18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੇ ਜਨਮ ਦਿਹਾੜੇ ਸੰਬੰਧੀ ਗੁਰਮਤਿ ਸਮਾਗਮ ਕਰਵਾਇਆ

ਬੇਗੋਵਾਲ, 17 ਅਕਤੂਬਰ (ਸੁਖਜਿੰਦਰ ਸਿੰਘ)-ਬ੍ਰਹਮ ਗਿਆਨੀ, ਵਿੱਦਿਆ ਦੇ ਦਾਨੀ, ਮਹਾਨ ਤਪੱਸਵੀ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੇ 144ਵੀਂ ਜਨਮ ਦਿਹਾੜੇ ਨੂੰ ਸਮਰਪਿਤ ਇੱਕ ਮਹਾਨ ਗੁਰਮਤ ਸਮਾਗਮ ਡੇਰਾ ਬਾਬਾ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੇ ਪਵਿੱਤਰ ਅਸਥਾਨ ਤੇ ਅਸਥਾਨ ਦੇ ਮੁੱਖ ਸੇਵਾਦਾਰ ਬੀਬੀ ਜਗੀਰ ਕੌਰ ਦੀ ਅਗਵਾਈ ਹੇਠ ਕਰਵਾਇਆ ਗਿਆ ਜਿਸ ਵਿਚ ਪੰਥ ਪ੍ਰਸਿੱਧ ਰਾਗੀ ਸਿੰਘਾਂ ਵੱਲੋਂ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਾਮਬਾਣੀ ਨਾਲ ਜੋੜਿਆ ਗਿਆ | ਇਸ ਸਬੰਧੀ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਦੀਵਾਨ ਹਾਲ ਵਿਚ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ ਜਿਸ ਵਿਚ ਭਾਈ ਗੁਰਸੇਵਕ ਸਿੰਘ ਹਜ਼ੂਰੀ ਰਾਗੀ ਡੇਰਾ ਸੰਤ ਬਾਬਾ ਪ੍ਰੇਮ ਸਿੰਘ, ਭਾਈ ਅਜੀਤ ਸਿੰਘ ਅਕਬਰਪੁਰ ਵਾਲੇ, ਭਾਈ ਕਰਨੈਲ ਸਿੰਘ ਤੇ ਭਾਈ ਗੁਰਵਿੰਦਰ ਸਿੰਘ ਦੋਨੋਂ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਆਦਿ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਿਆ ਤੇ ਬਾਬਾ ਪ੍ਰੇਮ ਸਿੰਘ ਜੀ ਦੇ ਜੀਵਨ ਤੇ ਝਾਤ ਪਾਉਂਦਿਆਂ ਕਿਹਾ ਕਿ ਸਾਨੂੰ ਉਹਨਾਂ ਦੇ ਦਰਸਾਏ ਮਾਰਗ ‘ਤੇ ਚੱਲਣਾ ਚਾਹੀਦਾ ਹੈ | ਇਸ ਉਪਰੰਤ ਇਸ ਅਸਥਾਨ ਦੇ ਮੁੱਖ ਸੇਵਾਦਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਸੰਗਤਾਂ ਨੂੰ ਇਸ ਮੁਬਾਰਕ ਦਿਹਾੜੇ ਦੀ ਵਧਾਈ ਦਿੰਦਿਆਂ ਕਿਹਾ ਕਿ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਨੇ ਆਪਣਾ ਸਾਰਾ ਜੀਵਨ ਜਿੱਥੇ ਸੰਗਤਾਂ ਨੂੰ ਨਾਮ ਬਾਣੀ ਵੱਲ ਜੋੜਿਆ ਉੱਥੇ ਹੀ ਉਸ ਸਮੇਂ ਜਿਹੜੀ ਸਾਡੀਆਂ ਸਮਾਜਿਕ ਕੁਰੀਤੀਆਂ ਦਾਜ ਦਹੇਜ ਬਰਾਤਾਂ ਦਾ ਲੰਬੇ ਸਮੇਂ ਰਹਿਣਾ ਤੇ ਉਸ ਸਮੇਂ ਔਰਤਾਂ ਦੇ ਪਹਿਰਾਵੇ ਆਦਿਕ ਵਿਸ਼ਿਆਂ ਤੇ ਵੱਡੇ ਬਦਲਾਅ ਕੀਤੇ ਇਸ ਤੋਂ ਇਲਾਵਾ ਉਹਨਾਂ ਨੇ ਅਨੇਕਾਂ ਸਕੂਲ ਕਾਲਜ ਖੋਲੇ ਜੋ ਅੱਜ ਵੀ ਸਾਡੇ ਲਈ ਚਾਨਣ ਮਨਾਰਾ ਸਾਬਤ ਹੋ ਰਹੇ ਹਨ | ਬੀਬੀ ਜਗੀਰ ਕੌਰ ਨੇ ਇਹ ਵੀ ਕਿਹਾ ਕਿ ਪਿਛਲੇ 106 ਸਾਲ ਤੋਂ ਪੰਥਕ ਤੌਰ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਜੁੜਿਆ ਹੈ ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਦਾ ਪਾਲਣ ਕਰਦਿਆਂ ਬਾਬਾ ਜੀ ਨੇ ਬਹੁਤ ਵੱਡੇ ਧਰਮ ਦੇ ਖੇਤਰ ਵਿਚ ਪ੍ਰਚਾਰ ਕੀਤੇ ਜਿਨ੍ਹਾਂ ਕਰਕੇ ਅੱਜ ਇਹ ਇਲਾਕਾ ਨਾਮ ਬਾਣੀ ਨਾਲ ਰੰਗਿਆ ਹੋਇਆ ਹੈ | ਇਸਤੋਂ ਪਹਿਲਾਂ ਸਿੱਖ ਵਿਦਵਾਨ ਡਾਕਟਰ ਜਸਵੰਤ ਸਿੰਘ ਮੁਰੱਬੀਆ ਨੇ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੇ ਜੀਵਨ ਤੇ ਝਾਤ ਪਾਉਂਦਿਆਂ ਵਿਸਥਾਰ ਨਾਲ ਬਾਬਾ ਜੀ ਦੇ ਜੀਵਨ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ ਗਿਆ | ਅੰਤ ਵਿਚ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਵੀ ਕੀਤਾ | ਇਸ ਸਮੇਂ ਹੋਰਨਾਂ ਤੇ ਇਲਾਵਾ ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਯੁਵਰਾਜ ਭੁਪਿੰਦਰ ਸਿੰਘ, ਰਜਨੀਤ ਕੌਰ ਬਾਵਾ, ਰਜਿੰਦਰ ਸਿੰਘ ਲਾਡੀ ਸਾਬਕਾ ਪ੍ਰਧਾਨ ਨਗਰ ਪੰਚਾਇਤ ਬੇਗੋਵਾਲ, ਕੌਂਸਲਰ ਵਿਕਰਮਜੀਤ ਸਿੰਘ ਵਿੱਕੀ, ਮੀਤ ਪ੍ਰਧਾਨ ਜਗਜੀਤ ਸਿੰਘ ਖਸਰੀਆ, ਐਡਵੋਕੇਟ ਕੁਲਵੰਤ ਸਿੰਘ ਸਹਿਗਲ, ਸਰੂਪ ਸਿੰਘ ਖਾਸਰੀਆ, ਜਸਵੰਤ ਸਿੰਘ ਫਰਾਂਸ, ਬਲਵਿੰਦਰ ਸਿੰਘ ਕਰਨੈਲ ਗੰਜ, ਹੈੱਡ ਮਾਸਟਰ ਫੰੁਮਣ ਸਿੰਘ, ਪਿ੍ੰਸੀਪਲ ਸੇਵਾ ਸਿੰਘ ਭਦਾਸ, ਨਵਦੀਪ ਸਿੰਘ ਰਿੰਪਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਦਸੂਹਾ, ਪ੍ਰੋਫੈਸਰ ਜਸਵੰਤ ਸਿੰਘ ਮੁਰੱਬੀਆ, ਰਣਜੀਤ ਸਿੰਘ ਬਿੱਟੂ, ਸਰਬਜੀਤ ਸਿੰਘ ਬਬਲਾ, ਕੁਲਬੀਰ ਸਿੰਘ, ਹੈੱਡ ਮਾਸਟਰ ਸਵਰਨ ਸਿੰਘ, ਕੌਂਸਲਰ ਬਲਕਾਰ ਸਿੰਘ ਰਾਜੂ, ਰਮਨ ਯੂਥ ਆਗੂ ਬੇਗੋਵਾਲ, ਮੌਂਟੀ ਯੂਥ ਆਗੂ ਬੇਗੋਵਾਲ, ਅਮਰੀਕ ਸਿੰਘ ਸਾਬਕਾ ਸਰਪੰਚ ਰਾਵਾਂ, ਨੰਬਰਦਾਰ ਜਰਨੈਲ ਸਿੰਘ ਮੰਡਕੁਲਾ, ਅਵਤਾਰ ਸਿੰਘ ਮੁਲਤਾਨੀ, ਡਾ. ਨਰਿੰਦਰ ਪਾਲ ਬਾਵਾ, ਗੁਰਮੀਤ ਸਿੰਘ ਪ੍ਰਧਾਨ ਮੀਖੋਵਾਲ, ਮਨਜੀਤ ਸਿੰਘ, ਪਰਮਜੀਤ ਸਿੰਘ ਮਠਾਰੂ, ਗੁਰਮੀਤ ਸਿੰਘ ਖ਼ਾਲਸਾ, ਮੁਖ਼ਤਿਆਰ ਸਿੰਘ ਬਾਗਵਾਨਪੁਰ, ਰਾਜਨ ਸਾਬਕਾ ਸਰਪੰਚ, ਜਰਨੈਲ ਸਿੰਘ ਟਾਂਡੀ, ਵਿਕਾਸ ਜੁਲਕਾ, ਇੰਦਰਜੀਤ ਸਿੰਘ ਸੋਡੀ, ਇੰਦਰਜੀਤ ਸਿੰਘ ਕਵੀਸ਼ਰੀ ਜਥਾ ਢਿਲਵਾਂ, ਮਹਿੰਦਰ ਸਿੰਘ ਇਨੋਵਾਲ, ਬਲਵੀਰ ਸਿੰਘ ਨੌਰੰਗਪੁਰ, ਨੰਬਰਦਾਰ ਸੁਰਜੀਤ ਸਿੰਘ ਦੌਲੋਵਾਲ, ਜਗਤਾਰ ਸਿੰਘ ਜੇ.

Ad Position 21
No active advertisement
ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਬੀਬੀ ਜਗੀਰ ਕੌਰ। 18-10-2026
ਬੇਗੋਵਾਲ, 17 ਅਕਤੂਬਰ (ਸੁਖਜਿੰਦਰ ਸਿੰਘ)-ਬ੍ਰਹਮ ਗਿਆਨੀ, ਵਿੱਦਿਆ ਦੇ ਦਾਨੀ, ਮਹਾਨ ਤਪੱਸਵੀ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੇ 144ਵੀਂ ਜਨਮ ਦਿਹਾੜੇ ਨੂੰ ਸਮਰਪਿਤ ਇੱਕ ਮਹਾਨ ਗੁਰਮਤ ਸਮਾਗਮ ਡੇਰਾ ਬਾਬਾ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੇ ਪਵਿੱਤਰ ਅਸਥਾਨ ਤੇ ਅਸਥਾਨ ਦੇ ਮੁੱਖ ਸੇਵਾਦਾਰ ਬੀਬੀ ਜਗੀਰ ਕੌਰ ਦੀ ਅਗਵਾਈ ਹੇਠ ਕਰਵਾਇਆ ਗਿਆ ਜਿਸ ਵਿਚ ਪੰਥ ਪ੍ਰਸਿੱਧ ਰਾਗੀ ਸਿੰਘਾਂ ਵੱਲੋਂ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਾਮਬਾਣੀ ਨਾਲ ਜੋੜਿਆ ਗਿਆ | ਇਸ ਸਬੰਧੀ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਦੀਵਾਨ ਹਾਲ ਵਿਚ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ ਜਿਸ ਵਿਚ ਭਾਈ ਗੁਰਸੇਵਕ ਸਿੰਘ ਹਜ਼ੂਰੀ ਰਾਗੀ ਡੇਰਾ ਸੰਤ ਬਾਬਾ ਪ੍ਰੇਮ ਸਿੰਘ, ਭਾਈ ਅਜੀਤ ਸਿੰਘ ਅਕਬਰਪੁਰ ਵਾਲੇ, ਭਾਈ ਕਰਨੈਲ ਸਿੰਘ ਤੇ ਭਾਈ ਗੁਰਵਿੰਦਰ ਸਿੰਘ ਦੋਨੋਂ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਆਦਿ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਿਆ ਤੇ ਬਾਬਾ ਪ੍ਰੇਮ ਸਿੰਘ ਜੀ ਦੇ ਜੀਵਨ ਤੇ ਝਾਤ ਪਾਉਂਦਿਆਂ ਕਿਹਾ ਕਿ ਸਾਨੂੰ ਉਹਨਾਂ ਦੇ ਦਰਸਾਏ ਮਾਰਗ ‘ਤੇ ਚੱਲਣਾ ਚਾਹੀਦਾ ਹੈ | ਇਸ ਉਪਰੰਤ ਇਸ ਅਸਥਾਨ ਦੇ ਮੁੱਖ ਸੇਵਾਦਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਸੰਗਤਾਂ ਨੂੰ ਇਸ ਮੁਬਾਰਕ ਦਿਹਾੜੇ ਦੀ ਵਧਾਈ ਦਿੰਦਿਆਂ ਕਿਹਾ ਕਿ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਨੇ ਆਪਣਾ ਸਾਰਾ ਜੀਵਨ ਜਿੱਥੇ ਸੰਗਤਾਂ ਨੂੰ ਨਾਮ ਬਾਣੀ ਵੱਲ ਜੋੜਿਆ ਉੱਥੇ ਹੀ ਉਸ ਸਮੇਂ ਜਿਹੜੀ ਸਾਡੀਆਂ ਸਮਾਜਿਕ ਕੁਰੀਤੀਆਂ ਦਾਜ ਦਹੇਜ ਬਰਾਤਾਂ ਦਾ ਲੰਬੇ ਸਮੇਂ ਰਹਿਣਾ ਤੇ ਉਸ ਸਮੇਂ ਔਰਤਾਂ ਦੇ ਪਹਿਰਾਵੇ ਆਦਿਕ ਵਿਸ਼ਿਆਂ ਤੇ ਵੱਡੇ ਬਦਲਾਅ ਕੀਤੇ ਇਸ ਤੋਂ ਇਲਾਵਾ ਉਹਨਾਂ ਨੇ ਅਨੇਕਾਂ ਸਕੂਲ ਕਾਲਜ ਖੋਲੇ ਜੋ ਅੱਜ ਵੀ ਸਾਡੇ ਲਈ ਚਾਨਣ ਮਨਾਰਾ ਸਾਬਤ ਹੋ ਰਹੇ ਹਨ | ਬੀਬੀ ਜਗੀਰ ਕੌਰ ਨੇ ਇਹ ਵੀ ਕਿਹਾ ਕਿ ਪਿਛਲੇ 106 ਸਾਲ ਤੋਂ ਪੰਥਕ ਤੌਰ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਜੁੜਿਆ ਹੈ ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਦਾ ਪਾਲਣ ਕਰਦਿਆਂ ਬਾਬਾ ਜੀ ਨੇ ਬਹੁਤ ਵੱਡੇ ਧਰਮ ਦੇ ਖੇਤਰ ਵਿਚ ਪ੍ਰਚਾਰ ਕੀਤੇ ਜਿਨ੍ਹਾਂ ਕਰਕੇ ਅੱਜ ਇਹ ਇਲਾਕਾ ਨਾਮ ਬਾਣੀ ਨਾਲ ਰੰਗਿਆ ਹੋਇਆ ਹੈ | ਇਸਤੋਂ ਪਹਿਲਾਂ ਸਿੱਖ ਵਿਦਵਾਨ ਡਾਕਟਰ ਜਸਵੰਤ ਸਿੰਘ ਮੁਰੱਬੀਆ ਨੇ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੇ ਜੀਵਨ ਤੇ ਝਾਤ ਪਾਉਂਦਿਆਂ ਵਿਸਥਾਰ ਨਾਲ ਬਾਬਾ ਜੀ ਦੇ ਜੀਵਨ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ ਗਿਆ | ਅੰਤ ਵਿਚ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਵੀ ਕੀਤਾ | ਇਸ ਸਮੇਂ ਹੋਰਨਾਂ ਤੇ ਇਲਾਵਾ ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਯੁਵਰਾਜ ਭੁਪਿੰਦਰ ਸਿੰਘ, ਰਜਨੀਤ ਕੌਰ ਬਾਵਾ, ਰਜਿੰਦਰ ਸਿੰਘ ਲਾਡੀ ਸਾਬਕਾ ਪ੍ਰਧਾਨ ਨਗਰ ਪੰਚਾਇਤ ਬੇਗੋਵਾਲ, ਕੌਂਸਲਰ ਵਿਕਰਮਜੀਤ ਸਿੰਘ ਵਿੱਕੀ, ਮੀਤ ਪ੍ਰਧਾਨ ਜਗਜੀਤ ਸਿੰਘ ਖਸਰੀਆ, ਐਡਵੋਕੇਟ ਕੁਲਵੰਤ ਸਿੰਘ ਸਹਿਗਲ, ਸਰੂਪ ਸਿੰਘ ਖਾਸਰੀਆ, ਜਸਵੰਤ ਸਿੰਘ ਫਰਾਂਸ, ਬਲਵਿੰਦਰ ਸਿੰਘ ਕਰਨੈਲ ਗੰਜ, ਹੈੱਡ ਮਾਸਟਰ ਫੰੁਮਣ ਸਿੰਘ, ਪਿ੍ੰਸੀਪਲ ਸੇਵਾ ਸਿੰਘ ਭਦਾਸ, ਨਵਦੀਪ ਸਿੰਘ ਰਿੰਪਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਦਸੂਹਾ, ਪ੍ਰੋਫੈਸਰ ਜਸਵੰਤ ਸਿੰਘ ਮੁਰੱਬੀਆ, ਰਣਜੀਤ ਸਿੰਘ ਬਿੱਟੂ, ਸਰਬਜੀਤ ਸਿੰਘ ਬਬਲਾ, ਕੁਲਬੀਰ ਸਿੰਘ, ਹੈੱਡ ਮਾਸਟਰ ਸਵਰਨ ਸਿੰਘ, ਕੌਂਸਲਰ ਬਲਕਾਰ ਸਿੰਘ ਰਾਜੂ, ਰਮਨ ਯੂਥ ਆਗੂ ਬੇਗੋਵਾਲ, ਮੌਂਟੀ ਯੂਥ ਆਗੂ ਬੇਗੋਵਾਲ, ਅਮਰੀਕ ਸਿੰਘ ਸਾਬਕਾ ਸਰਪੰਚ ਰਾਵਾਂ, ਨੰਬਰਦਾਰ ਜਰਨੈਲ ਸਿੰਘ ਮੰਡਕੁਲਾ, ਅਵਤਾਰ ਸਿੰਘ ਮੁਲਤਾਨੀ, ਡਾ. ਨਰਿੰਦਰ ਪਾਲ ਬਾਵਾ, ਗੁਰਮੀਤ ਸਿੰਘ ਪ੍ਰਧਾਨ ਮੀਖੋਵਾਲ, ਮਨਜੀਤ ਸਿੰਘ, ਪਰਮਜੀਤ ਸਿੰਘ ਮਠਾਰੂ, ਗੁਰਮੀਤ ਸਿੰਘ ਖ਼ਾਲਸਾ, ਮੁਖ਼ਤਿਆਰ ਸਿੰਘ ਬਾਗਵਾਨਪੁਰ, ਰਾਜਨ ਸਾਬਕਾ ਸਰਪੰਚ, ਜਰਨੈਲ ਸਿੰਘ ਟਾਂਡੀ, ਵਿਕਾਸ ਜੁਲਕਾ, ਇੰਦਰਜੀਤ ਸਿੰਘ ਸੋਡੀ, ਇੰਦਰਜੀਤ ਸਿੰਘ ਕਵੀਸ਼ਰੀ ਜਥਾ ਢਿਲਵਾਂ, ਮਹਿੰਦਰ ਸਿੰਘ ਇਨੋਵਾਲ, ਬਲਵੀਰ ਸਿੰਘ ਨੌਰੰਗਪੁਰ, ਨੰਬਰਦਾਰ ਸੁਰਜੀਤ ਸਿੰਘ ਦੌਲੋਵਾਲ, ਜਗਤਾਰ ਸਿੰਘ ਜੇ.ਈ., ਕੈਪਟਨ ਹਰਬੰਸ ਸਿੰਘ ਸਰਪੰਚ ਨੰਗਲ ਲੁਬਾਣਾ, ਸੁਰਜੀਤ ਸਿੰਘ ਨੰਗਲ ਲੁਬਾਣਾ, ਚੰਚਲ ਸਿੰਘ ਤੇ ਅਮਰੀਕ ਸਿੰਘ ਪੀ.ਏ. ਆਦਿ ਵੱਡੀ ਗਿਣਤੀ ‘ਚ ਸੰਗਤਾਂ ਹਾਜ਼ਰ ਸਨ | ਇਸ ਸਮੇਂ ਸਟੇਜ ਦੀ ਸੇਵਾ ਬਲਜਿੰਦਰ ਸਿੰਘ ਬੱਬੂ ਟਾਲੀ ਨੇ ਬਾਖ਼ੂਬੀ ਨਿਭਾਈ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀਆਂ 21 ਤੋਂ ਅਗਲੀ ਖ਼ਬਰ ਭੁਲੱਥ ’ਚ ਤੜਕਸਰ ਨਕਾਬਪੋਸ਼ ਲੁਟੇਰਾ ਦਾਤਰ ਦੇ ਜ਼ੋਰ ’ਤੇ ਮਹਿਲਾ ਦੀਆਂ ਸੋਨੇ ਦੀਆਂ ਵਾਲੀਆਂ ਲੁੱਟ ਕੇ ਫ਼ਰਾਰ
Ad Position 24