12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਵਿਸ਼ਵ ਸੂਫ਼ੀ ਸੰਤ ਸਮਾਜ ਭਲਾਈ ਬੋਰਡ ਵਲੋਂ ਅਹਿਮ ਨਿਯੁਕਤੀਆਂ

ਸੁਲਤਾਨਪੁਰ ਲੋਧੀ, 12 ਅਕਤੂਬਰ (ਨਰੇਸ਼ ਹੈਪੀ)-ਵਿਸ਼ਵ ਸੂਫ਼ੀ ਸੰਤ ਸਮਾਜ ਭਲਾਈ ਬੋਰਡ ਪੰਜਾਬ ਸਰਕਾਰ ਵੱਲੋਂ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ ਅਤੇ ਸਮਾਜ ਸੇਵਾ ਦੇ ਕਾਰਜਾਂ ਨੂੰ ਨਵੀਂ ਦਿਸ਼ਾ ਦੇਣ ਦੇ ਉਦੇਸ਼ ਨਾਲ ਅਹਿਮ ਨਿਯੁਕਤੀਆਂ ਕੀਤੀਆਂ ਗਈਆਂ ਹਨ | ਬੋਰਡ ਦੇ ਚੇਅਰਮੈਨ ਬਾਬਾ ਦੀਪਕ ਸ਼ਾਹ ਵੱਲੋਂ ਦਵਿੰਦਰ ਭਗਤ ਨੂੰ ਜ਼ਿਲ੍ਹਾ ਕਪੂਰਥਲਾ ਦਾ ਚੇਅਰਮੈਨ, ਸਤਨਾਮ ਸਿੰਘ ਸੋਢੀ ਨੂੰ ਜ਼ਿਲ੍ਹਾ ਪ੍ਰਧਾਨ ਅਤੇ ਅਸ਼ੋਕ ਕੁਮਾਰ ਨੂੰ ਤਹਿਸੀਲ ਸੁਲਤਾਨਪੁਰ ਲੋਧੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ | ਇਸ ਤੋਂ ਇਲਾਵਾ ਗੁਰਦੀਪ ਸਿੰਘ ਨੂੰ ਜ਼ਿਲ੍ਹਾ ਸਕੱਤਰ ਨਿਯੁਕਤ ਕੀਤਾ ਗਿਆ | ਨਵੀਆਂ ਨਿਯੁਕਤੀਆਂ ਉਪਰੰਤ ਬਾਬਾ ਦੀਪਕ ਸ਼ਾਹ ਅਤੇ ਬੋਰਡ ਦੇ ਹੋਰ ਅਹੁਦੇਦਾਰਾਂ ਨੇ ਨਵ-ਨਿਯੁਕਤ ਮੈਂਬਰਾਂ ਨੂੰ ਵਧਾਈ ਦਿੱਤੀ | ਉਨ੍ਹਾਂ ਆਸ ਪ੍ਰਗਟਾਈ ਕਿ ਉਹ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰੀ ਇਮਾਨਦਾਰੀ ਅਤੇ ਸਮਰਪਣ ਭਾਵਨਾ ਨਾਲ ਨਿਭਾਉਂਦੇ ਹੋਏ ਬੋਰਡ ਦੀਆਂ ਗਤੀਵਿਧੀਆਂ ਨੂੰ ਹੋਰ ਵਿਸਥਾਰ ਦੇਣਗੇ ਅਤੇ ਸਮਾਜ ਭਲਾਈ ਦੇ ਕਾਰਜਾਂ ਵਿਚ ਅਹਿਮ ਯੋਗਦਾਨ ਪਾਉਣਗੇ | ਇਸ ਮੌਕੇ ਨਵ-ਨਿਯੁਕਤ ਜ਼ਿਲ੍ਹਾ ਚੇਅਰਮੈਨ ਦਵਿੰਦਰ ਭਗਤ, ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਸੋਢੀ (ਬਾਬਾ ਜੀ) ਅਤੇ ਤਹਿਸੀਲ ਪ੍ਰਧਾਨ ਅਸ਼ੋਕ ਕੁਮਾਰ ਨੇ ਬੋਰਡ ਦੇ ਚੇਅਰਮੈਨ ਬਾਬਾ ਦੀਪਕ ਸ਼ਾਹ ਅਤੇ ਸਮੂਹ ਅਹੁਦੇਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਜਿਹੜੀਆਂ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ, ਉਹ ਉਨ੍ਹਾਂ ਨੂੰ ਪੂਰੀ ਇਮਾਨਦਾਰੀ, ਲਗਨ ਅਤੇ ਤਨਦੇਹੀ ਨਾਲ ਨਿਭਾਉਣਗੇ | ਇਸ ਮੌਕੇ ਬੋਰਡ ਦੇ ਸਰਪ੍ਰਸਤ ਬਾਬਾ ਸ਼ਿੰਗਾਰਾ ਸਿੰਘ, ਡਾਇਰੈਕਟਰ ਸਾਈਾ ਨਰਿੰਦਰ ਸਿੰਘ ਜੱਗਾ, ਦੁਆਬਾ ਜ਼ੋਨ ਦੇ ਚੇਅਰਮੈਨ ਬਾਬਾ ਰਕੇਸ਼ ਅਗਰਵਾਲ ਬੱਲੀ ਬਾਬਾ, ਜ਼ਿਲ੍ਹਾ ਪ੍ਰਧਾਨ ਬਾਬਾ ਸੌਖਾ, ਉਪ ਚੇਅਰਮੈਨ ਸਾਈ ਪਵਨ ਚਿਸਤੀ, ਚੇਅਰਮੈਨ ਬਾਬਾ ਰਾਣਾ, ਬਾਬਾ ਅਸ਼ੋਕ, ਬਾਬਾ ਸੋਢੀ, ਬੋਰਡ ਦੇ ਹਲਕਾ ਇੰਚਾਰਜ ਸਾਈ ਮੰਗਲ ਸਿੰਘ, ਬਾਬਾ ਸੰਤਾ ਭਗਤ ਸਿੰਘ, ਦੁਆਬਾ ਜ਼ੋਨ ਦੇ ਉਪ ਚੇਅਰਮੈਨ ਸਾਈ ਸਿਕੰਦਰ, ਬਾਬਾ ਰਕੇਸ਼ ਰਜ਼ਾ ਕਾਦਰੀ, ਬਾਬਾ ਜਸਬੀਰ ਸਿੰਘ, ਬਾਬਾ ਸੁਖਵਿੰਦਰ ਸਿੰਘ ਨਾਗਵੰਸ਼ੀ ਅਤੇ ਸੇਵਾਦਾਰ ਸ਼ੁਭਮ ਸਮੇਤ ਹੋਰ ਪਤਵੰਤੇ ਹਾਜ਼ਰ ਸਨ |

Ad Position 21
No active advertisement
ਅਜੀਤ ਡੈਸਕ 13-10-2026

Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਪ੍ਰਸਿੱਧ ਇਕੋਤਰੀ ਸਮਾਗਮ ਸਿੱਖੀ ਸਿਧਾਂਤ ਦੇ ਪੂਰਨ ਪ੍ਰਤੀਕ-ਸੰਤ ਗੁਰਦਿਆਲ ਸਿੰਘ ਅਗਲੀ ਖ਼ਬਰ ਬਲਬੀਰ ਸਿੰਘ ਸ਼ਾਹੀ ਭਟਨੂਰਾ ਕਲਾਂ ਵਾਰਿਸ ਪੰਜਾਬ ਦੇ ਸਰਕਲ ਪ੍ਰਧਾਨ ਨਿਯੁਕਤ
Ad Position 24