ਐਸ.ਡੀ.ਐਮ. ਜਸਜੀਤ ਸਿੰਘ ਵਲੋਂ ਸੁਲਤਾਨਪੁਰ ਲੋਧੀ ਵਿਖੇ ਝੋਨੇ ਦੀ ਖ਼ਰੀਦ ਅਤੇ ਚੁਕਾਈ ਦਾ ਜਾਇਜ਼ਾ
ਸੁਲਤਾਨਪੁਰ ਲੋਧੀ, 19 ਅਕਤੂਬਰ (ਨਰੇਸ਼ ਹੈਪੀ)-ਸਬ-ਡਿਵੀਜ਼ਨਲ ਮੈਜਿਸਟ੍ਰੇਟ ਸੁਲਤਾਨਪੁਰ ਲੋਧੀ ਜਸਜੀਤ ਸਿੰਘ ਵਲੋਂ ਸਬ-ਡਿਵੀਜ਼ਨ ਅਧੀਨ ਆਉਂਦੇ ਸਾਰੇ ਖ਼ਰੀਦ ਕੇਂਦਰਾਂ ਵਿਚ ਚੱਲ ਰਹੇ ਝੋਨੇ ਦੇ ਖ਼ਰੀਦ ਤੇ ਚੁਕਾਈ ਕਾਰਜਾਂ ਦੀ ਸਮੀਖਿਆ ਲਈ ਪ੍ਰਬੰਧਕੀ ਅਤੇ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ | ਇਸ ਮੀਟਿੰਗ ਵਿਚ ਐਸ. ਡੀ.
ਸੁਲਤਾਨਪੁਰ ਲੋਧੀ, 19 ਅਕਤੂਬਰ (ਨਰੇਸ਼ ਹੈਪੀ)-ਸਬ-ਡਿਵੀਜ਼ਨਲ ਮੈਜਿਸਟ੍ਰੇਟ ਸੁਲਤਾਨਪੁਰ ਲੋਧੀ ਜਸਜੀਤ ਸਿੰਘ ਵਲੋਂ ਸਬ-ਡਿਵੀਜ਼ਨ ਅਧੀਨ ਆਉਂਦੇ ਸਾਰੇ ਖ਼ਰੀਦ ਕੇਂਦਰਾਂ ਵਿਚ ਚੱਲ ਰਹੇ ਝੋਨੇ ਦੇ ਖ਼ਰੀਦ ਤੇ ਚੁਕਾਈ ਕਾਰਜਾਂ ਦੀ ਸਮੀਖਿਆ ਲਈ ਪ੍ਰਬੰਧਕੀ ਅਤੇ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ | ਇਸ ਮੀਟਿੰਗ ਵਿਚ ਐਸ.ਡੀ.ਐਮ. ਦਫ਼ਤਰ ਦੇ ਸੁਪਰਡੈਂਟ ਗੁਰਵਿੰਦਰ ਸਿੰਘ ਵਿਰਕ, ਖ਼ੁਰਾਕ ਤੇ ਸਿਵਲ ਸਪਲਾਈ ਅਫ਼ਸਰ ਮਮਤਾ ਨੰਦਾ, ਸਹਾਇਕ ਖ਼ੁਰਾਕ ਤੇ ਸਪਲਾਈ ਅਫ਼ਸਰ ਅਮਨ ਗੌਤਮ, ਵੇਅਰ ਹਾਊਸ ਮੈਨੇਜਰ ਬਲਵੀਰ ਸਿੰਘ, ਪਨਗ੍ਰੇਨ ਦੇ ਇੰਸਪੈਕਟਰ ਮਨਪ੍ਰੀਤ ਸਿੰਘ ਤੇ ਕਰਨੈਲ ਸਿੰਘ, ਪਨਸਪ ਦੇ ਇੰਸਪੈਕਟਰ ਅਜੈ ਪਠਾਨੀਆ ਅਤੇ ਮਾਰਕਫੈੱਡ ਦੇ ਇੰਸਪੈਕਟਰ ਤੇ ਨੁਮਾਇੰਦੇ ਹਾਜ਼ਰ ਸਨ | ਮੀਟਿੰਗ ਦੌਰਾਨ ਬਲਾਕ ਦੇ ਸਾਰੇ 9 ਖ਼ਰੀਦ ਕੇਂਦਰਾਂ ਵਿਚ ਹੁਣ ਤੱਕ ਹੋਈ ਪ੍ਰਗਤੀਸ਼ੀਲ ਲਿਫ਼ਟਿੰਗ ਦੇ ਅੰਕੜਿਆਂ ਦੀ ਵਿਸਥਾਰਪੂਰਵਕ ਸਮੀਖਿਆ ਕੀਤੀ ਗਈ, ਜਿਸ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ | ਉਨ੍ਹਾਂ ਦੱਸਿਆ ਕਿ ਸੁਲਤਾਨਪੁਰ ਲੋਧੀ ਮੰਡੀ ਵਿਚ 65,394.13 ਮੀਟ੍ਰਿਕ ਟਨ, ਤਲਵੰਡੀ ਚੌਧਰੀਆਂ 11,260.32 ਮੀਟ੍ਰਿਕ ਟਨ, ਡੱਲਾ 7,445.27 ਮੀਟ੍ਰਿਕ ਟਨ, ਪਰਮਜੀਤਪੁਰ 5,817.65 ਮੀਟ੍ਰਿਕ ਟਨ, ਡਡਵਿੰਡੀ: 4,262.98 ਮੀਟ੍ਰਿਕ ਟਨ, ਕਮਾਲਪੁਰ: 3,564.65 ਮੀਟ੍ਰਿਕ ਟਨ, ਕਬੀਰਪੁਰ: 1,990.97 ਮੀਟ੍ਰਿਕ ਟਨ, ਭਰੋਆਣਾ: 1,703.41 ਮੀਟ੍ਰਿਕ ਟਨ, ਮੈਰੀਪੁਰ: 1,383.68 ਮੀਟ੍ਰਿਕ ਟਨ ਝੋਨਾ ਆਇਆ | ਸਮੁੱਚੇ ਬਲਾਕ ਵਿਚ ਕੁੱਲ 1,41,102.6 ਮੀਟ੍ਰਿਕ ਟਨ ਖ਼ਰੀਦੇ ਗਏ ਝੋਨੇ ਵਿਚੋਂ ਹੁਣ ਤੱਕ ਕੁੱਲ 1,02,823.06 ਮੀਟ੍ਰਿਕ ਟਨ ਝੋਨੇ ਦੀ ਲਿਫ਼ਟਿੰਗ ਮੁਕੰਮਲ ਕੀਤੀ ਜਾ ਚੁੱਕੀ ਹੈ, ਜੋ ਕਿ 72 ਘੰਟਿਆਂ ਦੇ ਨਿਯਮ ਮੁਤਾਬਿਕ ਚੁਕਾਈ ਯੋਗ ਬਣਦੇ ਝੋਨੇ ਦਾ 92.51 ਪ੍ਰਤੀਸ਼ਤ ਬਣਦਾ ਹੈ | ਐਸ.ਡੀ.ਐਮ. ਜਸਜੀਤ ਸਿੰਘ ਨੇ ਅਧਿਕਾਰੀਆਂ ਨੂੰ ਪੂਰੀ ਮੁਸਤੈਦੀ ਨਾਲ ਕੰਮ ਕਰਕੇ ਖ਼ਰੀਦ ਅਤੇ ਚੁਕਾਈ ਦੇ ਅਮਲ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਦੇ ਆਦੇਸ਼ ਦਿੱਤੇ |