍ਰਧਾਨ ਗੁਰਵਿੰਦਰ ਸਿੰਘ ਤੂਰ ਨੇ ਸਮੂਹ ਸੇਵਾਦਾਰਾਂ ਦਾ ਧੰਨਵਾਦ ਕੀਤਾ।

Ad Position 21
No active advertisement
ਅਜੀਤ ਡੈਸਕ 13-10-2026

Ad Position 22
No active advertisement
ਪਿਛਲੀ ਖ਼ਬਰ ਭੁਲੱਥ ਹਲਕੇ ਦੇ ਕਿਸਾਨ ਆਗੂ ਫ਼ਰੀਦਕੋਟ ਵਿਖੇ ਬੀਕੇਯੂ ਏਕਤਾ ਸਿੱਧੂਪੁਰ ਦੀ ਮੀਟਿੰਗ ਵਿਚ ਹੋਏ ਸ਼ਾਮਿਲ ਅਗਲੀ ਖ਼ਬਰ ਆਨੰਦ ਕਾਲਜ ਆਫ਼ ਇੰਜੀਨੀਅਰਿੰਗ ’ਚ ਇੰਡੀਅਨ ਫੋਰਸ ਦਿਵਸ ’ਤੇ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ
Ad Position 24