ਬਾਬਾ ਗਧੀਆ ਵਿਖੇ ਮਹਿਲਾ ਨੇ ਫਾਹਾ ਲਗਾ ਕੇ ਕੀਤੀ ਖ਼ੁਦਕੁਸ਼ੀ
ਫਗਵਾੜਾ, 17 ਅਕਤੂਬਰ (ਹਰਜੋਤ ਸਿੰਘ ਚਾਨਾ)- ਇੱਥੋਂ ਦੇ ਬਾਬਾ ਗਧੀਆ ਇਲਾਕੇ ’ਚ ਇੱਕ ਮਹਿਲਾ ਨੇ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ | ਮਿ੍ਤਕ ਮਹਿਲਾ ਦੀ ਪਛਾਣ ਬਲਵੀਰ ਕੌਰ ਪਤਨੀ ਮਨਜੀਤ ਸਿੰਘ ਪੁੱਤਰੀ ਗੁਰਮੀਤ ਸਿੰਘ ਵਜੋਂ ਹੋਈ ਹੈ | ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਗੁਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਜੋ ਆਪਣੇ ਬੱਚਿਆਂ ਨਾਲ ਬਾਬਾ ਗਧੀਆ ਵਿਖੇ ਰਹਿ ਰਹੇ ਸਨ ਤੇ ਉਨ੍ਹਾਂ ਦੇ ਆਪਣੇ ਪਤੀ ਨਾਲ ਸੰਬੰਧ ਚੰਗੇ ਨਹੀਂ ਸਨ ਤੇ ਉਸ ਦਾ ਪਤੀ ਲੁਧਿਆਣਾ ਵਿਖੇ ਕੰਮ ਕਰਦਾ ਹੈ | ਉਨ੍ਹਾਂ ਦੱਸਿਆ ਕਿ ਬਲਵੀਰ ਕੌਰ ਵਲੋਂ ਕਿਸੀ ਫਾਈਨਾਂਸ ਕੰਪਨੀ ਤੋਂ ਪੈਸੇ ਲਏ ਸਨ ਤੇ ਕੰਪਨੀ ਵਾਲੇ ਉਸ ਨੂੰ ਪ੍ਰੇਸ਼ਾਨ ਕਰ ਰਹੇ ਸਨ ਤੇ ਉਸ ਨੂੰ ਪੈਸਿਆਂ ਸੰਬੰਧੀ ਦਬਾਅ ਪਾ ਰਹੇ ਸਨ ਜਿਸ ਤੋਂ ਉਹ ਕਾਫ਼ੀ ਪ੍ਰੇਸ਼ਾਨ ਸੀ | ਦੱਸਿਆ ਜਾ ਰਿਹਾ ਹੈ ਕਿ ਰਾਤ ਸਮੇਂ ਉਕਤ ਮਹਿਲਾ ਕਿਸੇ ਧਾਰਮਿਕ ਸਮਾਗਮ ’ਚ ਸ਼ਾਮਿਲ ਹੋ ਕੇ ਆਈ ਸੀ ਤੇ ਆਪਣੇ ਬੱਚਿਆਂ ਨਾਲ ਸੁੱਤੀ ਸੀ ਤੇ ਜਦੋਂ ਸਵੇਰੇ ਦੇਖਿਆ ਤਾਂ ਉਸ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਸੀ | ਘਟਨਾ ਸੰਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ | ਮਿ੍ਤਕਾ ਦੀ ਲਾਸ਼ ਸਿਵਲ ਹਸਪਤਾਲ ਮੋਰਚੀ ਵਿਖੇ ਰਖਵਾ ਕੇ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ | ਮਿ੍ਤਕ ਦੋ ਬੱਚਿਆ ਮਾਂ ਸੀ | ਡੀ. ਐਸ.
ਫਗਵਾੜਾ, 17 ਅਕਤੂਬਰ (ਹਰਜੋਤ ਸਿੰਘ ਚਾਨਾ)- ਇੱਥੋਂ ਦੇ ਬਾਬਾ ਗਧੀਆ ਇਲਾਕੇ ’ਚ ਇੱਕ ਮਹਿਲਾ ਨੇ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ | ਮਿ੍ਤਕ ਮਹਿਲਾ ਦੀ ਪਛਾਣ ਬਲਵੀਰ ਕੌਰ ਪਤਨੀ ਮਨਜੀਤ ਸਿੰਘ ਪੁੱਤਰੀ ਗੁਰਮੀਤ ਸਿੰਘ ਵਜੋਂ ਹੋਈ ਹੈ | ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਗੁਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਜੋ ਆਪਣੇ ਬੱਚਿਆਂ ਨਾਲ ਬਾਬਾ ਗਧੀਆ ਵਿਖੇ ਰਹਿ ਰਹੇ ਸਨ ਤੇ ਉਨ੍ਹਾਂ ਦੇ ਆਪਣੇ ਪਤੀ ਨਾਲ ਸੰਬੰਧ ਚੰਗੇ ਨਹੀਂ ਸਨ ਤੇ ਉਸ ਦਾ ਪਤੀ ਲੁਧਿਆਣਾ ਵਿਖੇ ਕੰਮ ਕਰਦਾ ਹੈ | ਉਨ੍ਹਾਂ ਦੱਸਿਆ ਕਿ ਬਲਵੀਰ ਕੌਰ ਵਲੋਂ ਕਿਸੀ ਫਾਈਨਾਂਸ ਕੰਪਨੀ ਤੋਂ ਪੈਸੇ ਲਏ ਸਨ ਤੇ ਕੰਪਨੀ ਵਾਲੇ ਉਸ ਨੂੰ ਪ੍ਰੇਸ਼ਾਨ ਕਰ ਰਹੇ ਸਨ ਤੇ ਉਸ ਨੂੰ ਪੈਸਿਆਂ ਸੰਬੰਧੀ ਦਬਾਅ ਪਾ ਰਹੇ ਸਨ ਜਿਸ ਤੋਂ ਉਹ ਕਾਫ਼ੀ ਪ੍ਰੇਸ਼ਾਨ ਸੀ | ਦੱਸਿਆ ਜਾ ਰਿਹਾ ਹੈ ਕਿ ਰਾਤ ਸਮੇਂ ਉਕਤ ਮਹਿਲਾ ਕਿਸੇ ਧਾਰਮਿਕ ਸਮਾਗਮ ’ਚ ਸ਼ਾਮਿਲ ਹੋ ਕੇ ਆਈ ਸੀ ਤੇ ਆਪਣੇ ਬੱਚਿਆਂ ਨਾਲ ਸੁੱਤੀ ਸੀ ਤੇ ਜਦੋਂ ਸਵੇਰੇ ਦੇਖਿਆ ਤਾਂ ਉਸ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਸੀ | ਘਟਨਾ ਸੰਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ | ਮਿ੍ਤਕਾ ਦੀ ਲਾਸ਼ ਸਿਵਲ ਹਸਪਤਾਲ ਮੋਰਚੀ ਵਿਖੇ ਰਖਵਾ ਕੇ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ | ਮਿ੍ਤਕ ਦੋ ਬੱਚਿਆ ਮਾਂ ਸੀ | ਡੀ.ਐਸ.ਪੀ. ਪਲਵਿੰਦਰ ਸਿੰਘ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |