13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਲਾਇਨਜ਼ ਕਲੱਬ ਨੇ ਪਿੰਡ ਬੂਲਪੁਰ ਵਿਖੇ ਪੰਜ ਜ਼ਰੂਰਤਮੰਦ ਮਰੀਜ਼ਾਂ ਦੇ ਅੱਖਾਂ ਦੇ ਆਪ੍ਰੇਸ਼ਨ ਲਈ ਪਾਇਆ ਯੋਗਦਾਨ

ਸੁਲਤਾਨਪੁਰ ਲੋਧੀ, 12 ਅਕਤੂਬਰ (ਥਿੰਦ)-ਸਮਾਜ ਭਲਾਈ ਦੇ ਕੰਮਾਂ ਤੇ ਮਨੁੱਖਤਾ ਦੀ ਸੇਵਾ ਲਈ ਹਮੇਸ਼ਾ ਅੱਗੇ ਰਹਿਣ ਵਾਲੇ ਲਾਇਨਜ਼ ਕਲੱਬ ਸੁਲਤਾਨਪੁਰ ਲੋਧੀ ਦੁਆਰਾ ਸ੍ਰੀ ਹਨੂੰਮਾਨ ਮੰਦਰ ਪਿੰਡ ਬੂਲਪੁਰ ਵਿਖੇ ਸਾਦਾ ਤੇ ਪ੍ਰਭਾਵਸ਼ਾਲੀ ਸਮਾਰੋਹ ਦਾ ਆਯੋਜਨ ਲਾਇਨ ਗੁਰਮੀਤ ਸਿੰਘ ਰੀਜਨ ਚੇਅਰਪਰਸਨ, ਲਾਇਨ ਮੁਖ਼ਤਿਆਰ ਸਿੰਘ ਖਿੰਡਾ ਪ੍ਰਧਾਨ ਦੀ ਅਗਵਾਈ ਤੇ ਸ੍ਰੀ ਹਨੂੰਮਾਨ ਮੰਦਿਰ ਦੇ ਮੁੱਖ ਸੇਵਾਦਾਰ ਸੁਦੇਸ਼ ਕੁਮਾਰ ਜੋਸ਼ੀ ਦੀ ਦੇਖ ਰੇਖ ਹੇਠ ਕੀਤਾ ਗਿਆ | ਇਸ ਸਮਾਰੋਹ ਦੌਰਾਨ ਲਾਇਨਜ਼ ਕਲੱਬ ਵੱਲੋਂ ਲਾਇਨਜ਼ ਰਣਜੀਤ ਸਿੰਘ ਥਿੰਦ ਤੇ ਲਾਇਨ ਸੁਖਨਿੰਦਰ ਸਿੰਘ ਮੋਮੀ ਦੀ ਪ੍ਰੇਰਨਾ ਸਦਕਾ ਪੰਜ ਲੋੜਵੰਦ ਮਰੀਜ਼ਾਂ ਦੇ ਅੱਖਾਂ ਦੇ ਆਪਰੇਸ਼ਨ ਅਤੇ ਲੈਨਜ਼ ਪਾਉਣ ਲਈ ਕਲੱਬ ਵੱਲੋਂ ਵਿਸ਼ੇਸ਼ ਯੋਗਦਾਨ ਦਿੰਦੇ ਹੋਏ ਵਿਸ਼ੇਸ਼ ਸਹਾਇਤਾ ਰਾਸ਼ੀ ਸ੍ਰੀ ਹਨੂੰਮਾਨ ਮੰਦਰ ਦੇ ਮੁੱਖ ਸੇਵਾਦਾਰ ਸੁਦੇਸ਼ ਕੁਮਾਰ ਜੋਸ਼ੀ ਨੂੰ ਡਾ. ਕਿਰਨ ਕੁਮਾਰ ਗੁਪਤਾ, ਡਾ.

Ad Position 21
No active advertisement
ਅਜੀਤ ਡੈਸਕ 13-10-2026
ਸੁਲਤਾਨਪੁਰ ਲੋਧੀ, 12 ਅਕਤੂਬਰ (ਥਿੰਦ)-ਸਮਾਜ ਭਲਾਈ ਦੇ ਕੰਮਾਂ ਤੇ ਮਨੁੱਖਤਾ ਦੀ ਸੇਵਾ ਲਈ ਹਮੇਸ਼ਾ ਅੱਗੇ ਰਹਿਣ ਵਾਲੇ ਲਾਇਨਜ਼ ਕਲੱਬ ਸੁਲਤਾਨਪੁਰ ਲੋਧੀ ਦੁਆਰਾ ਸ੍ਰੀ ਹਨੂੰਮਾਨ ਮੰਦਰ ਪਿੰਡ ਬੂਲਪੁਰ ਵਿਖੇ ਸਾਦਾ ਤੇ ਪ੍ਰਭਾਵਸ਼ਾਲੀ ਸਮਾਰੋਹ ਦਾ ਆਯੋਜਨ ਲਾਇਨ ਗੁਰਮੀਤ ਸਿੰਘ ਰੀਜਨ ਚੇਅਰਪਰਸਨ, ਲਾਇਨ ਮੁਖ਼ਤਿਆਰ ਸਿੰਘ ਖਿੰਡਾ ਪ੍ਰਧਾਨ ਦੀ ਅਗਵਾਈ ਤੇ ਸ੍ਰੀ ਹਨੂੰਮਾਨ ਮੰਦਿਰ ਦੇ ਮੁੱਖ ਸੇਵਾਦਾਰ ਸੁਦੇਸ਼ ਕੁਮਾਰ ਜੋਸ਼ੀ ਦੀ ਦੇਖ ਰੇਖ ਹੇਠ ਕੀਤਾ ਗਿਆ | ਇਸ ਸਮਾਰੋਹ ਦੌਰਾਨ ਲਾਇਨਜ਼ ਕਲੱਬ ਵੱਲੋਂ ਲਾਇਨਜ਼ ਰਣਜੀਤ ਸਿੰਘ ਥਿੰਦ ਤੇ ਲਾਇਨ ਸੁਖਨਿੰਦਰ ਸਿੰਘ ਮੋਮੀ ਦੀ ਪ੍ਰੇਰਨਾ ਸਦਕਾ ਪੰਜ ਲੋੜਵੰਦ ਮਰੀਜ਼ਾਂ ਦੇ ਅੱਖਾਂ ਦੇ ਆਪਰੇਸ਼ਨ ਅਤੇ ਲੈਨਜ਼ ਪਾਉਣ ਲਈ ਕਲੱਬ ਵੱਲੋਂ ਵਿਸ਼ੇਸ਼ ਯੋਗਦਾਨ ਦਿੰਦੇ ਹੋਏ ਵਿਸ਼ੇਸ਼ ਸਹਾਇਤਾ ਰਾਸ਼ੀ ਸ੍ਰੀ ਹਨੂੰਮਾਨ ਮੰਦਰ ਦੇ ਮੁੱਖ ਸੇਵਾਦਾਰ ਸੁਦੇਸ਼ ਕੁਮਾਰ ਜੋਸ਼ੀ ਨੂੰ ਡਾ. ਕਿਰਨ ਕੁਮਾਰ ਗੁਪਤਾ, ਡਾ. ਪਰਮਜੀਤ ਸਿੰਘ, ਸਾਹਿਲ ਸ਼ਰਮਾ ਦੀ ਹਾਜ਼ਰੀ ਵਿਚ ਸਮੂਹ ਕਮੇਟੀ ਨੂੰ ਪ੍ਰਦਾਨ ਕੀਤੀ ਗਈ | ਕਲੱਬ ਵੱਲੋਂ ਇਹ ਯੋਗਦਾਨ ਦਿੰਦੇ ਹੋਏ ਲਾਇਨਜ਼ ਕਲੱਬ ਦੇ ਪ੍ਰਧਾਨ ਮੁਖ਼ਤਿਆਰ ਸਿੰਘ ਖਿੰਡਾ ਨੇ ਕਿਹਾ ਕਿ ਕਲੱਬ ਵੱਲੋਂ ਹਮੇਸ਼ਾ ਹੀ ਕਲੱਬ ਦੇ ਵੱਖ ਵੱਖ ਪ੍ਰੋਜੈਕਟਾਂ ਤਹਿਤ ਲੋਕ ਭਲਾਈ ਦੇ ਕੰਮਾਂ ਦੇ ਨਾਲ ਨਾਲ ਜ਼ਰੂਰਤਮੰਦਾਂ ਦੀ ਸਹਾਇਤਾ ਵੀ ਕੀਤੀ ਜਾਂਦੀ ਹੈ | ਜਿਸਦੇ ਚੱਲਦੇ ਸ਼੍ਰੀ ਹਨੂੰਮਾਨ ਮੰਦਿਰ ਦੁਆਰਾ ਜਿੱਥੇ ਹਰ ਐਤਵਾਰ ਪਿੰਡ ਬੂਲਪੁਰ ਵਿਖੇ ਅੱਖਾਂ ਦੇ ਕੈਂਪ ਲਗਾਏ ਜਾਂਦੇ ਹਨ | ਉਸਦੇ ਚੱਲਦੇ ਹੀ ਕਲੱਬ ਵੱਲੋਂ ਹਮੇਸ਼ਾ ਦੀ ਤਰ੍ਹਾਂ ਆਪਣਾ ਯੋਗਦਾਨ ਪਾਉਂਦੇ ਹੋਏ ਇਹ ਸਹਾਇਤਾ ਰਾਸ਼ੀ ਦਿੱਤੀ ਜਾ ਰਹੀ ਹੈ | ਇਸ ਦੌਰਾਨ ਲਾਇਨਜ਼ ਮੁਖ਼ਤਿਆਰ ਸਿੰਘ ਚੰਦੀ ਵਲੋਂ ਸ੍ਰੀ ਸੁਦੇਸ਼ ਕੁਮਾਰ ਜੋਸ਼ੀ ਵਲੋਂ ਸ੍ਰੀ ਹਨੂੰਮਾਨ ਮੰਦਰ ਵਿਚ ਹਰ ਐਤਵਾਰ ਕਰਵਾਈ ਜਾ ਰਹੀ ਸੇਵਾ ਅਤੇ ਇਸ ਪਵਿੱਤਰ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ | ਇਸ ਦੌਰਾਨ ਸ੍ਰੀ ਹਨੂੰਮਾਨ ਮੰਦਰ ਦੇ ਮੁੱਖ ਸੇਵਾਦਾਰ ਸੁਦੇਸ਼ ਕੁਮਾਰ ਜੋਸ਼ੀ ਨੇ ਸਮੂਹ ਲਾਇਨਜ਼ ਕਲੱਬ ਦੇ ਅਹੁਦੇਦਾਰਾਂ ਤੇ ਮੈਂਬਰਾਂ ਦਾ ਇਸ ਪਵਿੱਤਰ ਕਾਰਜ ਲਈ ਧੰਨਵਾਦ ਕੀਤਾ ਤੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਇਸ ਰਾਸ਼ੀ ਨਾਲ ਪੰਜ ਜ਼ਰੂਰਤਮੰਦ ਮਰੀਜ਼ਾਂ ਦੇ ਅੱਖਾਂ ਦੇ ਆਪਰੇਸ਼ਨ ਦੇ ਨਾਲ ਨਾਲ ਉਨ੍ਹਾਂ ਦੇ ਲੈਂਨਜ਼ ਪਵਾ ਕੇ ਦਿੱਤੇ ਜਾਣਗੇ | ਇਸ ਮੌਕੇ ਲਾਇਨ ਮੁਖ਼ਤਿਆਰ ਸਿੰਘ ਖਿੰਡਾ ਪ੍ਰਧਾਨ, ਲਾਇਨ ਮੁਖਤਾਰ ਸਿੰਘ ਚੰਦੀ ਸਕੱਤਰ ,ਲਾਇਨ ਰਣਜੀਤ ਸਿੰਘ ਬੂਲਪੁਰ ਖਜਾਨਚੀ, ਲਾਇਨ ਨਰਿੰਦਰ ਸਿੰਘ ਢਿੱਲੋਂ ਜ਼ਿਲ੍ਹਾ ਚੇਅਰਮੈਨ, ਲਾਇਨ ਸੁਖਨਿੰਦਰ ਸਿੰਘ ਲਾਇਨ ਕਸ਼ਮੀਰ ਸਿੰਘ ਸਾਬਕਾ ਪ੍ਰਧਾਨ,ਲਾਈਨ ਗੁਰਮੀਤ ਸਿੰਘ ਰੀਜਨ ਚੇਅਰਪਰਸਨ ,ਲਾਇਨ ਲੇਡੀ ਰਜਵਿੰਦਰ ਕੌਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਟੇਟ ਬੈਂਕ ਆਫ਼ ਇੰਡੀਆ ਦੇ ਬਾਹਰੋਂ ਮੋਟਰਸਾਈਕਲ ਚੋਰੀ ਅਗਲੀ ਖ਼ਬਰ ਭੁਲੱਥ ’ਚ ਸੜਕਾਂ ਦੀ ਸੁਰੱਖਿਆ ਲਈ ਪਾਣੀ ਦੇ ਨਿਕਾਸ ਲਈ ਹੌਦੀਆਂ ਵੀ ਬਣਾਈਆਂ ਜਾਣ-ਗੋਰਾ ਗਿੱਲ
Ad Position 24