18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਜੀ.ਟੀ. ਰੋਡ ਢਿਲਵਾਂ ਨਜ਼ਦੀਕ ਸੜਕਾਂ ਦੇ ਬਰਮ ਹੋਏ ਨੀਵੇਂ

ਢਿਲਵਾਂ, 17 ਅਕਤੂਬਰ (ਪ੍ਰਵੀਨ ਕੁਮਾਰ)-ਜੀ ਟੀ ਰੋਡ ਬੱਸ ਅੱਡਾ ਢਿਲਵਾਂ ਨਜ਼ਦੀਕ ਸੜਕ ਦੇ ਬਰਮ (ਸ਼ੌਲਡਰ) ਦਿਨੋਂ ਦਿਨ ਨੀਵੇਂ ਹੋ ਰਹੇ ਹਨ ਜਿਸ ਨਾਲ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀ ਆ ਰਹੀ ਹੈ |ਇਸ ਸਬੰਧੀ ਰੋਜ਼ਾਨਾ ਆਉਣ ਜਾਣ ਵਾਲੇ ਦੋਪਹੀਆ ਤੇ ਹੋਰਨਾਂ ਵਾਹਨ ਚਾਲਕਾਂ ਨੇ ਕਿਹਾ ਹੈ ਕਿ ਨੈਸ਼ਨਲ ਹਾਈਵੇ ਅਥਾਰਿਟੀ ਦੇ ਨਿਰਦੇਸ਼ਾਂ ਤੇ ਹਰ ਸਾਲ ਟੋਲ ਦਰਾਂ ਵਿਚ ਤਾਂ ਵਾਧਾ ਹੋ ਰਿਹਾ ਹੈ ਜਦਕਿ ਸੜਕਾਂ ਦਾ ਰੱਖ ਰਖਾਵ ਮਿਆਰੀ ਨਾ ਹੋਣ ਕਰਕੇ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀ ਆ ਰਹੀ ਹੈ | ਜ਼ਿਕਰਯੋਗ ਹੈ ਕਿ ਢਿਲਵਾਂ ਨਜ਼ਦੀਕ ਕਈ ਥਾਵਾਂ ਤੇ ਬਰਮ ਸੜਕ ਤੋਂ ਜ਼ਿਆਦਾ ਨੀਵੇਂ ਹਨ ਅਤੇ ਕਈ ਥਾਵਾਂ ਤੇ ਬਰਮਾਂ ਚ ਟੋਏ ਪਏ ਹੋਣ ਕਰਕੇ ਵਾਹਨ ਨੂੰ ਦੁਬਾਰਾ ਸੜਕ ਤੇ ਚੜ੍ਹਾਉਣ ਲੱਗਿਆ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਦੱਸ ਦੇਈਏ ਕਿ ਉਕਤ ਸੜਕ ਅਤੇ ਟੋਲ ਪਲਾਜ਼ਾ ਢਿਲਵਾਂ ਨੈਸ਼ਨਲ ਹਾਈਵੇ ਅਥਾਰਿਟੀ ਦੇ ਅੰਮਿ੍ਤਸਰ ਸਥਿਤ ਦਫ਼ਤਰ ਅਧ ੀਨ ਆਉਂਦਾ ਹੈ ਪਰ ਉਨ੍ਹਾਂ ਵਲੋਂ ਸੜਕ ਅਤੇ ਬਰਮਾਂ ਦੇ ਰੱਖ ਰਖਾਵ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਸਿੱਟੇ ਵਜੋਂ ਬਰਮ ਸੜਕਾਂ ਤੋਂ ਨੀਵੇਂ ਹੋ ਗਏ ਹਨ |ਉਨ੍ਹਾਂ ਦੀ ਨੈਸ਼ਨਲ ਹਾਈਵੇ ਅਥਾਰਿਟੀ ਦੇ ਉੱਚ ਅਧਿਕਾਰੀਆਂ ਪਾਸੋਂ ਪੁਰਜ਼ੋਰ ਮੰਗ ਹੈ ਕਿ ਨੀਵੇਂ ਹੋ ਚੁੱਕੇ ਬਰਮਾਂ ਤੇ ਮਿੱਟੀ ਪਾ ਕੇ ਬਰਮਾਂ ਨੂੰ ਸੜਕ ਦੇ ਬਰਾਬਰ ਕੀਤਾ ਜਾਵੇ ਤਾਂ ਜੋ ਵਾਹਨ ਚਾਲਕਾਂ ਨੂੰ ਪੇਸ਼ ਆ ਰਹੀ ਪ੍ਰੇਸ਼ਾਨੀ ਤੋਂ ਨਿਜਾਤ ਮਿਲ ਸਕੇ |

Ad Position 21
No active advertisement
ਅਜੀਤ ਡੈਸਕ 18-10-2026

Ad Position 22
No active advertisement
ਪਿਛਲੀ ਖ਼ਬਰ ਸੁਖਵੰਤ ਸਿੰਘ ਪੱਡਾ ਨੂੰ ਕਿਸਾਨ ਵਿੰਗ ਦਾ ਸੂਬਾ ਮੀਤ ਪ੍ਰਧਾਨ ਬਣਾਉਣ ਦਾ ਸਵਾਗਤ ਅਗਲੀ ਖ਼ਬਰ ਸ਼ੂਗਰ ਚੌਕ ’ਚ ਸਵਿਫ਼ਟ ਕਾਰ ਤੇ ਥਾਰ ਸਮੇਤ ਤਿੰਨ ਵਾਹਨ ਹਾਦਸਾਗ੍ਰਸਤ ਸਵਿਫ਼ਟ ਕਾਰ ਬੁਰੀ ਤਰ੍ਹਾਂ ਨੁਕਸਾਨੀ, ਹਾਦਸੇ ਕਾਰਨ...
Ad Position 24