19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਜਨਗਣਨਾ ਸੁਪਰਵਾਈਜ਼ਰ ਤੇ ਗਿਣਤੀਕਾਰਾਂ ਵਲੋਂ ਅੱਧੇ ਦਿਨ ਦੀ ਛੁੱਟੀ ਦੀ ਬਜਾਏ ਪੂਰੇ ਦਿਨ ਦੀ ਛੁੱਟੀ ਦੇਣ ਦੀ ਮੰਗ

ਸੁਲਤਾਨਪੁਰ ਲੋਧੀ, 19 ਅਕਤੂਬਰ (ਥਿੰਦ)- ਜਨਗਣਨਾ ਕਰਮਚਾਰੀਆਂ ਜਿਨ੍ਹਾਂ ’ਚ ਸੁਪਰਵਾਈਜ਼ਰ ਤੇ ਗਿਣਤੀਕਾਰਾਂ ਨੇ ਇਕੱਠੇ ਹੋ ਕੇ ਜਨਗਣਨਾ ਦੇ ਕੰਮ ਲਈ ਦਿੱਤੀ ਜਾ ਰਹੀ ਅੱਧੇ ਦਿਨ ਦੀ ਛੁੱਟੀ ਦੀ ਬਜਾਏ ਪੂਰੇ ਦਿਨ ਦੀ ਛੁੱਟੀ ਦੇਣ ਦੀ ਮੰਗ ਨੂੰ ਲੈ ਕੇ ਮੰਗ ਪੱਤਰ ਐਸ. ਡੀ.

Ad Position 21
No active advertisement
ਅਜੀਤ ਡੈਸਕ 20-10-2026
ਸੁਲਤਾਨਪੁਰ ਲੋਧੀ, 19 ਅਕਤੂਬਰ (ਥਿੰਦ)- ਜਨਗਣਨਾ ਕਰਮਚਾਰੀਆਂ ਜਿਨ੍ਹਾਂ ’ਚ ਸੁਪਰਵਾਈਜ਼ਰ ਤੇ ਗਿਣਤੀਕਾਰਾਂ ਨੇ ਇਕੱਠੇ ਹੋ ਕੇ ਜਨਗਣਨਾ ਦੇ ਕੰਮ ਲਈ ਦਿੱਤੀ ਜਾ ਰਹੀ ਅੱਧੇ ਦਿਨ ਦੀ ਛੁੱਟੀ ਦੀ ਬਜਾਏ ਪੂਰੇ ਦਿਨ ਦੀ ਛੁੱਟੀ ਦੇਣ ਦੀ ਮੰਗ ਨੂੰ ਲੈ ਕੇ ਮੰਗ ਪੱਤਰ ਐਸ.ਡੀ.ਐਮ. ਦੇ ਨਾਂਅ ਦਿੱਤਾ ਗਿਆ | ਜਨਗਣਨਾ ਕਰਮਚਾਰੀਆਂ ਦੀ ਅਗਵਾਈ ਕਰ ਰਹੇ ਰਵੀ ਵਾਹੀ ਸੁਪਰਵਾਈਜ਼ਰ, ਕੁਲਬੀਰ ਸਿੰਘ ਸੁਪਰਵਾਈਜ਼ਰ, ਅਜੈ ਗੁਪਤਾ ਸੁਪਰਵਾਈਜ਼ਰ,ਅਜਿੰਦਰ ਸਿੰਘ ਗਿਣਤੀਕਾਰ ਆਦਿ ਨੇ ਦੱਸਿਆ ਕਿ ਜਦੋਂ ਜਨਗਣਨਾ 2027 ਦੇ ਦੂਜੇ ਪੜਾਅ ਦਾ ਕੰਮ ਜਿਸ ਲਈ ਕੁੱਲ 40 ਪ੍ਰਸ਼ਨ ਇੱਕ ਪਰਿਵਾਰ ਦੇ ਜੀਅ ਤੋਂ ਪੁੱਛੇ ਜਾਣੇ ਹਨ | ਜਿਨ੍ਹਾਂ ਦੇ ਜਵਾਬ ਡਿਜੀਟਲ ਤਰੀਕੇ ਨਾਲ ਐਪ ਵਿਚ ਅਪਲੋਡ ਕੀਤੇ ਜਾਣੇ ਹਨ | ਜਿਸ ਲਈ ਵਿਭਾਗ ਦੁਆਰਾ ਅੱਧੇ ਦਿਨ ਦੀ ਛੁੱਟੀ ਵਿਚ ਇਹ ਕੰਮ ਨੂੰ ਕਿਸੇ ਤਰ੍ਹਾਂ ਵੀ ਪੂਰਾ ਕਰਨਾ ਅਸੰਭਵ ਹੈ | ਉਨ੍ਹਾਂ ਲਈ ਇਸ ਲਈ ਇੱਕ ਮੰਗ ਪੱਤਰ ਐਸ.ਡੀ.ਐਮ. ਜਸਜੀਤ ਸਿੰਘ ਸੁਲਤਾਨਪੁਰ ਲੋਧੀ ਦੇ ਨਾਂਅ ਤਹਿਸੀਲਦਾਰ ਭੀਸ਼ਮ ਪਾਂਡੇ ਨੂੰ ਸੌਂਪਿਆ | ਜਨਗਣਨਾ ਦੇ ਸਮੂਹ ਗਿਣਤੀਕਾਰਾਂ ਤੇ ਸੁਪਰਵਾਈਜ਼ਰਾਂ ਨੇ ਕਿਹਾ ਕਿ ਸਰਦੀਆਂ ਦੇ ਛੋਟੇ ਦਿਨਾਂ ਵਿਚ ਪਹਿਲਾਂ ਸਕੂਲ/ਦਫ਼ਤਰ ਆਪਣੀ ਡਿਊਟੀ ‘ਤੇ ਜਾਣਾ ਅਤੇ ਉਸ ਤੋਂ ਬਾਅਦ ਦੁਪਹਿਰੇ ਜਨਗਣਨਾ ਲਈ ਫ਼ੀਲਡ ਵਿਚ ਜਾਣਾ ਵਿਹਾਰਕ ਨਹੀਂ ਹੈ | ਬਹੁਤੇ ਪਿੰਡ/ਡੇਰੇ ਦੂਰ ਹੁੰਦੇ ਹਨ | ਉਨ੍ਹਾਂ ਕਿਹਾ ਕਿ ਜਨਗਣਨਾ ਦਾ ਕੰਮ ਬਹੁਤ ਹੀ ਜ਼ਿੰਮੇਵਾਰੀ ਅਤੇ ਸਮਾਂ ਮੰਗਦਾ ਕੰਮ ਹੈ | ਜੇਕਰ ਇੱਕ ਘਰ ਵਿਚ 4 ਜੀਅ ਵੀ ਹੋਣ ਤਾਂ ਉਨ੍ਹਾਂ ਸਾਰਿਆਂ ਦਾ ਸਹੀ ਡਾਟਾ ਇਕੱਠਾ ਕਰਨ ਲਈ ਘੱਟੋ-ਘੱਟ ਇੱਕ ਘੰਟੇ ਦਾ ਸਮਾਂ ਲੱਗਦਾ ਹੈ | ਅਜਿਹੀ ਸਥਿਤੀ ਵਿਚ ਅੱਧੇ ਦਿਨ ਵਿਚ 2-3 ਘਰਾਂ ਤੋਂ ਵੱਧ ਕੰਮ ਨਹੀਂ ਹੋ ਸਕਦਾ, ਜਿਸ ਨਾਲ ਜਨਗਣਨਾ ਦਾ ਟੀਚਾ ਸਮੇਂ ਸਿਰ ਪੂਰਾ ਨਹੀਂ ਹੋ ਸਕੇਗਾ | ਇਸ ਲਈ ਜੇਕਰ ਪ੍ਰਸ਼ਾਸਨ ਨੇ ਜਨਗਣਨਾ ਦਾ ਕੰਮ ਸਮੇਂ ਸਿਰ ਅਤੇ ਸਹੀ ਢੰਗ ਨਾਲ ਪੂਰਾ ਕਰਵਾਉਣਾ ਹੈ, ਤਾਂ ਜਨਗਣਨਾ ਡਿਊਟੀ ਵਾਲੇ ਕਰਮਚਾਰੀਆਂ ਨੂੰ ਅੱਧੇ ਦਿਨ ਦੀ ਥਾਂ ਪੂਰੇ ਦਿਨ ਲਈ ਫ਼ਾਰਗ ਕੀਤਾ ਜਾਵੇ | ਇਸ ਮੌਕੇ ਤੇਜਿੰਦਰ ਸਿੰਘ, ਬਲਜੀਤ ਕੌਰ, ਚਰਨਜੀਤ ਕੌਰ, ਨਵਜੋਤ ਕੌਰ, ਗੁਰਸ਼ਰਨ ਸਿੰਘ,ਜਗਜੀਤ ਕੌਰ, ਕੁਲਦੀਪ ਕੌਰ, ਹਰਵਿੰਦਰਜੀਤ ਕੌਰ, ਅਨੂਪ ਕੌਰ,ਅਮਨਦੀਪ ਕੌਰ, ਸਪਨਾ ਦੇਵੀ, ਅਨੁਰਾਧਾ, ਰਸ਼ਮੀ ਪ੍ਰੈਸ਼ਰ,ਬਲਵਿੰਦਰ ਕੌਰ,ਨੀਤੂ ਬਾਲਾ, ਮਮਤਾ ਰਾਣੀ, ਦਲਜੀਤ ਕੌਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬੇਗੋਵਾਲ ’ਚ ਕਰਵਾਈ ਜਾ ਰਹੀ ਰਾਮਲੀਲ੍ਹਾ ਦੀ ਅੱਠਵੀਂ ਨਾਈਟ ਦਾ ਪ੍ਰਦਰਸ਼ਨ ਬਾਖ਼ੂਬੀ ਰਿਹਾ ਅਗਲੀ ਖ਼ਬਰ ਫਗਵਾੜਾ ’ਚ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਨਗਰ ਨਿਗਮ ਦੀ ਕਾਰਵਾਈ
Ad Position 24