12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਸ੍ਰੀ ਸਵਾਮੀ ਸ਼ੰਕਰ ਨਾਥ ਪਰਬਤ ਮੱਠ ਹਦੀਆਬਾਦ ਵਿਖੇ ਲਗਾਇਆ ਮੁਫ਼ਤ ਮੈਡੀਕਲ ਜਾਂਚ ਕੈਂਪ

ਫਗਵਾੜਾ, 12 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)-ਸ੍ਰੀ ਸਵਾਮੀ ਗੰਗਾਨੰਦ ਪਰਬਤ ਦੀ ਯਾਦ ਵਿਚ ਸ੍ਰੀ ਸਵਾਮੀ ਸ਼ੰਕਰ ਨਾਥ ਪਰਬਤ ਚੈਰੀਟੇਬਲ ਅਤੇ ਵੈੱਲਫੇਅਰ ਟਰੱਸਟ, ਨਕੋਦਰ ਰੋਡ ਹਦੀਆਬਾਦ ਫਗਵਾੜਾ ਵੱਲੋਂ ਨੀਵਿਆ ਚੈਰੀਟੇਬਲ ਹਸਪਤਾਲ ਅਤੇ ਪਿਮਸ ਹਸਪਤਾਲ ਜਲੰਧਰ ਦੇ ਸਹਿਯੋਗ ਨਾਲ ਮੁਫ਼ਤ ਮੈਡੀਕਲ ਜਾਂਚ ਕੈਂਪ ਸ੍ਰੀ ਸਵਾਮੀ ਸ਼ੰਕਰ ਨਾਥ ਪਰਬਤ ਮੱਠ (ਪਾਠਮਾਲਾ), ਹਦੀਆਬਾਦ ਵਿਖੇ ਲਗਾਇਆ ਗਿਆ | ਟਰੱਸਟ ਦੇ ਸਕੱਤਰ ਰਾਕੇਸ਼ ਦੁੱਗਲ ਦੀ ਦੇਖਰੇਖ ਹੇਠ ਆਯੋਜਿਤ ਇਸ ਕੈਂਪ ਦੌਰਾਨ ਕਰੀਬ 276 ਮਰੀਜ਼ਾਂ ਦੀ ਓ. ਪੀ.

Ad Position 21
No active advertisement
ਅਜੀਤ ਡੈਸਕ 13-10-2026
ਫਗਵਾੜਾ, 12 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)-ਸ੍ਰੀ ਸਵਾਮੀ ਗੰਗਾਨੰਦ ਪਰਬਤ ਦੀ ਯਾਦ ਵਿਚ ਸ੍ਰੀ ਸਵਾਮੀ ਸ਼ੰਕਰ ਨਾਥ ਪਰਬਤ ਚੈਰੀਟੇਬਲ ਅਤੇ ਵੈੱਲਫੇਅਰ ਟਰੱਸਟ, ਨਕੋਦਰ ਰੋਡ ਹਦੀਆਬਾਦ ਫਗਵਾੜਾ ਵੱਲੋਂ ਨੀਵਿਆ ਚੈਰੀਟੇਬਲ ਹਸਪਤਾਲ ਅਤੇ ਪਿਮਸ ਹਸਪਤਾਲ ਜਲੰਧਰ ਦੇ ਸਹਿਯੋਗ ਨਾਲ ਮੁਫ਼ਤ ਮੈਡੀਕਲ ਜਾਂਚ ਕੈਂਪ ਸ੍ਰੀ ਸਵਾਮੀ ਸ਼ੰਕਰ ਨਾਥ ਪਰਬਤ ਮੱਠ (ਪਾਠਮਾਲਾ), ਹਦੀਆਬਾਦ ਵਿਖੇ ਲਗਾਇਆ ਗਿਆ | ਟਰੱਸਟ ਦੇ ਸਕੱਤਰ ਰਾਕੇਸ਼ ਦੁੱਗਲ ਦੀ ਦੇਖਰੇਖ ਹੇਠ ਆਯੋਜਿਤ ਇਸ ਕੈਂਪ ਦੌਰਾਨ ਕਰੀਬ 276 ਮਰੀਜ਼ਾਂ ਦੀ ਓ.ਪੀ.ਡੀ. ਕੀਤੀ ਗਈ ਅਤੇ ਚਿੱਟੇ ਮੋਤੀਏ ਨਾਲ ਪੀੜਤ 36 ਦੇ ਕਰੀਬ ਮਰੀਜ਼ਾਂ ਨੂੰ ਓਪਰੇਸ਼ਨ ਲਈ ਚੁਣਿਆ ਗਿਆ | ਕੈਂਪ ਦੀ ਸ਼ੁਰੂਆਤ ਪਰਮ ਪੂਜਨੀਕ ਮਹਾ-ਮੰਡਲੇਸ਼ਵਰ 1008 ਸ੍ਰੀ ਸਵਾਮੀ ਗੰਗਾਨੰਦ ਪਰਬਤ ਜੀ ਮਹਾਰਾਜ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਕੇ ਕੀਤੀ ਗਈ | ਇਸ ਦੌਰਾਨ ਸਵਾਮੀ ਬਿਸ਼ੰਭਰ ਦਾਸ ਵਿਸ਼ੇਸ਼ ਤੌਰ ਤੇ ਪਹੁੰਚੇ | ਉਹਨਾਂ ਤੋਂ ਇਲਾਵਾ ਮੈਂਬਰ ਪਾਰਲੀਮੈਂਟ ਡਾ. ਰਾਜਕੁਮਾਰ ਚੱਬੇਵਾਲ, ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਹਲਕਾ ਇੰਚਾਰਜ. ਰਣਜੀਤ ਸਿੰਘ ਖੁਰਾਣਾ, ਮੇਅਰ ਰਾਮਪਾਲ ਉੱਪਲ, ਸਾਬਕਾ ਮੇਅਰ ਅਰੁਣ ਖੋਸਲਾ ਸਮੇਤ ਹੋਰਨਾਂ ਪ੍ਰਮੁੱਖ ਸ਼ਖਸੀਅਤਾਂ ਨੇ ਵੀ ਹਾਜ਼ਰੀ | ਇਸ ਮੌਕੇ ਤੇ ਪ੍ਰਬੰਧਕਾਂ ਵਲੋਂ ਪੁੱਜੇ ਹੋਏ ਸਭਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਸਹਿਯੋਗੀਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਦਲਜੀਤ ਰਾਜੂ ਦਰਵੇਸ਼ ਪਿੰਡ, ਰਮੇਸ਼ ਸਚਦੇਵਾ, ਰਾਕੇਸ਼ ਅਗਰਵਾਲ, ਸ਼ਾਮ ਸੁੰਦਰ ਸਰੀਨ, ਯੋਗੇਸ਼ ਵਰਮਾ, ਬੱਲੂ ਵਾਲੀਆ, ਰਵੀ ਮੰਗਲ ਮਨੋਜ ਲੇਖੀ, ਮਨੀਸ਼ ਨਾਗਲਾ, ਬਲਭੱਦਰ ਸੈਨ ਦੁੱਗਲ, ਵਿਨੋਦ ਦੁੱਗਲ, ਅਸ਼ੋਕ ਉੱਪਲ, ਨਰੇਸ਼ ਦੁੱਗਲ, ਬਰਿਜ ਮੋਹਨ ਜਲੋਟਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੁਰਾਣੀ ਰੰਜਿਸ਼ ਦੇ ਚੱਲਦਿਆਂ 2 ਨੌਜਵਾਨਾਂ ਦੀ ਕੁੱਟਮਾਰ ਅਗਲੀ ਖ਼ਬਰ ਪਿਤਾ ਪੁਰਖੀ ਪਲਾਟ ’ਤੇ ਧੱਕੇਸ਼ਾਹੀ ਨਾਲ ਕਬਜ਼ਾ ਕਰਨ ਦੀ ਕੋਸ਼ਿਸ਼ ਦੇ ਦੋਸ਼ ਲਗਾਏ ਵਿਰੋਧੀ ਧਿਰ ਨੇ ਲਗਾਏ ਦੋਸ਼ਾਂ ਨੂੰ ਨ...
Ad Position 24